ਜ਼ਿਲ੍ਹਾ ਪ੍ਰਸ਼ਾਸ਼ਨ ਦੀ ਅਗਵਾਈ ‘ਚ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਵੱਲੋਂ ਮਿੰਨੀ ਸਕੱਤਰੇਤ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ

Ludhiana Punjabi

DMT : ਲੁਧਿਆਣਾ : (05 ਜੂਨ 2023) : – ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਸੰਦੀਪ ਕੁਮਾਰ ਦੀ ਅਗਵਾਈ ਹੇਠ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਵੱਲੋਂ ਮਿੰਨੀ ਸਕੱਤਰੇਤ, ਲੁਧਿਆਣਾ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ ਜਿਸਦੇ ਤਹਿਤ ਉਨ੍ਹਾਂ ਗਰੀਨ ਬੈਲਟ ਏਰੀਏ ਵਿੱਚ ਬੂਟੇ ਲਗਾਏ ਅਤੇ ਨੌਜਵਾਨਾਂ ਨੂੰ ਬੂਟੇ ਲਗਾਉਂਦੇ ਰਹਿਣ ਲਈ ਪ੍ਰੇਰਿਤ ਵੀ ਕੀਤਾ।

ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਵਲੋਂ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਦੇ ਸੀਨੀਅਰ ਮੈਨੇਜਰ ਐਡਮਿਨ ਅਤੇ ਲੀਗਲ ਸ੍ਰੀ ਅਮਿਤ ਧਵਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਜਿਨ੍ਹਾਂ ਆਪਣੀ ਕਾਰਪੋਰੇਟ ਵਾਤਾਵਰਣ ਜਿੰਮੇਵਾਰੀ ਅਤੇ ਕਾਰਪੋਰੇਟ ਸਮਾਜਿਕ ਜਿੰਮੇਵਾਰੀ ਤਹਿਤ ਲੁਧਿਆਣਾ ਨੂੰ ਹਰਿਆ ਭਰਿਆ ਰੱਖਣ ਵਿੱਚ ਯੋਗਦਾਨ ਪਾਇਆ।

ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਵਲੋਂ ਵਰਧਮਾਨ ਸਪੈਸ਼ਲ ਸਟੀਲ ਦੇ ਵਾਈਸ ਚੇਅਰਮੈਨ ਸ੍ਰੀ ਸਚਿਤ ਜੈਨ, ਐਚ.ਆਰ. ਪ੍ਰੈਜੀਡੈਂਟ ਸ੍ਰੀ ਮਨੁਜ ਮਹਿਤਾ, ਈ.ਡੀ. ਆਰ ਕੇ ਰੇਵਾੜੀ ਦੀ ਇਸ ਪਹਿਲਕਦਮੀ ਦਾ ਵਿਸ਼ੇਸ਼  ਤੌਰ ‘ਤੇ ਧੰਨਵਾਦ ਕੀਤਾ।

ਸਹਾਇਕ ਪ੍ਰੋਜੈਕਟ ਅਫਸਰ (ਨਿਗਰਾਨ) ਸ. ਅਵਤਾਰ ਸਿੰਘ, ਅਤੇ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਤੋਂ ਸੰਨੀ ਦੇ ਨਾਲ ਕਰਨ ਸੋਨੀ, ਆਰੁਸ਼ ਮਾਸਕੀ, ਅਮਰਿੰਦਰ ਅਤੇ ਗ੍ਰੀਨ ਲੈਂਡਸਕੇਪਰ ਤੋਂ ਅਭੀ ਜੋਕਿ ਹਰਿਆਲੀ ਪਹਿਲ ਲਈ ਦਿਨ ਰਾਤ ਕੰਮ ਕਰ ਰਹੇ ਹਨ, ਵੀ ਮੌਜੂਦ ਸਨ।

ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਵਲੋ ਪਲਾਸਟਿਕ ਦੇ ਥੈਲਿਆਂ ਦੀ ਵਰਤੋਂ ਤੋਂ ਬਚਣ ਲਈ 225 ਕੱਪੜੇ ਦੇ ਬੈਗ ਵੀ ਵੰਡੇ ਜੋ ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ਤਹਿਤ ਸੈਲਫ ਹੈਲਪ ਗਰੁੱਪਾਂ ਦੁਆਰਾ ਬਣਾਏ ਗਏ ਸਨ।

Leave a Reply

Your email address will not be published. Required fields are marked *