ਜ਼ਿਲ੍ਹਾ ਲੁਧਿਆਣਾ ਦੇ ਨੌਜਵਾਨਾਂ ਲਈ ਸੀ-ਪਾਈਟ ਕੈਂਪ ਨਵਾਂਸ਼ਹਿਰ ਵਿਖੇ ਫਿਜੀਕਲ ਟ੍ਰੇਨਿੰਗ ਕੈਂਪ ਸ਼ੁਰੂ

Ludhiana Punjabi

DMT : ਲੁਧਿਆਣਾ : (28 ਜੁਲਾਈ 2023) : – ਸੀ-ਪਾਈਟ ਕੈਂਪ ਨਵਾਂਸ਼ਹਿਰ ਦੇ ਟ੍ਰੇਨਿੰਗ ਅਧਿਕਾਰੀ  ਸੂਬੇਦਾਰ ਤਜਿੰਦਰ ਸਿੰਘ  ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਜ਼ਿਲ੍ਹਾ ਲੁਧਿਆਣਾ ਦੇ ਯੁਵਕ ਜਿਨ੍ਹਾਂ ਦਾ ਲਿਖਤੀ ਪੇਪਰ 12 ਅਪ੍ਰੈਲ 2023 ਤੋਂ ਸ਼ੂਰੁ ਹੋਇਆ ਸੀ ਦੇ ਪਾਸ ਹੋਏ ਯੁਵਕਾਂ ਵਾਸਤੇ ਸੀ-ਪਾਈਟ ਕੈਂਪ ਨਵਾਂਸ਼ਹਿਰ ਵਿਖੇ ਫਿਜੀਕਲ ਟ੍ਰੇਨਿੰਗ ਕੈਂਪ ਚਲ ਰਿਹਾ ਹੈ ।

ਇਸ ਤੋਂ ਇਲਾਵਾ ਸੀ.ਆਰ.ਪੀ.ਐਫ, ਬੀ.ਐਸ.ਐਫ ਆਦਿ ਅਤੇ ਪੰਜਾਬ ਸਰਕਾਰ ਦੀ ਫਾਈਰਮੈਨ ਦੀ ਭਰਤੀ, ਪੰਜਾਬ ਪੁਲਿਸ ਦੀ ਭਰਤੀ ਵਾਸਤੇ ਵੀ ਟ੍ਰੇਨਿੰਗ ਚਲ ਰਹੀ ਹੈ।

ਸੂਬੇਦਾਰ ਤਜਿੰਦਰ ਸਿੰਘ  ਨੇ ਅੱਗੇ ਦੱਸਿਆ ਕਿ ਫਿਜੀਕਲ ਟ੍ਰੇਨਿੰਗ ਆਰਮੀ ਦੇ ਤਜੁਰਬੇਕਾਰ ਇੰਸਟਰਕਟਰਾਂ ਵੱਲੋਂ ਦਿੱਤੀ ਜਾ ਰਹੀ ਹੈ ਜਿਸਦੇ ਸਿੱਟੇ ਵਜੋਂ ਕਾਫੀ ਯੁਵਕ ਆਰਮੀ ਵਿੱਚ ਭਰਤੀ ਹੋ ਕੇ ਦੇਸ਼ ਅਤੇ ਪੰਜਾਬ ਸੂਬੇ ਦਾ ਮਾਣ ਵੱਧਾ ਰਹੇ ਹਨ।  ਉਨ੍ਹਾਂ ਦੱਸਿਆ ਕਿ ਚਾਹਵਾਨ ਯੁਵਕ ਕੈਂਪ ਵਿੱਚ ਜ਼ਰੂਰੀ ਦਸਤਾਵੇਜ਼ ਜਿਸ ਵਿੱਚ ਰੋਲ ਨੰਬਰ ਸਲਿਪ, ਆਰ.ਸੀ ਦੀ ਕਾੱਪੀ, ਆਧਾਰ ਕਾਰਡ ਅਤੇ ਦਸਵੀਂ ਦੇ ਅਸਲ ਸਰਟੀਫਿਕੇਟ ਅਤੇ ਦੌ ਫੋਟੋ ਸ਼ਾਮਲ ਹਨ, ਸਮੇਤ ਕੈਂਪ ਵਿਖੇ ਸਵੇਰੇ 9 ਵਜ੍ਹੇ ਤੋਂ ਬਾਅਦ ਹਾਜ਼ਰ ਹੋ ਸਕਦੇ ਹਨ ।

ਟ੍ਰੇਨਿੰਗ ਅਧਿਕਾਰੀ ਸੂਬੇਦਾਰ ਤਜਿੰਦਰ ਸਿੰਘ ਨੇ ਦੱਸਿਆ ਕਿ ਸਿਖਲਾਈ ਦੋਰਾਨ ਨੌਜਵਾਨਾਂ ਨੂੰ ਰਿਹਾਇਸ਼ ਅਤੇ ਖਾਣਾ ਬਿਲਕੁਲ ਮੁਫਤ ਦਿੱਤਾ ਜਾਵੇਗਾ ।  ਵਧੇਰੇ ਜਾਣਕਾਰੀ ਲਈ  ਮੋਬਾਈਲ ਨੰਬਰ 90415-58978  ਅਤੇ 95307-52969 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *