ਜਾਮਾ ਮਸਜਿਦ ‘ਚ ਜੈਨ ਸੰਤ ਮੁਨੀ ਸ਼੍ਰੀ ਨੂੰ  ਸਨਮਾਨਿਤ ਕੀਤਾ ਗਿਆ

Ludhiana Punjabi
  • ਸਰਵ ਧਰਮ ਏਕਤਾ ਹੀ ਭਾਰਤ ਦੀ ਅਸਲ ਤਾਕਤ ਹੈ : ਸ਼੍ਰੀ ਵਿਨੇ ਕੁਮਾਰ ਆਲੋਕ

DMT : ਲੁਧਿਆਣਾ : (18 ਅਪ੍ਰੈਲ 2023) : – ਅੱਜ ਇੱਥੇ ਸ਼ਹਿਰ ਦੀ ਇਤਿਹਾਸਿਕ ਜਾਮਾ ਮਸਜਿਦ ‘ਚ ਪੰਜਾਬ ਦੇ ਸ਼ਾਹੀ ਇਮਾਮ ਮÏਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੇ ਸੱਦੇ ‘ਤੇ ਜੈਨ ਸਮੁਦਾਏ ਦੇ ਸੰਤ ਮੁਨੀ ਸ਼੍ਰੀ ਵਿਨੇ ਕੁਮਾਰ ਜੀ ਆਲੋਕ ਵਿਸ਼ੇਸ਼ ਰੂਪ ‘ਚ ਪਹੁੰਚੇ | ਇਸ ਮÏਕੇ ‘ਤੇ ਸੰਤ ਮੁਨੀ ਸ਼੍ਰੀ ਜੀ ਦਾ ਮੁਸਲਮਾਨ ਸਮਾਜ ਵੱਲੋਂ ਸਵਾਗਤ ਕੀਤਾ ਗਿਆ ਅਤੇ ਸ਼ਾਹੀ ਇਮਾਮ ਪੰਜਾਬ ਮÏਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਵੱਲੋਂ ਸੰਤ ਜੀ ਦਾ ਸਨਮਾਨ ਵੀ ਕੀਤਾ ਗਿਆ | ਜਾਮਾ ਮਸਜਿਦ ਪਹੁੰਚਣ ‘ਤੇ ਸੰਤ ਮੁਨੀ ਸ਼੍ਰੀ ਨੇ ਮÏਜੂਦ ਮੁਸਲਮਾਨ ਸਮੁਦਾਏ ਦੇ ਲੋਕਾਂ ਨੂੰ  ਸੰਬੋਧਨ ਵੀ ਕੀਤਾ | ਮੁਨੀ ਸ਼੍ਰੀ ਵਿਨੇ ਕੁਮਾਰ ਆਲੋਕ ਜੀ ਨੇ ਆਪਣੇ ਪ੍ਰਵਚਨ ‘ਚ ਕਿਹਾ ਕਿ ਇੱਕ-ਦੂਜੇ ਧਰਮ ਦਾ ਸਨਮਾਨ ਕਰਨਾ ਸੱਭ ਤੋਂ ਵੱਡਾ ਕਾਰਜ ਹੈ |  ਉਹਨਾਂ ਕਿਹਾ ਕਿ ਮਨੁੱਖ ਜਾਤੀ ਇੱਕ ਹੈ ਹਰ ਇੱਕ ਮਨੁੱਖ ਨੂੰ  ਚਾਹੀਦਾ ਹੈ ਕਿ ਉਹ ਦੂਜੇ ਦੀ ਸ਼ਰਧਾ ‘ਤੇ ਕਿੰਤੂ-ਪਰੰਤੂ ਕਰਨ ਦੀ ਬਜਾਏ ਆਪਣੀ ਸ਼ਰਧਾ ‘ਚ ਅਟਲ ਵਿਸ਼ਵਾਸ ਰੱਖੇ | ਉਹਨਾਂ ਕਿਹਾ ਕਿ ਭਾਰਤ ਸੰਸਾਰ ਦਾ ਸੱਭ ਤੋਂ ਵੱਡਾ ਲੋਕਤੰਤਰ ਹੈ ਸਦੀਆਂ ਤੋਂ ਭਾਰਤੀ ਸੰਸਕ੍ਰਿਤੀ ਨੇ ਆਪਣੀ ਸਾਮਾਜਿਕ ਵਿਵਸਥਾ ‘ਚ ਭਾਈਚਾਰੇ ਅਤੇ ਪ੍ਰੇਮ ਨੂੰ  ਸਥਾਪਿਤ ਕਰਕੇ ਰੱਖਿਆ ਹੈ | ਉਹਨਾਂ ਕਿਹਾ ਕਿ ਸਰਵ ਧਰਮ ਏਕਤਾ ਹੀ ਭਾਰਤਵਰਸ਼ ਦੀ ਅਸਲੀ ਤਾਕਤ ਹੈ | ਸ਼੍ਰੀ ਵਿਨੇ ਆਲੋਕ ਜੀ  ਨੇ ਕਿਹਾ ਕਿ ਜੈਨ ਸਮੁਦਾਏ ਦੇ ਬਹੁਤ ਸਾਰੇ ਸੰਤ ਸਮੇਂ-ਸਮੇਂ ‘ਤੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ‘ਚ ਮੁਸਲਮਾਨ ਸਮੁਦਾਏ ਦੇ ਨਾਲ ਵੀ ਸੰਵਾਦ ਕਰਦੇ ਹਨ | ਉਹਨਾਂ ਕਿਹਾ ਕਿ ਉਹਨਾਂ ਦਾ ਇੱਕ ਵਾਰ ਦਿੱਲੀ ਦੀ ਇਤਿਹਾਸਿਕ ਜਾਮਾ ਮਸਜਿਦ ‘ਚ ਵੀ ਜਾਣਾ ਹੋਇਆ | ਸੰਤ ਸ਼੍ਰੀ ਵਿਨੇ ਮੁਨੀ ਜੀ ਨੇ ਪੰਜਾਬ ਦੇ ਸਾਬਕਾ ਸ਼ਾਹੀ ਇਮਾਮ ਮÏਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੂੰ  ਵੀ ਯਾਦ ਕੀਤਾ,  ਉਹਨਾਂ ਕਿਹਾ ਕਿ ਮੇਰਾ ਵੱਡੇ ਇਮਾਮ ਸਾਹਿਬ ਦੇ ਨਾਲ ਹਮੇਸ਼ਾ ਪਰਿਵਾਰਿਕ ਦੋਸਤੀ ਵਾਲਾ ਸੰਬੰਧ ਰਿਹਾ | ਉਹਨਾਂ ਕਿਹਾ ਕਿ ਸ਼੍ਰੀਮਾਨ ਜੀ ਦਾ ਪਰਿਵਾਰ ਪਿਛਲੀ ਕਈ ਪੀੜੀਆਂ ਤੋਂ ਜਿਸ ਤਰ੍ਹਾਂ ਧਰਮ ਦੇ ਨਾਲ-ਨਾਲ ਦੇਸ਼ ਅਤੇ ਸਮਾਜ ਦੀ ਸੇਵਾ ਕਰ ਰਿਹਾ ਹੈ ਇਸਦੀ ਮਿਸਾਲ ਨਹੀਂ ਮਿਲਦੀ | ਉਹਨਾਂ ਕਿਹਾ ਕਿ ਸਰਵ ਧਰਮ ਦੀ ਏਕਤਾ ਨੂੰ  ਜੋਰ ਦੇਣ ‘ਚ ਇਸ ਮੁਸਲਮਾਨ ਪਰਿਵਾਰ ਦਾ ਹਮੇਸ਼ਾ ਹੀ ਮੁੱਖ ਯੋਗਦਾਨ ਰਿਹਾ ਹੈ |  

Leave a Reply

Your email address will not be published. Required fields are marked *