ਟਕਸਾਲੀ ਕਾਂਗਰਸੀ ਨੇਤਾ ਸੁਖਜਿੰਦਰ ਸਿੰਘ ਰੰਧਾਵਾ ਦੇ ਕਾਂਗਰਸ ਵਰਕਰ ਕਮੇਟੀ ਦਾ ਮੈਂਬਰ ਬਣਨ ‘ਤੇ ਲੁਧਿਆਣਾ ਦੇ ਕਾਂਗਰਸੀ ਵਰਕਰਾਂ ਨੇ ਬਾਵਾ ਦੀ ਅਗਵਾਈ ‘ਚ ਮਿਠਾਈਆਂ ਵੰਡ ਕੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ

Ludhiana Punjabi
  • ਬਾਵਾ ਨੇ ਆਪਣੇ ਗ੍ਰਹਿ ਵਿਖੇ ਸ. ਰੰਧਾਵਾ ਨੂੰ ਬਾਰਾ ਮਾਹਾ ਪੁਸਤਕ, ਨਾਨਕ ਸੰਗ ਅਤੇ ਸੰਘਰਸ਼ ਦੇ 45 ਸਾਲ ਪੁਸਤਕ ਭੇਂਟ ਕੀਤੀ ਅਤੇ ਦੋਸ਼ਾਲਾ ਪਾ ਕੇ ਕੀਤਾ ਸਨਮਾਨ
  • ਕਾਂਗਰਸੀ ਨੇਤਾਵਾਂ ਦੀ ਕੰਮ, ਕੁਰਬਾਨੀ ਅਤੇ ਸਿਨਉਰਟੀ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾਵੇਗਾ- ਰੰਧਾਵਾ
  • ਬਾਵਾ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਸਰੀਰ ‘ਤੇ ਗੋਲੀਆਂ ਖਾਦੀਆਂ- ਰੰਧਾਵਾ

DMT : ਲੁਧਿਆਣਾ : (27 ਅਗਸਤ 2023) : – ਅੱਜ ਰਾਜਗੁਰੂ ਨਗਰ ਵਿਖੇ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਦੇ ਗ੍ਰਹਿ ਵਿਖੇ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸੀ ਵਰਕਿੰਗ ਕਮੇਟੀ ਦਾ ਮੈਂਬਰ ਬਣਨ ਤੋਂ ਬਾਅਦ ਪੁੱਜੇ। ਇਸ ਸਮੇਂ ਬਾਵਾ ਦੀ ਅਗਵਾਈ ਵਿਚ ਕਾਂਗਰਸੀ ਵਰਕਰਾਂ ਨੇ ਲੱਡੂ ਵੰਡ ਕੇ ਟਕਸਾਲੀ ਕਾਂਗਰਸੀ ਨੇਤਾ ਨੂੰ ਕਾਂਗਰਸ ਹਾਈ ਕਮਾਂਡ ਵੱਲੋਂ ਦਿੱਤੇ ਸਤਿਕਾਰ ਲਈ ਸ਼੍ਰੀਮਤੀ ਸੋਨੀਆ ਗਾਂਧੀ, ਮਲਿਕ ਅਰਜਨ ਖੜਗੇ ਪ੍ਰਧਾਨ ਕੁੱਲ ਹਿੰਦ ਕਾਂਗਰਸ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਇਸ ਸਮੇਂ ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ, ਕੁਲਦੀਪ ਸਿੰਘ ਵੈਦ ਸਾਬਕਾ ਵਿਧਾਇਕ, ਕਰਨੈਲ ਸਿੰਘ ਗਿੱਲ ਡਾਇਰੈਕਟਰ ਮਾਰਕਫੈੱਡ ਵਿਸ਼ੇਸ਼ ਤੌਰ ‘ਤੇ ਪਹੁੰਚੇ।

           ਇਸ ਸਮੇਂ ਸ. ਰੰਧਾਵਾ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ 12 ਰੁੱਤਾਂ ‘ਤੇ 12 ਮਾਹਾ ਪੁਸਤਕ ਭੇਂਟ ਕੀਤੀ ਅਤੇ ਪਾਕਿਸਤਾਨੀ ਲੇਖਕ ਦੀ ਨਾਨਕ ਸੰਗ ਪੁਸਤਕ ਜੋ ਕਿ ਵਾਕਿੰਗ ਵਿਦ ਨਾਨਕ ਇੰਗਲਿਸ਼ ਦੀ ਪੁਸਤਕ ਦਾ ਹੀ ਪੰਜਾਬੀ ਉਲੱਥਾ ਹੈ, ਭੇਂਟ ਕੀਤੀ ਅਤੇ ਇਸ ਸਮੇਂ ਸ਼੍ਰੀ ਬਾਵਾ ਨੇ ਆਪਣੇ ਜੀਵਨ ਦੇ 45 ਸਾਲਾਂ ਦੇ ਸੰਘਰਸ਼ ‘ਤੇ ਅਧਾਰਿਤ ਪੁਸਤਕ ਭੇਂਟ ਕੀਤੀ ਅਤੇ ਦੋਸ਼ਾਲਾ ਪਹਿਨਾ ਕੇ ਸਨਮਾਨ ਕੀਤਾ।

           ਇਸ ਸਮੇਂ ਬੋਲਦੇ ਸ. ਰੰਧਾਵਾ ਨੇ ਕਿਹਾ ਕਿ ਕ੍ਰਿਸ਼ਨ ਕੁਮਾਰ ਬਾਵਾ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਹਨ। ਇਹਨਾਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣੇ ਸਰੀਰ ‘ਤੇ ਗੋਲੀਆਂ ਖਾਦੀਆਂ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਕੰਮ, ਕੁਰਬਾਨੀ ਅਤੇ ਸਿਨਉਰਟੀ ਨੂੰ ਅੱਖੋਂ ਪਰੋਖੇ ਨਹੀਂ ਕਰੇਗੀ। ਉਹਨਾਂ ਪੰਜਾਬ ਦੇ ਗਵਰਨਰ ਅਤੇ ਮੁੱਖ ਮੰਤਰੀ ‘ਚ ਚੱਲ ਰਹੀ ਖਿੱਚੋਤਾਣ ਨੂੰ ਪੰਜਾਬ ਲਈ ਦੁਰਭਾਗਾ ਕਿਹਾ। ਉਹਨਾਂ ਕਿਹਾ ਕਿ ਅੱਜ ਭਾਰਤ ਦੇ ਲੋਕ ਦੇਸ਼ ਦਾ ਭਵਿੱਖ ਰਾਹੁਲ ਗਾਂਧੀ ਅੰਦਰ ਵੇਖ ਰਹੇ ਹਨ। ਉਹਨਾਂ ਇਸ ਸਮੇਂ ਕਾਂਗਰਸੀ ਵਰਕਰਾਂ ਦਾ ਵੀ ਧੰਨਵਾਦ ਕੀਤਾ ਜਿਹਨਾਂ ਪਿਆਰ, ਸਤਿਕਾਰ ਅਤੇ ‌ਮਿਠਾਈਆਂ ਵੰਡ ਕੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ।

           ਇਸ ਸਮੇਂ ਸ਼੍ਰੀ ਬਾਵਾ ਨੇ ਸੁਖਜਿੰਦਰ ਰੰਧਾਵਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਸ. ਰੰਧਾਵਾ ਟਕਸਾਲੀ ਕਾਂਗਰਸੀ ਨੇਤਾ ਹਨ ਅਤੇ ਇਹਨਾਂ ਦੇ ਪਿਤਾ ਜੀ ਸ. ਸੰਤੋਖ ਸਿੰਘ ਰੰਧਾਵਾ ਜੋ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਮੰਤਰੀ ਵੀ ਰਹੇ। ਉਹਨਾਂ ਹਮੇਸ਼ਾ ਕਾਂਗਰਸ ਪਾਰਟੀ ਦੇ ਗਾਂਧੀਵਾਦੀ ਅਸੂਲਾਂ ‘ਤੇ ਪਹਿਰਾ ਦਿੱਤਾ। ਉਹਨਾਂ ਕਿਹਾ ਕਿ ਅੱਜ ਪੰਜਾਬ ਅੰਦਰ ਕੁਝ ਅਜਿਹੇ ਲੋਕ ਕਾਂਗਰਸ ‘ਚ ਘੁਸਪੈਠ ਕਰ ਗਏ ਹਨ ਜੋ ਕਾਂਗਰਸ ਦੇ ਭਵਿੱਖ ਲਈ ਖ਼ਤਰਾ ਹਨ। ਉਹਨਾਂ ਦੇ ਅੰਦਰ ਨਹੀਂ ਕਾਂਗਰਸ ਸਿਰਫ ਬਾਹਰੋਂ ਹੀ ਦਿਖਾਈ ਦੇ ਰਹੀ ਹੈ। ਲੋੜ ਹੈ ਹਾਈਕਮਾਂਡ ਸ਼ੁੱਧ ਅਤੇ ਅਸ਼ੁੱਧ ਕਾਂਗਰਸੀਆਂ ਦੀ ਪਹਿਚਾਣ ਕਰੇ। ਇਸ ਮੌਕੇ ਪਰਮਿੰਦਰ ਗਰੇਵਾਲ ਜਨਰਲ ਸਕੱਤਰ ਫਾਊਂਡੇਸ਼ਨ ਪੰਜਾਬ, ਰੇਸ਼ਮ ਸਿੰਘ ਸੱਗੂ ਵਾਈਸ ਪ੍ਰਧਾਨ ਪ੍ਰਦੇਸ਼ ਕਾਂਗਰਸ ਓ ਬੀ ਸੀ ਵਿਭਾਗ, ਗੁਰਦਿਆਲ ਸਿੰਘ ਪ੍ਰਧਾਨ ਰਾਜਗੁਰੂ ਨਗਰ ਵੈੱਲਫੇਅਰ ਸੁਸਾਇਟੀ, ਭੀਮ ਸੈਨ ਬਾਂਸਲ, ਲਵਲੀ ਚੌਧਰੀ, ਅਮਨਦੀਪ ਬਾਵਾ, ਯੂਥ ਨੇਤਾ ਗਗਨਦੀਪ ਸਿੰਘ ਬੰਮਰਾ ਹਾਜ਼ਰ ਸਨ।

Leave a Reply

Your email address will not be published. Required fields are marked *