ਡਿਪਟੀ ਕਮਿਸ਼ਨਰ ਵਲੋਂ ਡਾਇੰਗ ਅਤੇ ਪ੍ਰਿੰਟਿੰਗ ਕਲੱਸਟਰਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ

Ludhiana Punjabi

DMT : ਲੁਧਿਆਣਾ : (11 ਜੁਲਾਈ 2023) : – ਸਤਲੁਜ ਦਰਿਆ ਵਿੱਚ ਪਾਣੀ ਵਧਣ ਕਾਰਨ ਹੜ੍ਹ ਵਰਗੀ ਸਥਿਤੀ ਤੋਂ ਬਾਅਦ, ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵਲੋਂ ਸ਼ਹਿਰ ਵਿੱਚ ਰੰਗਾਈ ਅਤੇ ਪ੍ਰਿੰਟਿੰਗ ਕਲੱਸਟਰਾਂ ਨੂੰ ਆਰਜ਼ੀ ਤੌਰ ‘ਤੇ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਦੱਸਣਯੋਗ ਹੈ ਕਿ ਨਗਰ ਨਿਗਮ ਲੁਧਿਆਣਾ ਦੇ ਵਧੀਕ ਕਮਿਸ਼ਨਰ ਨੇ ਇਹਤਿਆਤ ਵਜੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਮਲਿਕ ਨੂੰ ਇਹ ਹੁਕਮ ਜਾਰੀ ਕਰਨ ਦੀ ਬੇਨਤੀ ਕੀਤੀ ਸੀ ਕਿਉਂਕਿ ਜ਼ਿਆਦਾ ਪਾਣੀ ਕਾਰਨ ਭੱਟੀਆਂ ਐਸਟੀਪੀ ਉਲਟਾ ਵਗਣਾ ਸ਼ੁਰੂ ਹੋ ਗਿਆ ਸੀ ਅਤੇ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ ਸੀ ਜਿਸ ਕਾਰਨ ਕੁਝ ਰਿਹਾਇਸ਼ੀ ਖੇਤਰਾਂ ਵਿੱਚ ਪਾਣੀ ਭਰਨ ਦਾ ਖ਼ਦਸ਼ਾ ਬਣ ਗਿਆ ਸੀ।

ਆਰਜ਼ੀ ਤੌਰ ‘ਤੇ ਬੰਦ ਹੋਣ ਵਾਲੇ ਕਲੱਸਟਰਾਂ ਵਿੱਚ ਬਹਾਦਰ ਕੇ ਰੋਡ, ਤਾਜਪੁਰ ਰੋਡ, ਇੰਡਸਟਰੀਅਲ ਏਰੀਆ ਏ, ਮੋਤੀ ਨਗਰ, ਸਮਰਾਲਾ ਚੌਕ ਤੋਂ ਜਲੰਧਰ ਬਾਈਪਾਸ ਅਤੇ ਫੋਕਲ ਪੁਆਇੰਟ ਆਦਿ ਸ਼ਾਮਲ ਹਨ।

ਇਹ ਹੁਕਮ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 34 ਤਹਿਤ ਜਾਰੀ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਵਲੋਂ ਨਗਰ ਨਿਗਮ ਕਮਿਸ਼ਨਰ ਅਤੇ ਪੀ.ਪੀ.ਸੀ.ਬੀ. ਦੇ ਸੁਪਰਡੈਂਟ ਇੰਜੀਨੀਅਰ ਨੂੰ ਇਨ੍ਹਾਂ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ।

Leave a Reply

Your email address will not be published. Required fields are marked *