ਪੰਜਾਬ ਸਰਕਾਰ ਵਲੋਂ ਗਿਆਸਪੁਰਾ ਗੈਸ ਲੀਕ ਮਾਮਲੇ ਦੇ ਪੀੜਿਤ ਪਰਿਵਾਰਾਂ ਨੂੰ ਮੁਆਵਜ਼ੇ ਜਾਰੀ

Ludhiana Punjabi
  • ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਪੀੜਿਤ ਪਰਿਵਾਰਾਂ ਨੂੰ ਮੁਆਵਜ਼ੇ ਦੇਣ ਦੀ ਪ੍ਰਕਿਰਿਆ ਅੱਗੇ ਵਧਾਈ ਗਈ
  • ਕਿਹਾ! ਐਨ. ਜੀ. ਟੀ. ਦੇ ਦਿਸ਼ਾ ਨਿਰਦੇਸ਼ ਤਹਿਤ ਪੰਜਾਬ ਸਰਕਾਰ ਵੱਲੋਂ ਹਰ ਪੀੜਿਤ ਪਰਿਵਾਰ ਨੂੰ 18 ਲੱਖ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾ ਰਹੀ

DMT : ਲੁਧਿਆਣਾ : (11 ਜੁਲਾਈ 2023) : – ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਗਿਆਸਪੁਰਾ ਗੈਸ ਲੀਕ ਦੇ ਪੀੜਿਤ ਪਰਿਵਾਰਾਂ ਨੂੰ ਮੁਆਵਜ਼ੇ ਦੇਣ ਦੀ ਪ੍ਰਕਿਰਿਆ ਅੱਗੇ ਵਧਾਈ ਗਈ ਹੈ ਜਿਸਦੇ ਤਹਿਤ ਪੰਜਾਬ ਸਰਕਾਰ ਵਲੋਂ ਗਿਆਸਪੁਰਾ ਗੈਸ ਲੀਕ ਮਾਮਲੇ ਦੇ ਪੀੜਿਤ ਪਰਿਵਾਰਾਂ ਨੂੰ ਮੁਆਵਜ਼ੇ ਜਾਰੀ   ਕੀਤੇ ਗਏ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਇੱਕ ਛੋਟਾ ਬੱਚਾ ਯੁੱਗ ਜਿਸਦੇ ਮਾਤਾ ਪਿਤਾ, ਪ੍ਰੀਤੀ ਜੈਨ ਅਤੇ ਸੌਰਵ ਜੈਨ ਅਤੇ ਉਸ ਦੀ ਦਾਦੀ ਇਸ ਦੁਰਘਟਨਾ ਦੇ ਸ਼ਿਕਾਰ ਹੋਏ ਸਨ; ਉਸ ਦੇ ਨਾਂ ਪੰਜਾਬ ਸਰਕਾਰ ਨੇ 47 ਲੱਖ ਦੀ ਐਫ. ਡੀ. ਕਰਵਾਈ ਹੈ। ਉਸ ਦੀ ਦਾਦੀ ਦਾ 18 ਲੱਖ ਦਾ ਮੁਆਵਜ਼ਾ ਦੋ ਹਿੱਸਿਆਂ (9-9 ਲੱਖ) ਵਿੱਚ ਯੁੱਗ ਅਤੇ ਉਸ ਦੇ ਚਾਚੇ ਗੌਰਵ ਵਿੱਚ ਵੰਡਿਆ ਗਿਆ ਹੈ।
ਇਸ ਤੋਂ ਇਲਾਵਾ ਯਸ਼ਿਕਾ, ਜਿਸਦੇ ਪਿਤਾ ਅਮਿਤ ਕੁਮਾਰ ਦਾ ਵੀ ਇਸ ਦੁਰਘਟਨਾ ਵਿੱਚ ਦੇਹਾਂਤ ਹੋ ਗਿਆ ਸੀ; ਉਸ ਨੂੰ, ਉਸ ਦੀ ਮਾਂ ਅਤੇ ਦਾਦੀ ਨੂੰ ਤਿੰਨ ਹਿੱਸਿਆਂ ਵਿੱਚ 5.33 ਲੱਖ (ਕੁਲ 18 ਲੱਖ) ਦੀ ਰਾਸ਼ੀ ਮੁਆਵਜ਼ੇ ਦੇ ਤੌਰ ਤੇ ਦਿੱਤੀ ਗਈ ਹੈ।
ਕਮਲੇਸ਼ ਗੋਇਲ ਦੇ ਪੁੱਤਰ ਗੌਰਵ ਨੂੰ 8 ਲੱਖ ਦਾ ਚੈਕ, ਕ੍ਰਿਸ਼ਨਾ ਦੇਵੀ ਨੂੰ 16 ਲੱਖ, ਨੰਦਿਨੀ ਸਿੰਘ ਨੂੰ 16 ਲੱਖ ਅਤੇ ਮਨੋਰਮਾ ਦੇਵੀ ਨੂੰ 80 ਲੱਖ ਤੱਕ ਦਾ ਚੈਕ ਮੁਆਵਜ਼ੇ ਵਜੋਂ ਦਿੱਤਾ ਗਿਆ।
ਇਸ ਮੌਕੇ ਤਹਿਸੀਲਦਾਰ ਗੁਰਪ੍ਰੀਤ ਕੌਰ, ਦਿਲਜੀਤ ਸਿੰਘ ਕਾਨੂੰਗੋ ਅਤੇ ਗਿਆਸਪੁਰਾ ਪਟਵਾਰੀ ਚਮਕੌਰ ਸਿੰਘ ਵੀ ਮੌਜੂਦ ਸਨ।

Leave a Reply

Your email address will not be published. Required fields are marked *