ਡੀ.ਬੀ.ਈ.ਈ. ਵਿਖੇ ਨਸ਼ਾ ਛੁਡਾਉ ਜਾਗਰੁਕਤਾ ਕੈਂਪ ਲਗਾਇਆ ਗਿਆ

Ludhiana Punjabi

DMT : ਲੁਧਿਆਣਾ : (19 ਮਈ 2023) : – ਜ਼ਿਲ੍ਹਾ ਰੋੋਜ਼ਗਾਰ ਅਤੇ ਕਾਰੋੋਬਾਰ ਬਿਊਰੋੋ (ਡੀ.ਬੀ.ਈ.ਈ.), ਸਾਹਮਣੇ ਪ੍ਰਤਾਪ ਚੌਂਕ, ਲੁਧਿਆਣਾ ਵਿਖੇ ਨਸ਼ਾ ਛੁਡਾਉ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਕੈਂਪ ਵਿੱਚ ਡਾ. ਹਰਸਿਮਰਨ ਕੌੌਰ (ਸਾਇਕੈਟਰਿਸਟ) ਸਿਵਲ ਹਸਪਤਾਲ, ਲੁਧਿਆਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਕੈਂਪ ਵਿੱਚ ਕੁੱਲ 82 ਪ੍ਰਾਰਥੀਆਂ ਨੇ ਭਾਗ ਲਿਆ। ਡਾ. ਹਰਸਿਮਰਨ ਕੌੌਰ (ਸਾਇਕੈਟਰੀਸਟ) ਨੇ ਪ੍ਰਾਰਥੀਆਂ ਨੂੰ ਛੋੋਟੀ ਉਮਰ ਵਿੱਚ ਨਸ਼ੇ ਦੀ ਲੱਤ ਤੋਂ ਦੂਰ ਰਹਿਣ ਬਾਰੇ ਅਤੇ ਨਸ਼ੇ ਦੀ ਲੱਤ ਦਾ ਜੋੋ ਪ੍ਰਭਾਵ ਸਰੀਰਕ ਅਤੇ ਮਾਨਸਿਕ ਤੌੌਰ ਤੇ ਪੈਂਦਾ ਇਸ ਬਾਰੇ ਨੂੰ ਜਾਗਰੂਕ ਕੀਤਾ, ਉਨ੍ਹਾਂ ਕਿਹਾ ਕਿ ਨਸ਼ਾ ਇੱਕ ਮਿੱਠਾ ਜ਼ਹਿਰ ਹੈ, ਜੋੋ ਸ਼ੁਰੂਆਤੀ ਤੌਰ ‘ਤੇ ਬਹੁਤ ਚੰਗਾ ਲਗਦਾ ਹੈ ਪਰ ਬਾਅਦ ਵਿੱਚ ਇਹ ਜਾਨਲੇਵਾ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਬੱਚਿਆ ਵਿੱਚ ਜੋ ਨਸ਼ੇ ਦੀ ਲੱਤ ਜ਼ਿਆਦਾ ਵੱਧ ਰਹੀ ਹੈ, ਉਸ ਦਾ ਮੁੱਖ ਕਾਰਣ Peer Pressure  (ਦੋਸਤਾਂ ਅਤੇ ਸਗੇ ਸੰਬੰਧੀਆਂ ਦਾ ਦਬਾਅ) ਹੈ।
ਡੀ.ਬੀ.ਈ.ਈ. ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਨੇ ਪ੍ਰਾਰਥੀਆਂ ਨੂੰ ਨਸ਼ੇ ਦੀ ਲੱਤ ਲੱਗਣ ਦੇ ਕਾਰਣ ਸਟਰੈਸ ਨਾਲ ਪੀੜਤ ਹੋਣ ਦਾ ਅਤੇ ਸਟਰੈਸ ਦੇ ਕਾਰਣ ਬੱਚਿਆਂ ਦੇ ਕੈਰੀਅਰ ਉੱਪਰ ਪੈਂਦੇ ਦੁਸ਼ਪ੍ਰਭਾਵ ਦਾ ਜ਼ਿਕਰ ਕੀਤਾ। ਡਿਪਟੀ ਡਾਇਰੈਕਟਰ ਨੇ ਪ੍ਰਾਰਥੀਆਂ ਨੂੰ ਨਸ਼ੇ ਦੀ ਲੱਤ ਤੋਂ ਬੱਚਣ, ਆਪਣੇ ਕੈਰੀਅਰ ਵੱਲ ਧਿਆਣ ਦੇਣ ਬਾਰੇ ਸਲਾਹ ਦਿੱਤੀ ਅਤੇ ਇਸ ਦੇ ਨਾਲ ਹੀ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਵਿਖੇ ਜੋ ਸਹੂਲਤਾਵਾਂ ਦਿੱਤੀਆਂ ਜਾਂਦੀਆ ਹਨ, ਉਨ੍ਹਾਂ ਬਾਰੇ ਪ੍ਰਾਰਥੀਆਂ ਨੂੰ ਜਾਣਕਾਰੀ ਦਿੱਤੀ ਤੇ ਕਿਹਾ ਕਿ ਨਸ਼ੇ ਦੀ ਦਲਦਲ ਤੋਂ ਦੂਰ ਰਹਿ ਕੇ ਹੀ ਵਿਅਕਤੀ ਇੱਕ ਚੰਗੀ ਸਿਹਤਮੰਦ ਜਿੰਦਗੀ ਜੀਅ ਸਕਦਾ ਹੈ।

Leave a Reply

Your email address will not be published. Required fields are marked *