ਡੇਅਰੀ ਵਿਕਾਸ ਵਿਭਾਗ ਵਲੋਂ ਐਸ.ਸੀ. ਸਿਖਿਆਰਥੀਆਂ ਦੀ ਕੀਤੀ ਗਈ ਕਾਊਂਸਲਿੰਗ

Ludhiana Punjabi
  • 2 ਹਫ਼ਤੇ ਲਈ ਕਰਵਾਈ ਜਾਣੀ ਹੈ ਟ੍ਰੇਨਿੰਗ – ਦਲਬੀਰ ਕੁਮਾਰ ਡਿਪਟੀ ਡਾਇਰੈਕਟਰ

DMT : ਲੁਧਿਆਣਾ : (17 ਜੁਲਾਈ 2023) : – ਪੰਜਾਬ ਸਰਕਾਰ ਦੇ ਡੇਅਰੀ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁਡੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਕੁਲਦੀਪ ਸਿੰਘ ਜਸੋਵਾਲ ਦੀ ਯੋਗ ਅਗਵਾਈ ਹੇਠ ਅਨੁਸੂਚਿਤ ਜਾਤੀ (ਐਸ.ਸੀ.) ਸਿਖਿਆਰਥੀਆਂ ਲਈ ਦੋ ਹਫਤੇ ਦੇ ਚਲਾਏ ਜਾ ਰਹੇ ਮੁਫਤ ਸਿਖਲਾਈ ਦੇ ਪਹਿਲੇ ਬੈਚ ਦੀ ਕਾਊਸਲਿੰਗ ਸਥਾਨਕ ਦਫਤਰ ਡਿਪਟੀ ਡਾਇਰੈਕਟਰ ਡੇਅਰੀ, ਲੁਧਿਆਣਾ ਐਟ ਬੀਜਾ ਵਿਚ ਕੀਤੀ ਗਈ ।

ਇਸ ਮੌਕੇ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਸਰਬਜੀਤ ਸਿੰਘ  ਅਤੇ ਜਿਲ੍ਹਾ ਭਲਾਈ ਦਫਤਰ ਦੇ ਨੁਮਾਇੰਦੀਆਂ ਵਲੋਂ ਭਾਗ ਲਿਆ ਗਿਆ । ਇਸ ਕਾਊਸਲਿੰਗ ਵਿੱਚ ਜਿਲ੍ਹਾ ਲੁਧਿਆਣਾ ਦੇ ਬੀਜਾ ਸਿਖਲਾਈ ਕੇਂਦਰ ਲਈ 20 ਸਿਖਿਆਰਥੀ ਅਤੇ ਸਿਖਲਾਈ ਕੇਂਦਰ ਮੋਗਾ ਲਈ 7 ਸਿਖਿਆਰਥੀਆਂ ਦੀ ਚੋਂਣ ਕੀਤੀ ਗਈ ।

ਇਸ ਮੌਕੇ ਡਿਪਟੀ ਡਾਇਰੈਕਟਰ ਦਲਬੀਰ ਕੁਮਾਰ ਨੇ ਦੱਸਿਆ ਕਿ ਚੋਂਣ ਕੀਤੇ ਗਏ ਸਿਖਿਆਰਥੀਆਂ ਨੂੰ ਟ੍ਰੇਨਿੰਗ ਉਪਰੰਤ ਡੇਅਰੀ ਯੂਨਿਟ ਬਣਵਾਏ ਜਾਣਗੇ ਅਤੇ ਉਨ੍ਹਾ ਦਾ ਯੂਨਿਟ ਬਣਾਉਣ ਉੱਤੇ 33 ਪ੍ਰਤੀਸਤ ਸਬਸਿਡੀ ਵੀ ਦਿੱਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਟ੍ਰੇਨਿੰਗ ਕਰ ਰਹੇ ਸਿਖਿਆਰਥੀਆਂ ਨੂੰ 3500 ਰੁਪਏ ਵਜੀਫਾ ਵੀ ਦਿੱਤਾ ਜਾਵੇਗਾ।

ਇਸ ਮੌਕੇ ਰਮਨਦੀਪ ਕੌਰ ਜੂਨੀਅਰ ਸਹਾਇਕ, ਹਰਵਿੰਦਰ ਸਿੰਘ ਕਲਰਕ, ਜਗਮਨ ਸਿੰਘ ਡੇਅਰੀ ਫੀਲਡ ਸਹਾਇਕ ਬੀਜਾ, ਅਰਵਿੰਦਰ ਸਿੰਘ ਕਲਰਕ ਜਿਲ੍ਹਾ ਭਲਾਈ ਦਫਤਰ ਅਤੇ ਜਗਦੀਪ ਸਿੰਘ ਕਲਰਕ ਜਿਲ੍ਹਾ ਭਲਾਈ ਦਫਤਰ ਹਾਜ਼ਰ ਸਨ ।

Leave a Reply

Your email address will not be published. Required fields are marked *