ਖੇਤੀਬਾੜੀ ਵਿਭਾਗ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਲੋੜਵੰਦ ਕਿਸਾਨਾਂ ਨੂੰ ਮੁਫਤ ਬੀਜ ਅਤੇ ਪਨੀਰੀ ਮੁਹੱਈਆ ਕਰਵਾਈ ਜਾ ਰਹੀ ਹੈ – ਮੁੱਖ ਖੇਤੀਬਾੜੀ ਅਫ਼ਸਰ

Ludhiana Punjabi
  • ਕਿਸਾਨ ਵੀਰ ਵੱਖ-ਵੱਖ ਬਲਾਕਾਂ ‘ਚ ਅਧਿਕਾਰੀਆ ਨਾਲ ਰਾਬਤਾ ਕਰਕੇ ਲੈਣ ਲਾਹਾ

DMT : ਲੁਧਿਆਣਾ : (17 ਜੁਲਾਈ 2023) : – ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਨਰਿੰਦਰ ਸਿੰਘ ਬੈਨੀਪਾਲ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਬੀਤੇ ਦਿਨੀਂ ਭਾਰੀ ਬਾਰਿਸ਼ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵਿਭਾਗ ਵੱਲੋਂ ਮੁਫਤ ਬੀਜ ਅਤੇ ਪਨੀਰੀ ਲੋੜਵੰਦ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ ਜਿਸ ਸਬੰਧੀ ਖੇਤੀਬਾੜੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਮੁੱਖ ਤੌਰ ‘ਤੇ ਜ਼ਿਲ੍ਹਾ ਲੁਧਿਆਣਾ ਦੇ ਮਾਛੀਵਾੜਾ ਸਾਹਿਬ, ਸਮਰਾਲਾ, ਮਾਂਗਟ ਅਤੇ ਸਿੱਧਵਾਂ ਬੇਟ ਦਾ ਰਕਬਾ ਪ੍ਰਭਾਵਿਤ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਬਰਸਾਤੀ ਪਾਣੀ ਦੀ ਆਮਦ ਨਾਲ ਜ਼ਿਲ੍ਹਾ ਲੁਧਿਆਣਾ ਵਿੱਚ ਜਿੱਥੇ ਲਗਭਗ 6475 ਹੈਕਟੇਅਰ ਰਕਬਾ ਪ੍ਰਭਾਵਿਤ ਹੋਇਆ ਹੈ, ਉੱਥੇ ਕਰੀਬ 1750 ਹੈਕਟੇਅਰ ਦੇ ਕਰੀਬ ਰਕਬਾ ਕਿਸਾਨਾਂ ਨੂੰ ਦੁਬਾਰਾ ਬੀਜਣਾ ਪਵੇਗਾ।

ਉਨ੍ਹਾਂ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਲੁਧਿਆਣਾ ਦੇ ਅਧਿਕਾਰੀ/ਕਰਮਚਾਰੀ ਲਗਾਤਾਰ ਖੇਤਾਂ ਦੇ ਦੌਰੇ ਕਰ ਰਹੇ ਹਨ ਅਤੇ ਕਿਸਾਨਾਂ ਨਾਲ ਰਾਬਤੇ ਵਿੱਚ ਹਨ।

ਉਨ੍ਹਾਂ ਦੱਸਿਆ ਕਿ ਬਲਾਕ ਸਿੱਧਵਾਂ ਵਿੱਚ ਡਾ. ਗੁਰਮੁੱਖ ਸਿੰਘ (ਮੋਬਾਇਲ ਨੰ 9876150208) ਅਤੇ ਡਾ. ਜਗਦੇਵ ਸਿੰਘ (ਮੋਬਾਇਲ ਨੰ: 9417355358) ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਦਕਿ ਬਲਾਕ ਮਾਂਗਟ ਵਿੱਚ ਡਾ. ਜਸਵਿੰਦਰ ਸਿੰਘ (9888010156), ਡਾ. ਗੁਰਿੰੰਦਰਪਾਲ ਕੌਰ (8968988622), ਬਲਾਕ ਮਾਛੀਵਾੜਾ ਅਤੇ ਸਮਰਾਲਾ ਵਿੱਚ ਡਾ. ਕੁਲਦੀਪ ਸਿੰਘ (9216517101), ਡਾ. ਰੁਪਿੰਦਰ ਕੌਰ (9915583052), ਬਲਾਕ ਲੁਧਿਆਣਾ ਡਾ. ਦਾਰਾ ਸਿੰਘ (8872411099), ਬਲਾਕ ਖੰਨਾ, ਡਾ. ਜਸਵਿੰਦਰਪਾਲ ਸਿੰਘ (9216117204), ਬਲਾਕ ਦੋਰਾਹਾ ਡਾ. ਰਾਮ ਸਿੰਘ ਪਾਲ (8146676217), ਬਲਾਕ ਪੱਖੋਵਾਲ ਡਾ. ਸੁਖਵਿੰਦਰ ਕੌਰ ਗਰੇਵਾਲ (9864670000), ਬਲਾਕ ਸੁਧਾਰ ਡਾ. ਲਖਵੀਰ ਸਿੰਘ (9876022022) ਅਤੇ ਬਲਾਕ ਜਗਰਾਉਂ ਡਾ. ਗੁਰਦੀਪ ਸਿੰਘ (9872800575) ਉਪਲੱਬਧ ਹੋਣਗੇ।

ਮੁੱਖ ਖੇਤੀਬਾਡੀ ਅਫ਼ਸਰ ਡਾ. ਨਰਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਇਸ ਮੁਸ਼ਕਿਲ ਦੀ ਘੜੀ ਵਿੱਚ ਖੇਤੀਬਾੜੀ ਵਿਭਾਗ ਕਿਸਾਨਾਂ ਨਾਲ ਚੱਟਾਨ ਵਾਂਗ ਖੜ੍ਹਾ ਹੈ ਅਤੇ ਵਿਭਾਗ ਵੱਲੋਂ ਕਿਸਾਨਾਂ ਦਾ ਹਰ ਸੰਭਵ ਸਹਿਯੋਗ ਕੀਤਾ ਜਾਵੇਗਾ।

Leave a Reply

Your email address will not be published. Required fields are marked *