ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਨੇ ਸੱਤਿਆਗ੍ਰਹਿ ਕਰਕੇ ਮਨੀਪੁਰ ਦੀਆਂ ਘਟਨਾਵਾਂ ਅਤੇ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਖ਼ਾਰਜ ਕਰਨ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ

Ludhiana Punjabi
  • ਭਾਰਤੀ ਲੋਕਤੰਤਰ ਦਾ ਘਾਣ ਕਰ ਰਹੀ ਭਾਜਪਾ ਦੇਸ਼ ਦੇ ਭਵਿੱਖ ਲਈ ਖ਼ਤਰਾ- ਬਾਵਾ
  • ਲੋੜ ਹੈ ਰਾਸ਼ਟਰ ਪਿਤਾ ਮਹਾਤਮਾ ਗਾਂਧੀ, ਲਾਲਾ ਲਾਜਪਤ ਰਾਏ, ਕਰਤਾਰ ਸਿੰਘ ਸਰਾਭਾ, ਰਾਜਗੁਰੂ ਸੁਖਦੇਵ, ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਬਣਾਈਏ

DMT : ਲੁਧਿਆਣਾ : (21 ਜੁਲਾਈ 2023) : – ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਵੱਲੋਂ ਅੱਜ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਬੁੱਤ ਅੱਗੇ (ਮਾਤਾ ਰਾਣੀ ਚੌਂਕ ਵਿਖੇ) ਸੱਤਿਆਗ੍ਰਹਿ ਕਰਦੇ ਹੋਏ ਕਾਂਗਰਸੀ ਵਰਕਰ ਮੂੰਹ ‘ਤੇ ਚਿੱਟੀਆਂ ਪੱਟੀਆਂ ਬੰਨ੍ਹ ਕੇ ਮਨੀਪੁਰ ਦੀਆਂ ਦੁੱਖ ਦਾਈ ਘਟਨਾਵਾਂ, ਰਾਹੁਲ ਗਾਂਧੀ ਦੀ ਮੈਂਬਰਸ਼ਿਪ ਖ਼ਾਰਜ ਕਰਨਾ ਅਤੇ ਲੋਕਤੰਤਰ ‘ਚ ਆਈ ਗਿਰਾਵਟ ‘ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਦੇਸ਼ ਭਗਤ ਯਾਦਗਾਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟ ਕੁੱਲ ਹਿੰਦ ਕਾਂਗਰਸ ਓ.ਬੀ.ਸੀ. ਇੰਚਾਰਜ ਪੰਜਾਬ ਦੀ ਅਗਵਾਈ ਹੇਠ ਸ਼ਾਂਤਮਈ ਧਰਨੇ ‘ਤੇ ਬੈਠੇ। ਇਸ ਸਮੇਂ ਰੇਸ਼ਮ ਸਿੰਘ ਸੱਗੂ ਵਾਈਸ ਚੇਅਰਮੈਨ ਓ.ਬੀ.ਸੀ. ਪੰਜਾਬ ਪ੍ਰਦੇਸ਼ ਕਾਂਗਰਸ, ਸਰਪ੍ਰਸਤ ਸੁਸਾਇਟੀ ਪੰਜਾਬ ਰਜਿੰਦਰ ਚੋਪੜਾ, ਕੈਪਟਨ ਮਲਕੀਅਤ ਸਿੰਘ ਵਾਲੀਆ ਸੂਬਾ ਕੋਆਰਡੀਨੇਟਰ ਐੱਸ.ਸੀ. ਡਿਪਾਰਟਮੈਂਟ, ਰੁਪਿੰਦਰ ਰਿੰਕੂ ਵਾਈਸ ਪ੍ਰਧਾਨ ਜ਼ਿਲ੍ਹਾ ਕਾਂਗਰਸ, ਇੰਦਰਜੀਤ ਸ਼ਰਮਾ, ਰਜਿੰਦਰ ਸਿੰਘ ਖੁਰਲ ਮੁੱਖ ਤੌਰ ‘ਤੇ ਹਾਜ਼ਰ ਸਨ।

                        ਇਸ ਸਮੇਂ ਬੋਲਦੇ ਸ਼੍ਰੀ ਬਾਵਾ ਨੇ ਕਿਹਾ ਕਿ ਮਹਿੰਗੇ ਮੁੱਲ ਮਿਲੀ ਅਜ਼ਾਦੀ ਨਾਲ ਭਾਰਤ ਅੰਦਰ ਸਥਾਪਿਤ ਲੋਕਤੰਤਰ ਦਾ ਘਾਣ ਕਰ ਰਹੀ ਫ਼ਿਰਕੂ ਭਾਜਪਾ ਤੋਂ ਦੇਸ਼ ਦੇ ਭਵਿੱਖ ਨੂੰ ਬਚਾਉਣ ਦੀ ਲੋੜ ਹੈ। ਉਹਨਾਂ ਕਿਹਾ ਕਿ ਭਾਰਤ ਦਾ ਭਵਿੱਖ ਰਾਹੁਲ ਗਾਂਧੀ ਨਾਲ ਜੋ ਵਿਵਹਾਰ ਕੇਂਦਰ ਦੀ ਭਾਜਪਾ ਸਰਕਾਰ ਕਰ ਰਹੀ ਹੈ ਅਤੇ ਮਨੀਪੁਰ ਵਿਚ ਮਹਿਲਾਵਾਂ ਨੂੰ ਨਗਨ ਅਵਸਥਾ ਵਿਚ ਘੁਮਾਉਣਾ ਭਾਰਤੀ ਲੋਕਤੰਤਰ ਨੂੰ ਕਲੰਕਿਤ ਕਰਨਾ ਹੈ। ਉਹਨਾਂ ਕਿਹਾ ਕਿ ਉਪਰੋਕਤ ਬੇਇਨਸਾਫ਼ੀਆਂ ਦਾ ਹਿਸਾਬ 2024 ‘ਚ ਭਾਰਤ ਦੇ ਲੋਕ ਲੈਣਗੇ।

                        ਉਹਨਾਂ ਕਿਹਾ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੇ ਸੱਤਿਆਗ੍ਰਹਿ ਰਾਹੀਂ ਦੇਸ਼ ਦੀ ਅਜ਼ਾਦੀ ਦੀ ਪ੍ਰਾਪਤੀ ਲਈ ਵਡਮੁੱਲਾ ਯੋਗਦਾਨ ਪਾਇਆ ਜਦਕਿ ਲਾਲਾ ਲਾਜਪਤ ਰਾਏ ਨੇ ਸਰੀਰ ‘ਤੇ ਲਾਠੀਆਂ ਖਾਧੀਆਂ। ਰਾਜਗੁਰੂ, ਸੁਖਦੇਵ, ਭਗਤ ਸਿੰਘ ਨੇ ਫਾਂਸੀ ਦਾ ਰੱਸਾ ਚੁੰਮਿਆ ਅਤੇ ਸ਼ਹਾਦਤ ਦੇ ਕੇ ਭਾਰਤ ਵਾਸੀਆਂ ਨੂੰ ਸੱਚ ਅਤੇ ਇਨਸਾਫ਼ ਲਈ ਕੁਰਬਾਨੀ ਦੇਣ ਦਾ ਸੰਦੇਸ਼ ਦਿੱਤਾ ਪਰ ਅੱਜ ਦੇ ਨੇਤਾਵਾਂ ਦਾ ਕਿਰਦਾਰ ਝੂਠ, ਫ਼ਰੇਬ, ਭ੍ਰਿਸ਼ਟਾਚਾਰ ‘ਚ ਲਿਪਤ ਹੋਇਆ ਹੈ। ਕੀ ਅਸੀਂ ਇਹਨਾਂ ਨੇਤਾਵਾਂ ਤੋਂ ਮਹਾਤਮਾ ਗਾਂਧੀ, ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਦੇ ਸੁਪਨੇ ਸਾਕਾਰ ਕਰਨ ਲਈ ਆਸ ਕਰ ਸਕਦੇ ਹਾਂ..? ਉਹਨਾਂ ਕਿਹਾ ਕਿ ਅੱਜ ਏਅਰਪੋਰਟ, ਬੰਦਰਗਾਹਾਂ, ਕੋਲੇ ਦੀਆਂ ਖਾਣਾਂ, ਰੇਲਵੇ ਸਭ ਵੇਚੇ ਜਾ ਰਹੇ ਹਨ। ਉਹਨਾਂ ਕਿਹਾ ਕਿ ਮੋਦੀ ਜੀ ਪ੍ਰਧਾਨ ਮੰਤਰੀ ਬਣਨ ਸਮੇਂ ਕਹਿੰਦੇ ਸਨ ਕਿ ਦੇਸ਼ ਨਹੀਂ ਵਿਕਨੇ ਦੂੰਗਾ। ਅੱਜ ਦੇਸ਼ ਦੇ ਸਭ ਵੱਡੇ ਅਦਾਰੇ ਭਾਜਪਾ ਸਰਕਾਰ ਨੇ ਵਿਕਣ ਲਈ ਲਗਾ ਰੱਖੇ ਹਨ।

                        ਉਹਨਾਂ ਕਿਹਾ ਕਿ ਸਿਆਸੀ ਨੇਤਾਵਾਂ ਦਾ ਜੀਵਨ ਸਮਾਜ ਲਈ ਮਿਸਾਲ ਹੋਣਾ ਚਾਹੀਦਾ ਹੈ। ਅੱਜ ਜੋ ਮਿਸਾਲਾਂ ਕਾਇਮ ਕੀਤੀਆਂ ਜਾ ਰਹੀਆਂ ਹਨ ਉਸ ਨਾਲ ਦੇਸ਼ ਭਗਤੀ ਦੀ ਸੋਚ ਰੱਖਣ ਵਾਲੇ ਹਰ ਭਾਰਤੀ ਦਾ ਸਿਰ ਝੁਕਦਾ ਹੈ। ਲੋੜ ਹੈ ਅੱਜ ਵੀ ਫ਼ਰਜ਼ ਅਤੇ ਹੱਕਾਂ ਨੂੰ ਪਛਾਣੀਏ। ਇਸ ਸਮੇਂ ਮਹਿੰਦਰਪਾਲ ਸਿੰਗਲਾ, ਮਹਿੰਦਰ ਸਿੰਘ ਸਟੀਕ, ਬਲਵਿੰਦਰ ਸਿੰਘ ਹੀਰੋ, ਜਗਤਾਰ ਸਿੰਘ ਸੇਖਾਂ, ਮਨਜੀਤ ਸਿੰਘ ਠੇਕੇਦਾਰ, ਨਰਿੰਦਰ ਸਿੰਘ ਮਠਾੜੂ, ਸੰਦੀਪ ਸਿੰਘ ਮਠਾੜੂ, ਤਰਸੇਮ ਜਸੂਜਾ, ਇਕਬਾਲ ਸਿੰਘ ਰਿਐਤ, ਨਰਿੰਦਰ ਮਲਹੋਤਰਾ, ਸੁਖਵਿੰਦਰ ਸਿੰਘ ਜਗਦੇਵ, ਗੁਲਸ਼ਨ ਬਾਵਾ, ਕੁਲਦੀਪ ਬਾਵਾ, ਜਗਦੀਪ ਸਿੰਘ ਲੋਟੇ, ਕੰਵਲ ਵਾਲੀਆ ਮਹਿਲਾ ਨੇਤਾ, ਬਲਵਿੰਦਰ ਸਿੰਘ ਵਾਲੀਆ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *