ਨਿਯਮਾਂ ਨੂੰ ਛਿੱਕੇ ਟੰਗ ਕੀਤੀ ਵਾਰਡਬੰਦੀ ਵੀ ਨਹੀਂ ਜਿਤਾ ਸਕੇਗੀ ‘ ਆਪ ‘ ਨੂੰ:ਬੈਂਸ

Ludhiana Punjabi
  •  ਇਤਰਾਜ਼ਾਂ ਦੀ ਸੁਣਵਾਈ ਨਾ ਹੋਣ ਤੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ:ਬੈਂਸ

DMT : ਲੁਧਿਆਣਾ : (12 ਅਗਸਤ 2023) : – ਨਗਰ ਨਿਗਮ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਲੋਂ  ਕੀਤੀ ਵਾਰਡ ਬੰਦੀ ਉੱਤੇ  ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਆਪਣੇ ਸਾਥਿਆਂ ਨਾਲ ਮਿਲ ਕੇ ਨਗਰ ਨਿਗਮ ਕਮਿਸ਼ਨਰ ਨੂੰ ਇਤਰਾਜ਼ ਦਰਜ਼ ਕਰਵਾਏ ਗਏ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਆਪ ਵਿਧਾਇਕਾਂ ਅਤੇ ਨਗਰ ਵਲੋ ਮਹਾਂਨਗਰ ਦੇ ਛੇ ਹਲਕਿਆਂ ਵਿੱਚੋ ਸਭ ਤੋਂ ਵੱਡਾ ਵਿਤਕਰਾ ਆਤਮ ਨਗਰ ਅਤੇ ਦੱਖਣੀ ਹਲਕੇ ਵਿੱਚ ਕੀਤਾ ਗਿਆ ਹੈ।ਜਿੱਥੇ ਇਕ  ਇਕ ਵਾਰਡ ਦੀ ਵੋਟ ਪੱਚੀ-ਪੱਚੀ ਹਜ਼ਾਰ ਵੀ ਹੈ।ਪਰ  ਮੁਕਾਬਲੇ ਦੇ ਵਿੱਚ ਸ਼ਹਿਰ ਦੇ ਦੂਜੇ ਹਲਕਿਆਂ ਵਿੱਚ ਵੋਟ ਅੱਠ ਤੋਂ 12 ਹਜ਼ਾਰ ਹੈ। ਬੈਂਸ ਨੇ ਕਿਹਾ ਕਿ ਇਕ ਹਲਕੇ ਵਿੱਚ 11ਕੌਂਸਲਰ,ਦੂਜੇ ਵਿੱਚ 12ਕੌਂਸਲਰ ਅਤੇ ਸ਼ਹਿਰ ਦੇ ਦੂਜੇ ਹਲਕਿਆਂ ਵਿੱਚ ਕਿੱਥੇ 21ਕੌਂਸਲਰ,ਕਿੱਥੇ19ਕੌਂਸਲਰ ਹਨ।ਬੈਂਸ ਨੇ ਕਿਹਾ ਕਿ ਵੱਡੀ ਪੱਥਰ ਤੇ ਇਹ ਵਿਤਕਰਾ  ਆਤਮ ਨਗਰ ਅਤੇ ਦੱਖਣੀ ਵਿੱਚ  ਕੌਂਸਲਰਾਂ ਦੀ ਗਿਣਤੀ ਘਟਾਉਣ ਵਾਸਤੇ ਹੀ ਇਹ ਫਾਰਮੂਲਾ ਅਪਣਾਇਆ ਹੈ। ਝਾੜੂ ਵਾਲੀਆਂ ਨੇ ਵੀ ਕਾਂਗਰਸ ਵਾਲਾ ਹੀ ਹਥਕੰਡਾ ਅਪਣਾਇਆ ਹੈ।ਕਿਉੰ ਕਿ ਇਹਨਾਂ ਨੂੰ ਭਵਿੱਖ ਵਿੱਚ ਨਗਰ ਨਿਗਮ ਚੋਣਾਂ ਜਿੱਤਣ ਦੀ ਉਮੀਦ ਨਹੀਂ।ਇਸੇ ਕਰਕੇ ਹੀ ਇਹਨਾਂ ਨੇ ਆਤਮ ਨਗਰ ਅਤੇ ਦੱਖਣ ਨਾਲ ਇਹ ਸੌਤੇਲਾ ਵਿਹਾਰ ਕੀਤਾ ਹੈ ਕਿ ਇਥੋਂ ਘੱਟ ਗਿਣਤੀ ਵਿੱਚ ਕੌਂਸਲਰ ਬਣਨ ਅਤੇ ਮੇਅਰ ਦੀ ਕੁਰਸੀ ਉੱਤੇ ਸੱਤਾਧਾਰੀ ਕਾਬਿਜ ਹੋ ਸਕਣ।ਇਹ ਆਤਮ ਨਗਰ ਅਤੇ ਦੱਖਣ ਨਾਲ ਦ੍ਰੋਹ ਰੱਖਦੇ ਹਨ।ਇਸ ਕਰਕੇ ਇਹਨਾਂ ਨੇ ਇੱਥੇ ਵਾਰਡ ਨਹੀਂ ਵਧਾਏ। ਅਗਰ  ਇਹ ਵਾਰਡ ਵਧਾਉਂਦੇ ਹਨ ਤਾਂ ਵਾਰਡਾਂ ਦੇ ਵਿਕਾਸ ਵਾਸਤੇ ਡਵੈਲਪਮੈਂਟ ਚਾਰਜ ਵੀ ਵੱਧ ਦੇਣੇ ਪੈਣਗੇ।ਇਸ ਤੋਂ ਬਚਣ ਵਾਸਤੇ ਹੀ ਆਪ ਸਰਕਾਰ ਨੇ ਕਾਂਗਰਸ ਵਾਲਾ ਫਾਰਮੂਲਾ ਅਪਣਾਇਆ ਹੈ।ਉਹਨਾਂ ਕਿਹਾ ਕਿ ਇਸ ਨਵੀਂ ਤਜ਼ਰੀਬ ਨੂੰ ਲੈਕੇ ਨਗਰ ਨਿਗਮ ਕਮਿਸ਼ਨਰ ਨੂੰ ਇਤਰਾਜ਼ ਦਰਜ਼ ਕਰਵਾਏ ਗਏ ਹਨ।ਅਤੇ ਉਮੀਦ ਕਰਦੇ ਹਾਂ ਕਿ ਨਗਰ ਨਿਗਮ ਕਮਿਸ਼ਨਰ  ਸਤਾਧਾਰੀ ਪੱਖ ਦਾ ਨਾਂ ਹੋਕੇ ਆਪਣੀ ਡਿਊਟੀ ਨਿਰਪੱਖਤਾ ਨਾਲ ਨਿਵਾਏ। ਜੇ ਉਹ ਸੱਤਾਧਾਰੀ ਪੱਖ ਦੇ ਦਬਾਅ ਹੇਠ ਆ ਕੇ ਸਾਡੇ ਇਤਰਾਜਾਂ ਦੀ ਸੁਣਵਾਈ  ਨਹੀਂ ਕਰਨਗੇ ਤਾਂ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਗੇ।ਬੈਂਸ ਨੇ ਕਿਹਾ ਲੋਕ ਇਨਸਾਫ਼ ਪਾਰਟੀ ਦੇ ਕੌਂਸਲਰਾਂ ਵਿੱਚ ਨਗਰ ਨਿਗਮ ਚੋਣਾਂ ਨੂੰ ਲੈਕੇ ਭਾਰੀ ਉਤਸਾਹ ਹੈ।ਆਪ ਸਰਕਾਰ ਦੇ ਡੇਢ ਸਾਲ ਦੇ ਰਾਜ ਵਿੱਚ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਸਿਰਫ ਗੱਪਾਂ ਮਾਰਨ ਨਾਲ ਕੰਮ ਨਹੀਂ ਹੁੰਦੇ।ਜਮੀਨੀ ਪੱਥਰ ਤੇ ਕੰਮ ਕਰਵਾਉਣਾ ਪੈਂਦਾ ਹੈ ਉਨ੍ਹਾਂ ਕਿਹਾ ਕਿ ਲੁਧਿਆਣਾ ਨਗਰ ਨਿਗਮ ਚੋਣਾਂ ਵਿੱਚ ਲੋਕ ਇਨਸਾਫ਼ ਪਾਰਟੀ ਦੀ ਵੱਡੀ ਜਿੱਤ ਹੋਵੇਗੀ।ਕਿਉੰਕਿ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕਾਂ ,ਕੌਂਸਲਰਾਂ ਨੇ ਜਨਤਾ ਦੇ ਕੰਮ ਕੀਤੇ ਹਨ।ਆਪ ਆਗੂਆਂ ਦੀ ਤਰ੍ਹਾ ਗੱਪਾਂ ਨਹੀਂ ਮਾਰੀਆਂ।

Leave a Reply

Your email address will not be published. Required fields are marked *