ਪਿੰਡ ਬੁਟਾਹਰੀ ਦੇ ਸਰਕਾਰੀ ਸਕੂਲ ਦੀ ਲਾਇਬ੍ਰੇਰੀ ਨੂੰ ਕਿਤਾਬਾਂ ਭੇਂਟ

Ludhiana Punjabi

DMT : ਲੁਧਿਆਣਾ : (12 ਅਗਸਤ 2023) : – ਅਦਾਰਾ ਅਣੂ ਮੰਚ, ਲੁਧਿਆਣਾ ਤੇ ‘ਅਣੂ’ (ਮਿੰਨੀ ਪੱਤਿ੍ਰਕਾ) ਵਲੋਂ ਸੁਰਿੰਦਰ ਕੈਲੇ ਰਾਹੀਂ ਇਕ ਸੌ ਤੋਂ ਵੱਧ ਕਿਤਾਬਾਂ ਦਾ ਸੈੱਟ ਸਰਕਾਰੀ ਹਾਇਰ ਸੈਕੰਡਰੀ ਸਕੂਲ ਬੁਟਾਹਰੀ ਦੀ ਲਾਇਬੇ੍ਰਰੀ ਨੂੰ ਭੇਂਟ ਕੀਤਾ ਗਿਆ। ਸੁਰਿੰਦਰ ਕੈਲੇ ਦਾ ਸਾਥ ਸਰਵਸ੍ਰੀ ਜਗਜੀਤ ਸਿੰਘ ਸਾਹਿਤਕਾਰ, ਮਨਜੀਤ ਸਿੰਘ ਕਵੀਸ਼ਰ ਤੇ ਪਿੰਡ ਦੀ ਜਨਰਲ ਲਾਇਬ੍ਰੇਰੀ ਦੇ ਇੰਚਾਰਜ ਸੁਖਮੇਲ ਸਿੰਘ ਨੇ ਦਿੱਤਾ। ਲਾਇਬ੍ਰੇਰੀ ਵਲੋਂ ਪਿ੍ਰੰਸੀਪਲ ਕਰਮਜੀਤ ਕੌਰ, ਸਟਾਫ਼ ਮੈਂਬਰ ਸ੍ਰੀਮਤੀ ਬਾਬੀਤਾ ਅਤੇ ਸ. ਕੁਲਵਿੰਦਰ ਸਿੰਘ ਨੇ ਕਿਤਾਬਾਂ ਪ੍ਰਾਪਤ ਕੀਤੀਆਂ।
ਸੁਰਿੰਦਰ ਕੈਲੇ ਨੇ ਕਿਹਾ ਕਿ ਮਾਪੇ ਤੇ ਅਧਿਆਪਕਾਂ ਤੋਂ ਬਾਅਦ ਕਿਤਾਬਾਂ ਹੀ ਹਨ ਜੋ ਬੱਚਿਆਂ ਦੇ ਗਿਆਨ ਵਿਚ ਵਾਧਾ ਕਰਦਿਆਂ, ਉਨ੍ਹਾਂ ਦੀ ਸ਼ਖ਼ਸੀਅਤ ਦੀ ਬੁਨਿਆਦ ਹੁੰਦੀਆਂ ਹਨ। ਵਧੀਆ ਸਮਾਜੀ ਜੀਵ ਬਣਨ ਲਈ ਵਿਦਿਆਰਥੀਆਂ ਨੂੰ ਕਿਤਾਬਾਂ ਉਪਲਭਦ ਕਰਵਾਉਣਾ ਮੇਰੀ ਪ੍ਰਤੀਬੱਧਤਾ ਹੈ।
ਧੰਨਵਾਦ ਕਰਦਿਆਂ ਪਿ੍ਰੰ. ਕਰਮਜੀਤ ਕੌਰ ਨੇ ਕਿਹਾ ਕਿ ਸਾਡੇ ਇਸ ਸਕੂਲ ਵਿਚ ਲਾਇਬ੍ਰੇਰੀ ਦੀ ਸਥਾਪਨਾ ਤੇ ਵੱਡੀ ਗਿਣਤੀ ਵਿਚ ਤਿਕਾਬਾਂ ਜਮ੍ਹਾਂ ਕਰਨ ਲਈ ਸੁਰਿੰਦਰ ਕੈਲੇ ਹੋਰਾਂ ਦਾ ਵਿਸ਼ੇਸ਼ ਸਹਿਯੋਗ ਹੈ। ਹੁਣ ਵੀ ਹਰ ਸਾਲ ਇਹ ਇਸ ਲਾਇਬ੍ਰੇਰੀ ਨੂੰ ਕਿਤਾਬਾਂ ਦਿੰਦੇ ਹਨ। ਅੱਜ ਇਕ ਸੌ ਤੋਂ ਵੱਧ ਕਿਤਾਬਾਂ ਭੇਂਟ ਕਰਨ ਨਾਲ ਕਿਤਾਬਾਂ ਦੀ ਗਿਣਤੀ ਵਿਚ ਹੋਰ ਵਾਧਾ ਹੋਇਆ ਹੈ ਜਿਸ ਤੋਂ ਵਿਦਿਆਰਥੀ ਲਾਭ ਉਠਾ ਸਕਦੇ ਹਨ।

Leave a Reply

Your email address will not be published. Required fields are marked *