ਨੌਕਰੀਆਂ ਵੰਡਣ ਦਾ ਡਰਾਮਾ ਕਰਨ ਵਾਲੇ ਮੁੱਖ ਮੰਤਰੀ ਨੇ 1056 ਪਟਵਾਰੀਆਂ ਦੀਆਂ ਪੋਸਟਾਂ ਕਰਤੀਆਂ ਖਤਮ – ਬੈਂਸ

Ludhiana Punjabi
  • ਪਟਵਾਰੀਆਂ ਕੋਲ ਪਹਿਲਾਂ ਹੀ ਜਿਆਦਾ ਕੰਮ ਹੋਣ ਕਾਰਨ ਲੋਕ ਹੁੰਦੇ ਨੇ ਪ੍ਰੇਸ਼ਾਨ

DMT : ਲੁਧਿਆਣਾ : (18 ਜੂਨ 2023) : – ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕਰਕੇ ਸੱਤਾ ‘ਚ ਆਈ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪਟਵਾਰੀ ਦੀਆਂ ਅਸਾਮੀਆਂ ਦੀ ਗਿਣਤੀ 4,716 ਤੋਂ ਘਟਾ ਕੇ 3,660 ਕਰ ਦਿੱਤੀ ਹੈ।ਇਹ ਸ਼ਬਦ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆ ਕਹੇ।ਬੈਂਸ ਨੇ ਕਿਹਾ ਕਿ ਜਦੋਂ ਦੀ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਮੁੱਖ ਮੰਤਰੀ ਅਤੇ ਮੰਤਰੀਆਂ ਵੱਲੋਂ ਇਹ ਰੌਲਾ ਪਾਇਆ ਜਾ ਰਿਹਾ ਹੈ ਕਿ ਸੂਬੇ ਵਿੱਚ  ਨੌਜਵਾਨਾਂ ਲਈ ਰੋਜ਼ਗਾਰ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਰੋਜਗਾਰ ਮੁਹਈਆ ਕਰਵਾ ਕੇ ਉਨ੍ਹਾਂ ਨੂੰ ਵਿਦੇਸ਼ ਜਾਣ ਤੋਂ ਰੋਕਿਆ ਜਾਵੇਗਾ ਪਰ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ। ਆਪ ਸਰਕਾਰ ਵਲੋ  1056ਪਟਵਾਰੀਆਂ ਦੀਆਂ ਪੋਸਟਾਂ ਖਤਮ ਕਰਕੇ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨਾਂ ਨਾਲ ਸਰਕਾਰ ਨੇ ਧੱਕਾ ਕੀਤਾ ਹੈ।ਇਕ ਪਾਸੇ ਆਪ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਵੱਡੇ ਵੱਡੇ ਬੋਰਡ ਲਾ ਕੇ ਅਤੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇ ਝੂਠੀ ਵਾਹ ਵਾਹ ਖੱਟਣ ਦੀ ਕੋਸ਼ਿਸ਼ ਕਰ ਰਹੀ ਹੈ।ਅਤੇ ਦੂਜੇ ਪਾਸੇ ਨੌਕਰੀਆਂ ਖਤਮ ਕਰਕੇ ਨੌਜਵਾਨਾਂ ਨੂੰ ਬਾਹਰਲੇ ਮੁਲਕਾਂ ਵਿੱਚ ਜਾਣ ਨੂੰ ਮਜ਼ਬੂਰ ਕਰ ਰਹੀ ਹੈ।ਨੌਟੰਕੀ ਕਰਨ ਚ ਪੂਰੀ ਮਾਹਿਰ ਹੈ ਭਗਵੰਤ ਮਾਨ  ਸਰਕਾਰ।

ਬੈਂਸ ਨੇ ਕਿਹਾ ਕਿ ਪਟਵਾਰੀਆਂ ਦੀਆਂ 1056 ਪੋਸਟਾਂ ਖਤਮ ਹੋਣ ਨਾਲ ਪਟਵਾਰਖਾਨੇ ਵਿੱਚ ਕੰਮ ਦਾ ਬੋਝ  ਵਧ ਜਾਵੇਗਾ। ਕਿਉੰਕਿ ਪਟਵਾਰੀਆਂ ਕੋਲ ਪਹਿਲਾਂ ਹੀ ਜਿਆਦਾ ਕੰਮ ਹੋਣ ਕਾਰਨ ਲੋਕ  ਪ੍ਰੇਸ਼ਾਨ ਹੁੰਦੇ ਹਨ।ਇਸ ਨਾਲ ਰਿਸ਼ਵਤਖੋਰੀ ਵੀ ਵਧੇਗੀ ਅਤੇ ਲੋਕਾਂ ਵਧ ਖੱਜਲ ਖੁਆਰ ਵੀ ਹੋਣਗੇ।ਬੈਂਸ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨਾਂ ਦੇ ਭਵਿੱਖ ਨੂੰ ਦੇਖਦੇ ਹੋਏ ਸਰਕਾਰ ਆਪਣਾ ਇਹ ਨਾਦਿਰਸਾਹੀ ਫਰਮਾਨ ਵਾਪਿਸ ਲਵੇ ।ਲੋਕ ਇਨਸਾਫ਼ ਪਾਰਟੀ ਕਦੇ ਵੀ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨਾਂ ਨਾਲ ਇਹ ਧੱਕਾ ਬਰਦਾਸ਼ਤ ਨਹੀ ਕਰੇਗੀ।

Leave a Reply

Your email address will not be published. Required fields are marked *