ਪਸ਼ੂਆਂ ‘ਤੇ ਅਤਿਆਚਾਰ ਰੋਕੂ ਸੁਸਾਇਟੀ ਦੀ ਹੋਈ ਰਜਿਸਟਰੇਸ਼ਨ

Ludhiana Punjabi
  • ਜਿਲਾ ਪ੍ਰਸ਼ਾਸਨ ਵੱਲੋਂ ਪਸ਼ੂ ਪ੍ਰੇਮੀਆਂ ਨੂੰ ਦਾਨ ਦੇਣ ਦੀ ਅਪੀਲ

DMT : ਲੁਧਿਆਣਾ : (05 ਜੂਨ 2023) : – ਪਸ਼ੂਆਂ ਉੱਪਰ ਹੁੰਦੇ ਜ਼ੁਲਮ ਨੂੰ ਰੋਕਣ ਲਈ ਜਿਲਾ ਪ੍ਰਸ਼ਾਸਨ ਲੁਧਿਆਣਾ ਵਲੋਂ ਪਸ਼ੂਆਂ ‘ਤੇ ਅੱਤਿਆਚਾਰ ਰੋਕੂ ਸੁਸਾਇਟੀ ਐਸ.ਪੀ.ਸੀ.ਏ. ਲੁਧਿਆਣਾ ਦੀ ਬਾਕਾਇਦਾ ਰਜਿਸਟਰੇਸ਼ਨ ਕਰਵਾ ਲਈ ਗਈ ਹੈ। ਇਹ ਜਾਣਕਾਰੀ ਪਸ਼ੂ ਪਾਲਣ ਵਿਭਾਗ ਲੁਧਿਆਣਾ ਵੱਲੋਂ ਅੱਜ ਜਾਰੀ ਇੱਕ ਲਿਖਤੀ ਪ੍ਰੈਸ ਨੋਟ ਰਾਹੀ ਦਿੱਤੀ ਗਈ ।

ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਆਈ.ਏ.ਐਸ. ਦੀ ਯੋਗ ਅਗਵਾਈ ਅਧੀਨ ਇਸ ਕਾਨੂੰਨੀ ਪ੍ਰਕਿਰਿਆ ਨੂੰ ਨੇਪਰੇ ਚਾੜਿ੍ਆ ਗਿਆ ਹੈ। ਸੁਸਾਇਟੀ ਦੇ ਰਜਿਸਟਰਡ ਹੋਣ ਨਾਲ ਹੁਣ ਜਿੱਥੇ ਪਸ਼ੂਆਂ ਉੱਪਰ ਹੁੰਦੇ ਅਤਿਆਚਾਰਾਂ ਨੂੰ ਠੱਲ ਪਵੇਗੀ ਉਥੇ ਹੀ ਪਸ਼ੂਆਂ ਨੂੰ ਪਿਆਰ ਕਰਨ ਵਾਲੇ ਦਾਨੀ ਸੱਜਣ ਇਸ ਪੁੰਨ ਦੇ ਕੰਮ ਲਈ ਆਪਣਾ ਆਰਥਿਕ ਯੋਗਦਾਨ ਵੀ ਪਾ ਸਕਣਗੇ। ਦਿੱਤੇ ਹੋਏ ਦਾਨ ਦੀ ਬਕਾਇਦਾ ਰਸੀਦ ਹਾਸਲ ਕਰਨ ਲਈ ਪਸ਼ੂ ਪਾਲਣ ਵਿਭਾਗ ਵੱਲੋਂ ਇਕ ਸਰਕਾਰੀ ਈਮੇਲ spcaldh@gmail.com ਵੀ ਜਾਰੀ ਕੀਤੀ ਗਈ ਹੈ।

ਪਸੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ:ਪਰਮਦੀਪ ਸਿੰਘ ਵਾਲੀਆ ਨੇ ਦੱਸਿਆ ਕਿ 18 ਸਾਲ ਦੀ ਉਮਰ ਤੋਂ ਵੱਧ ਦਾ ਕੋਈ ਵੀ ਨਾਗਰਿਕ ਸਧਾਰਨ ਮੈਂਬਰਸਿਪ ਲੈਣ ਲਈ ਇਕੋ ਵਾਰ ਮਹਿਜ ਇੱਕ ਸੌ ਰੁਪਏ ਦਾਖਲਾ ਫੀਸ ਅਤੇ ਦੋ ਸੌ ਰੁਪਏ ਸਾਲਾਨਾ ਫੀਸ ਨਾਲ ਆਮ ਮੈਂਬਰ ਬਣ ਸਕਦਾ ਹੈ। ਜਦਕਿ ਜੀਵਨ ਮੈਂਬਰ ਬਨਣ ਲਈ ਇਹ ਫੀਸ ਯਕਮੁਸ਼ਤ ਦਸ ਹਜਾਰ ਰੁਪਏ ਹੋਏਗੀ। ਇਸ ਤੋਂ ਇਲਾਵਾ ਬੇਸਹਾਰਾ ਪਸ਼ੂਆਂ ਦੀ ਸਾਂਭ ਸੰਭਾਲ ਦੀ ਸੇਵਾ ਵਿੱਚ ਲਗਾਤਾਰ ਸਰਗਰਮ ਨਾਮਵਰ ਸਖਸ਼ੀਅਤਾਂ ਲਈ ਇਹ ਮੈਂਬਰਸਿਪ ਬਿਲਕੁਲ ਮੁਫਤ ਹੋਵੇਗੀ।

ਇੲ ਸੁਸਾਇਟੀ ਕਿਸੇ ਵੀ ਤਰਾਂ ਦੇ ਬਿਮਾਰ, ਬੇਸਹਾਰਾ ਅਤੇ ਜ਼ੁਲਮ ਦੇ ਸ਼ਿਕਾਰ ਪਸ਼ੂਆਂ ਨਾਲ ਸਬੰਧਿਤ ਸ਼ਿਕਾਇਤਾਂ ਦੇ ਨਿਪਟਾਰੇ ਲਈ ਵੀ ਮੱਦਦਗਾਰ ਸਾਬਤ ਹੋਏਗੀ। ਇਹ ਸੁਸਾਇਟੀ ਪਸ਼ੂ ਪ੍ਰੇਮੀਆਂ ਨੂੰ ਖੁੱਲ ਕੇ ਦਾਨ ਕਰਨ ਦੀ ਅਪੀਲ ਕਰਦੀ ਹੈ। ਦਾਨ ਵਜੋਂ ਦਿੱਤੀ ਜਾਣ ਵਾਲੀ ਰਾਸ਼ੀ Axis bank ਦੇ ਖਾਤਾ ਨੰਬਰ 923010023087959 IFSC UTIB0000042 ਵਿੱਚ ਜਮ੍ਹਾ ਕਰਵਾਈ ਜਾ ਸਕਦੀ ਹੈ ਜਾਂ  QR code ਨੂੰ ਸਕੈਨ ਕਰਕੇ ਹੇਠ ਦਰਸਾਈ ਈਮੇਲ ਤੇ ਡਿਟੇਲ ਭਰਨ ਉਪਰੰਤ ਰਸੀਦ ਪ੍ਰਾਪਤ ਕੀਤੀ ਜਾ ਸਕਦੀ ਹੈ।

Email id: spcaldh@gmail.com

ਰਾਸ਼ੀ ਜਮਾਂ ਕਰਵਾਉਣ ਵਾਲੇ ਦਾ ਨਾਮ………………………………….

ਪਿਤਾ ਦਾ ਨਾਮ……………………………………………………….

ਮੋਬਾਇਲ ਨੰਬਰ……………………………………………………..

ਪੂਰਾ ਪਤਾ……………………………………………………………

ਅਧਾਰ ਕਾਰਡ ਦੀ ਕਾਪੀ……………………………………………..

Transcation Id……………………………….ਜਮਾਂ ਕਰਵਾਈ ਗਈ ਰਾਸ਼ੀ ਦੀ ਰਕਮ……………………………………………..

email Id………………………………………………………. ਜਿਸ ਤੇ ਰਸੀਦ ਭੇਜੀ ਜਾਣੀ ਹੈ।

ਇਹ ਰਸੀਦ ਕਿਸੇ ਵੀ ਕੰਮ ਵਾਲੇ ਦਿਨ ਸਬੰਧਤ ਨੂੰ ਈਮੇਲ ਰਾਹੀ ਭੇਜ ਦਿੱਤੀ ਜਾਵੇਗੀ। ਸੋਸਾਇਟੀ ਹਰ ਤਰਾਂ ਦਾ ਭਰਪੂਰ ਸਹਿਯੋਗ ਦੇਣ ਅਤੇ ਮਜਬੂਰ ਜਾਨਵਰਾਂ ਦੇ ਦੁੱਖਾਂ ਪ੍ਰਤੀ ਸੰਵੇਦਨਸ਼ੀਲ ਹੋਣ ਦੀ ਪੁਰਜੋਰ ਅਪੀਲ ਕਰਦੀ ਹੈ ਤਾਂ ਕਿ ਬੇਜੁਬਾਨ ਪਸ਼ੂਆਂ ਨਾਲ ਹੁੰਦੇ ਅੱਤਿਆਚਾਰਾਂ ਨੂੰ ਰੋਕਿਆ ਜਾ ਸਕੇ।

Leave a Reply

Your email address will not be published. Required fields are marked *