ਚੋਣਾਂ ਮੌਕੇ ਰੇਤੇ ਚੋ 20 ਹਾਜ਼ਰ ਕਰੋੜ ਬੱਚਤ ਵਾਲੀ  ਗੱਲ ਦਰੁਸਤ ਪਰ ਹੁਣ ਇਹ ਪੈਸਾ ਸਿੱਧਾ ਦਿੱਲੀ ਕੇਜਰੀਵਾਲ ਦੀ ਜੇਬ ਚ ਜਾ ਰਿਹਾ- ਬੈਂਸ

Ludhiana Punjabi
  • 5 ਰੁਪਏ ਫੁੱਟ ਦਾ ਡਰਾਮਾ ਪ੍ਰੰਤੂ ਬਲੈਕ ਚ ਰੇਤਾ ਵਿਕ ਰਿਹਾ 50 ਰੁਪਏ ਫੁੱਟ

DMT : ਲੁਧਿਆਣਾ : (05 ਜੂਨ 2023) : – ਭਗਵੰਤ ਮਾਨ ਸਰਕਾਰ ਨੇ ਰੇਤੇ ਦੇ ਰੇਟ ਪੰਜ ਰੁਪਏ ਫੁੱਟ ਐਲਾਨ ਕਰ ਕੇ ਪੂਰੇ ਪੰਜਾਬ ਵਿੱਚ ਵੱਡੇ ਵੱਡੇ ਬੋਰਡ ਲਾ ਕੇ  ਪੰਜਾਬੀਆਂ ਨੂੰ ਧੋਖਾ ਦਿੱਤਾ ਹੈ ਕਿਉੰ ਕਿ ਅੱਜ ਪੰਜਾਹ ਰੁਪਏ ਫੁੱਟ ਨੂੰ ਵੀ ਰੇਤ ਸਹੀ ਨਹੀਂ ਮਿਲ ਰਹੀ।ਜਿਸ ਕਾਰਨ ਅੱਜ ਰਾਜ ਮਿਸਤਰੀ,ਮਜ਼ਦੂਰ ਅਤੇ ਉਸਾਰੀ ਨਾਲ ਸੰਬੰਧਿਤ ਸਾਰੇ ਕਾਰੀਗਰ ਬਿਨਾਂ ਕੰਮ ਤੋਂ ਰਹਿਣ ਲਈ ਮਜ਼ਬੂਰ ਹਨ ਅਤੇ ਉਹਨਾਂ ਦੇ ਘਰ ਦੇ ਚੁੱਲ੍ਹੇ ਵੀ ਠੰਡੇ ਪੈ ਗਏ ਹਨ।ਇਹ ਸ਼ਬਦ ਲੋਕ ਇਨਸਾਫ਼ ਪਾਰਟੀ ਦੇ ਆਗੂ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਰੇਤੇ ਦੀ ਵੱਧ ਰਹੀ ਬਲੈਕ  ਨੂੰ ਲੈ ਕੇ ਆਪ ਸਰਕਾਰ ਦੇ ਉੱਤੇ  ਤੰਜ਼ ਕੱਸਦੇ ਹੋਏ ਕਹੇ।ਬੈਂਸ ਨੇ ਕਿਹਾ ਕਿ ਇਹ ਰੇਤ ਮਾਫੀਆ ਬਾਦਲਾਂ ਦੇ ਰਾਜ ਵਿੱਚ ਸ਼ੁਰੂ ਹੋਇਆ ਅਤੇ ਕਾਂਗਰਸ ਨੇ ਵੀ ਇਸ ਰੇਤ ਮਾਫੀਆ ਉਤੇ ਕੋਈ ਲਗਾਮ ਨਹੀਂ ਲਗਾਈ  ਅਤੇ ਆਪ ਸਰਕਾਰ ਦੇ ਰਾਜ ਵਿੱਚ ਸਭ ਹੱਦਾਂ ਬੰਨੇ ਟੱਪ ਗਿਆ ਹੈ।ਉਥੇ ਹੀ ਚੋਣਾਂ ਮੌਕੇ ਰੇਤਾ ਵਿੱਚੋ 20ਹਾਜਰ ਕਰੋੜ ਬਚਾਉਣ ਦੀ ਗੱਲ ਕਰਨ ਵਾਲੇ ਆਪ ਦੇ ਸੁਪਰੀਮੋ ਕੇਜਰੀਵਾਲ ਹੁਣ ਇਹ 20 ਹਜ਼ਾਰ ਕਰੋੜ ਪੰਜਾਬ ਦੇ ਖ਼ਜ਼ਾਨੇ ਵਿੱਚ ਨਹੀਂ ਸਗੋਂ ਇਹ 20 ਹਜ਼ਾਰ ਕਰੋੜ ਆਪਣੀ  ਚੋਣਵੇਂ ਬੰਦਿਆ ਦੀ ਟੀਮ ਰਾਹੀਂ  ਕੇਜਰੀਵਾਲ ਨੂੰ ਭੇਜਿਆ ਜਾ ਰਿਹਾ ਹੈ  । ਜਦ ਕਿ ਇਹ ਰੁਪਈਆਂ ਪੰਜਾਬ ਸਰਕਾਰ ਦੇ  ਖਜ਼ਾਨੇ ਵਿੱਚ ਜਮਾਂ ਹੋਣਾ ਚਾਹੀਦਾ ਹੈ।ਬੈਂਸ ਨੇ ਕਿਹਾ ਕਿ ਅੱਜ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨਾਂ ਨੇ ਨੌਕਰੀਆਂ ਨਾ ਮਿਲਣ ਕਰਕੇ ਬੈਂਕਾਂ ਤੋਂ ਲੋਨ ਲੈਕੇ ਆਪਣੇ ਟਿੱਪਰ ਟਰੱਕ ਅਤੇ 

ਜੇਸੀਬੀ ਮਸ਼ੀਨਾ ਖਰੀਦ ਕੇ ਆਪਣਾ ਰੋਜਗਾਰ ਚਲਾਉਂਦੇ ਸਨ ਪਰ ਅੱਜ ਰੇਤਾ ਦਾ ਕੰਮ ਨਾ ਚੱਲਣ ਕਰਕੇ ਉਹ ਵੀ ਪੂਰੇ ਪੰਜਾਬ ਵਿੱਚ ਸੰਘਰਸ਼ ਦੀ ਰਾਹ ਤੇ ਤੁਰ ਪਏ ਹਨ ਅਤੇ ਬੈਂਕਾਂ ਦੀਆਂ ਕਿਸ਼ਤਾਂ ਭਰਨ ਤੋਂ ਵੀ ਅਸਮਰੱਥ ਹਨ।ਭਗਵੰਤ ਮਾਨ ਨੇ ਕੇਜਰੀਵਾਲ ਨੂੰ  ਭੇਜੇ ਜਾ ਰਹੇ 20ਹਾਜਰ ਕਰੋੜ ਰੁਪਏ  ਦਾ ਰੌਲਾ ਨਾ ਪਵੇ ਇਸ ਲਈ ਪੰਜ ਰੁਪਏ ਫੁਟ ਰੇਤ ਦੇਣ  ਦਾ ਸਿਰਫ ਡਰਾਮਾ ਹੀ ਰਚਿਆ ਹੈ। ਪੂਰੇ ਪੰਜਾਬ ਅੰਦਰ ਕੁਲ ਰੇਤੇ ਦੀ ਮੰਗ ਟਰਾਲੀਆਂ ਨੂੰ ਕਹੀਆਂ ਨਾਲ ਭਰ ਕੇ ਪੂਰੀ ਨਹੀਂ ਹੋ ਸਕਦੀ। ਅਸੀਂ ਸਰਕਾਰ ਨੂੰ ਇਹ ਚੇਤਾਵਨੀ ਦਿੰਦੇ ਹਾਂ ਕਿ ਰੇਤਾ ਬਜ਼ਰੀ ਦੀ ਬਲੈਕ ਬੰਦ ਕਰਕੇ ਉੱਚਿਤ ਕੀਮਤ ਤੇ ਦੇਣਾ ਯਕੀਨੀ ਬਣਾਵੇ ਨਹੀਂ ਤਾਂ ਜੇਕਰ ਇਹੀ ਹਾਲਾਤ ਰਹੇ ਤਾਂ ਲੋਕ ਇਨਸਾਫ਼ ਪਾਰਟੀ ਆਉਣ ਵਾਲੇ ਦਿਨਾਂ ਚ ਪੰਜਾਬ ਦੇ ਲੋਕਾਂ ਨੂੰ ਨਾਲ ਲੈਕੇ ਵੱਡਾ ਸੰਘਰਸ਼ ਸ਼ੁਰੂ ਕਰੇਗੀ ਇਸ ਮੌਕੇ ਤੇ ਹਰਜਿੰਦਰ ਸਿੰਘ, ਕੌਂਸਲਰ ਹਰਵਿੰਦਰ ਕਲੇਰ, ਕੌਂਸਲਰ ਅਰਜਨ ਸਿੰਘ ਚੀਮਾ, ਕੌਂਸਲਰ ਪਤੀ ਸਿਕੰਦਰ ਸਿੰਘ ਪੰਨੂ

Leave a Reply

Your email address will not be published. Required fields are marked *