ਪਹਿਲੀ ਜਮਾਤ ਤੋਂ ਇਕੱਠੇ ਪੜੇ ਬਾਵਾ, ਸੱਗੂ ਅਤੇ ਗੋਇਲ ਆਪਣੇ 50 ਸਾਲਾਂ ਪਹਿਲਾਂ (1973) ‘ਚ ਅਧਿਆਪਕ ਰਹੇ ਮਾ. ਸਾਧੂ ਸਿੰਘ ਦੇ ਗ੍ਰਹਿ ਦਸਤਾਰ ਅਤੇ ਮਿਠਾਈਆਂ ਲੈ ਕੇ ਪੁੱਜੇ

Ludhiana Punjabi
  • ਪਹਿਲਾਂ ਸਕੂਲ ਤੋਂ ਚੋਰੀ ਜਾ ਕੇ ਦੇਖਦੇ ਸੀ ਫ਼ਿਲਮ ਪਰ ਅੱਜ 50 ਸਾਲ ਬਾਅਦ ਇਕੱਠਿਆਂ ਦੇਖੀ ਫ਼ਿਲਮ “ਓ ਮਾਈ ਗੌਡ” OMG

DMT : ਲੁਧਿਆਣਾ : (23 ਅਗਸਤ 2023) : – ਅੱਜ 50 ਸਾਲ ਬਾਅਦ ਦੋਸਤੀ ਦੀ ਗੋਲਡਨ  ਜੁਬਲੀ ਮਨਾਉਂਦੇ ਹੋਏ ਕ੍ਰਿਸ਼ਨ ਕੁਮਾਰ ਬਾਵਾ ਸਾਬਕਾ ਚੇਅਰਮੈਨ ਪੀ.ਐੱਸ.ਆਈ.ਡੀ.ਸੀ., ਤਰਲੋਚਨ ਸਿੰਘ ਸੱਗੂ ਕੈਨੇਡਾ ਅਤੇ ਐੱਲ.ਆਈ.ਸੀ. ‘ਚ ਉੱਚ ਅਹੁਦੇ ‘ਤੇ ਰਹੇ ਸੁਰੇਸ਼ ਕੁਮਾਰ ਗੋਇਲ ਇਕੱਠੇ ਹੋਏ ਅਤੇ ਉਹਨਾਂ ਇਕੱਠੇ ਬੈਠ ਕੇ ਵਿਚਾਰਾਂ ਕਰਦੇ ਹੋਏ ਸੋਚਿਆ ਕਿ ਕਿਉਂ ਨਾ ਮਾ. ਸਾਧੂ ਸਿੰਘ ਤੋਂ ਮਿਲਣ ਦਾ ਸਮਾਂ ਲੈ ਕੇ ਉਹਨਾਂ ਨੂੰ ਵੀ ਮਿਲਿਆ ਜਾਵੇ ਤਾਂ ਫ਼ੋਨ ‘ਤੇ ਟਾਈਮ ਲੈ ਲਿਆ ਗਿਆ। ਇਸ ਦੌਰਾਨ ਜਦ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਦੱਸਿਆ ਕਿ ਅਸੀਂ ਮਾ. ਸਾਧੂ ਸਿੰਘ ਨੂੰ ਮਿਲਣ ਲਈ ਜਾ ਰਹੇ ਹਾਂ ਜੋ ਉਹਨਾਂ ਦੇ ਕਰੀਬੀ ਮਿੱਤਰ ਹਨ ਤਾਂ ਉਹਨਾਂ ਨੇ ਕਿਹਾ ਕਿ ਦਸਤਾਰ ਅਤੇ ਮਿਠਾਈ ਨਾਲ ਲੈ ਕੇ ਜਾਇਓ। ਮਾ. ਸਾਧੂ ਸਿੰਘ ਦਾ ਨਾਮ ਹੀ ਸਾਧੂ ਨਹੀਂ ਉਹ ਸਾਧੂ ਸੁਭਾਅ ਦਾ ਵੀ ਮਾਲਕ ਹੈ। ਉਸ ਨੇ ਆਪਣੇ ਪੜਾਉਣ ਦੇ ਮਾਧਿਅਮ ਰਾਹੀਂ ਤੁਹਾਨੂੰ ਗਿਆਨ ਦੇ ਕੇ ਦੁਨੀਆ ਦੇ ਹਾਣ ਦੇ ਬਣਾਉਣ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ ਤਾਂ ਇਸੇ ਤਰ੍ਹਾਂ ਕੀਤਾ ਗਿਆ ਜਦੋਂ ਮਾ. ਸਾਧੂ ਸਿੰਘ ਦੇ ਚਰਨੀ ਹੱਥ ਤਿੰਨਾਂ ਦੋਸਤਾਂ ਨੇ ਲਗਾਏ ਤਾਂ ਉਹਨਾਂ ਦੀਆਂ ਅੱਖਾਂ ਵਿਚ ਪਿਆਰ ਅਤੇ ਆਸ਼ੀਰਵਾਦ ਦੇ ਹੰਝੂ ਸਨ। ਅਸੀਂ ਉਹਨਾਂ ਦੇ ਮੂੰਹ ਵਿਚ ਮਿਠਾਈ ਪਾ ਰਹੇ ਸੀ ਅਤੇ ਉਹ ਸਾਡਾ ਮੂੰਹ ਮਿੱਠਾ ਕਰਵਾ ਰਹੇ ਸਨ। ਫਿਰ ਕੀ ਸੀ 1973-74 ਦੀਆਂ ਗੱਲਾਂ ਯਾਦ ਕੀਤੀਆਂ। ਖ਼ੁਸ਼ੀਆਂ, ਯਾਦਾਂ ਅਤੇ ਮਾਸਟਰਾਂ ਤੋਂ ਖਾਦੇ  ਡੰਡੇ ਵੀ ਯਾਦ ਆਏ। ਹੈੱਡ ਮਾਸਟਰ ਰਹੇ ਸੁਧੀਰ ਕੁਮਾਰ, ਗਿਆਨੀ ਸੁਰਿੰਦਰ ਸਿੰਘ ਬੋਪਾਰਾਏ, ਮਾਸਟਰ ਜਗੀਰ ਸਿੰਘ ਬੁਢੇਲ, ਸ਼ਾਸਤਰੀ ਮਾਸਟਰ ਢੱਟ, ਮਾ. ਜਗਨ ਨਾਥ ਪੰਡੋਰੀ, ਮਾ. ਮਲਕੀਤ ਸਿੰਘ ਪੰਡੋਰੀ, ਭੈਣ ਜੀ ਜੋਗਿੰਦਰ ਕੌਰ ਬੋਪਾਰਾਏ, ਅੰਮ੍ਰਿਤਪਾਲ ਕੌਰ ਬੱਦੋਵਾਲ ਨੂੰ ਯਾਦ ਕੀਤਾ ਅਤੇ ਉਹਨਾਂ ਦੇ ਸਖ਼ਤ ਅਤੇ ਨਰਮ ਸੁਭਾਅ ਬਾਰੇ ਵੀ ਗੱਲਾਂ ਹੋਈਆਂ।

          ਇਸ ਸਮੇਂ ਹਮ ਜਮਾਤੀ ਰਹੇ ਅਮਰ ਸਿੰਘ ਸੱਗੂ, ਪਰਮਜੀਤ ਸਿੰਘ ਢੱਟ, ਨਿਰਭੈ ਸਿੰਘ ਸਿੱਧੂ (ਯੋਗੀ), ਖੇਮ ਸਿੰਘ, ਗੁਰਮੇਲ ਸਿੰਘ, ਜਸਪਾਲ ਸਿੰਘ, ਅਵਤਾਰ ਸਿੰਘ ਤਾਰੀ, ਗੁਰਦੀਪ ਸਿੰਘ, ਦਰਸ਼ਨ ਸਿੰਘ, ਅਵਤਾਰ ਸਿੰਘ ਢੱਟ, ਪ੍ਰਦੀਪ ਸਿੰਘ ਸਿੱਧੂ, ਅਨਿਲ ਕੁਮਾਰ, ਦਵਿੰਦਰ ਸਿੰਘ, ਕੁਲਦੀਪ ਸਿੰਘ, ਜੈ ਰਾਮ ਸਿੰਘ, ਪਰਮਜੀਤ ਸਿੰਘ, ਗੁਰਸੇਵਕ ਸਿੰਘ ਸਿੱਧੂ ਕੈਨੇਡਾ, ਦਰਸ਼ਨ ਸਿੰਘ, ਸਵਰਨ ਸਿੰਘ ਕਾਲਾ ਹਿੱਸੋਵਾਲ, ਜਗਤਾਰ ਸਿੰਘ ਬੋਪਾਰਾਏ, ਅਨੂਪ ਸਿੰਘ ਨੂੰ ਵੀ ਯਾਦ ਕੀਤਾ ਗਿਆ। ਇਸ ਸਮੇਂ ਮਾ. ਸਾਧੂ ਸਿੰਘ ਦੀ ਧਰਮ ਪਤਨੀ ਪ੍ਰੀਤਮ ਕੌਰ ਗਰੇਵਾਲ, ਹਰਿੰਦਰ ਸਿੰਘ ਗਰੇਵਾਲ, ਪ੍ਰਦੀਪ ਇੰਦਰ ਗਰੇਵਾਲ, ਡਾ. ਗੁਰਲੀਨ ਗਰੇਵਾਲ ਕੈਨੇਡਾ, ਪਰਮਿੰਦਰ ਗਰੇਵਾਲ, ਪ੍ਰਗਟ ਜੋਤ ਗਰੇਵਾਲ ਆਦਿ ਪਰਿਵਾਰਕ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *