ਪੰਜਾਬ ਦੀ ਜਵਾਨੀ ਨਸ਼ਿਆਂ ਵਿੱਚ ਮਰ ਰਹੀ ਹੈ।ਅਤੇ ਭਗਵੰਤ ਮਾਨ ਸਰਕਾਰ ਕੁੰਭਕਰਨੀ ਨੀਦ ਸੁਤੀ ਪਈ :ਬੈਂਸ

Ludhiana Punjabi
  •  ਸ਼ਹੀਦ ਭਗਤ ਸਿੰਘ ਦੀ  ਸੌਂਹ ਖਾ ਕੇ  ਨਸ਼ਾ ਖਤਮ ਕਰਨ ਦੇ ਭਗਵੰਤ ਮਾਨ ਸਰਕਾਰ ਦੇ ਦਾਅਵੇ ਵੀ  ਖੋਖਲੇ ਹੋਏ ਸਾਬਿਤ

DMT : ਲੁਧਿਆਣਾ : (23 ਅਗਸਤ 2023) : – ਨਸ਼ਿਆਂ ਨੇ ਲੱਖਾਂ ਘਰਾਂ ਨੂੰ ਬਰਬਾਦ ਕਰ ਦਿਤਾ ਹੈ ਤੇ ਅਨੇਕਾਂ ਘਰਾਂ ਨੂੰ ਜਿੰਦਰੇ ਲਵਾ ਦਿਤੇ ਹਨ, ਅਰਥਾਤ ਹਸਦੇ ਵਸਦੇ ਘਰਾਂ ਦੇ ਚੁੱਲੇ੍ ਠੰਡੇ ਹੋ ਗਏ ਹਨ ਤੇ ਉਨ੍ਹਾਂ ਚੁੱਲ੍ਹਿਆਂ ਵਿਚ ਘਾਅ ਉਘ ਆਇਆ।  ਸੱਤਾ ਤਬਦੀਲੀ ਤੋਂ ਬਾਅਦ  ਬਣੀ ਭਗਵੰਤ ਮਾਨ ਸਰਕਾਰ ਵਲੋ ਵੀ ਨਸ਼ਾ ਤਸਕਰਾਂ ਵਿਰੁਧ ਲਗਾਮ ਖਿੱਚਣ ਦੇ ਵੱਡੇ ਵੱਡੇ ਦਾਅਵੇ ਹੁਣ ਤਕ ਖੋਖਲੇ ਸਾਬਿਤ ਹੋਏ ਹਨ।ਇਹ ਸ਼ਬਦ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ।ਬੈਂਸ ਨੇ ਕਿਹਾ ਕਿ ਸਤਾ ਵਿਚ ਆਉਣ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਦੀ  ਸੌਂਹ ਖਾ ਕੇ ਤਿੰਨ ਮਹੀਨਿਆਂ ਵਿੱਚ ਨਸ਼ਾ ਖਤਮ ਕਰਨ ਦਾ ਦਾਅਵਾ ਕਰਨ ਵਾਲੇ  ਆਪ ਸੁਪਰੀਮੋ ਕੇਜਰੀਵਾਲ  ਅਤੇ ਭਗਵੰਤ ਮਾਨ ਨੇ ਪੰਜਾਬ ਦੀ ਜਨਤਾ ਨੂੰ  ਕੇਵਲ ਮੂਰਖ ਹੀ ਬਣਾਇਆ ਹੈ ।ਅੱਜ ਪੰਜਾਬ ਵਿੱਚ ਹਾਲਾਤ ਬਦ ਤੋ ਬਦਤਰ ਹੋ ਗਏ ਹਨ।ਅੱਜ  ਪੰਜਾਬ ‘ਚ ਨਸ਼ਿਆਂ ਦਾ ਇਨ੍ਹਾਂ ਵਾਧਾ ਹੋ ਗਿਆ ਹੈ ਕਿ ਮੁੰਡਿਆਂ ਦੇ ਨਾਲ ਨਾਲ ਕੁੜੀਆਂ ਦਾ ਵੀ  ਘਾਣ ਹੋ ਰਿਹਾ ਹੈ।ਅੱਜ ਪੰਜਾਬ ਦੀ ਜਵਾਨੀ ਨਸ਼ਿਆਂ ਵਿੱਚ ਮਰ ਰਹੀ ਹੈ।ਅਤੇ ਆਪ ਸਰਕਾਰ ਕੁੰਭਕਰਨੀ ਨੀਦ ਸੁਤੀ ਪਈ ਹੈ।

ਬੈਂਸ ਨੇ ਕਿਹਾ ਕਿ ਜੇ ਸਤਾ ਵਿੱਚ ਬੈਠੇ ਨੇਤਾ ਨਸ਼ੇ ਵੇਚਣ ਵਾਲਿਆਂ ਦਾ ਪੱਖ ਨਾ ਪੂਰਨ ਅਤੇ ਇਮਾਨਦਾਰੀ ਨਾਲ ਕੰਮ ਕਰਨ ਤਾਂ ਨਸ਼ਿਆਂ ਦੇ ਰੁਝਾਨ ਨੂੰ ਕੁਝ ਹੱਦ ਤਕ ਠੱਲ੍ਹ ਪੈ ਸਕਦੀ ਹੈ। ਇਕੱਲੇ ‘ਨਸ਼ਾ ਮੁਕਤ ਅਤੇ ਤੰਦਰੁਸਤ ਪੰਜਾਬ’ ਦਾ ਨਾਹਰਾ ਲਾ ਕੇ ਸਮਾਜ ਨੂੰ ਸੁਧਾਰਿਆ ਨਹੀਂ ਜਾ ਸਕਦਾ ਅਤੇ ਭਗਵੰਤ ਮਾਨ ਸਰਕਾਰ ਨੂੰ ਇਹ ਅਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਦੂਜੇ ਪਾਸੇ ਜੇਕਰ ਸਰਕਾਰ ਪੁਲਿਸ ਅਤੇ ਕਾਨੂੰਨ ਦਾ ਡੰਡਾ ਨਸ਼ਿਆਂ ਵਾਲੇ ਪਾਸੇ ਸਖ਼ਤ ਕਰੇ ਤਾਂ ਨਸ਼ਾ ਤਸਕਰਾਂ ਨੂੰ  ਵੀ ਨੱਥ ਪਾਈ ਜਾ ਸਕਦੀ ਹੈ।

Leave a Reply

Your email address will not be published. Required fields are marked *