ਪ੍ਰਵਾਸੀ ਪੰਜਾਬੀ ਰਾਹੁਲ ਗਾਂਧੀ ਦੀ ਸੋਚ ਨਾਲ ਚੱਟਾਨ ਵਾਂਗ ਖੜੇ ਹਨ- ਬਾਵਾ

Ludhiana Punjabi
  • ਸੰਵਿਧਾਨ ਅੰਦਰ ਪਹਿਲਾ ਫ਼ਰਜ਼ ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆ ਕਰਨਾ ਜੋ ਪੂਰਾ ਨਹੀਂ ਕਰ ਪਾਈ ਆਪ ਸਰਕਾਰ- ਬਾਵਾ
  • ਪਛੜੀਆਂ ਸ਼੍ਰੇਣੀਆਂ ਦੀਆਂ 71 ਜਾਤੀਆਂ 35% ਵੋਟ ਪਰ ਪੰਜਾਬ ਸਰਕਾਰ ਨੇ ਕੀਤੇ ਅਣਗੌਲੇ

DMT : ਲੁਧਿਆਣਾ : (19 ਜੂਨ 2023) : – ਸੰਵਿਧਾਨ ਅੰਦਰ ਪਹਿਲਾ ਫ਼ਰਜ਼ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਕਰਨਾ ਹੈ, ਜੋ ਆਪ ਸਰਕਾਰ ਪੂਰਾ ਨਹੀਂ ਕਰ ਸਕੀ। ਇਹ ਸ਼ਬਦ ਅੱਜ ਇੱਕ ਲਿਖਤੀ ਬਿਆਨ ਰਾਹੀਂ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਏ.ਆਈ.ਸੀ.ਸੀ. ਓ.ਬੀ.ਸੀ. ਇੰਚਾਰਜ ਪੰਜਾਬ ਨੇ ਇੱਕ ਲਿਖਤੀ ਬਿਆਨ ਰਾਹੀਂ ਕਹੇ।

                        ਸ਼੍ਰੀ ਬਾਵਾ ਨੇ ਕਿਹਾ ਕਿ ਉਹ ਪਿਛਲੇ ਦਿਨੀਂ ਅਮਰੀਕਾ ਜਾ ਕੇ ਆਏ ਹਨ ਅਤੇ ਨਿਊਯਾਰਕ ਵਿਚ 4 ਜੂਨ ਦੇ ਕਾਂਗਰਸ ਪਾਰਟੀ ਦੇ 5000 ਵਰਕਰਾਂ ਦੇ ਇੱਕ ਇਕੱਠ ਵਿਚ ਰਾਹੁਲ ਗਾਂਧੀ ਦੇ ਹਾਜ਼ਰੀ ‘ਚ ਸ਼ਮੂਲੀਅਤ ਕੀਤੀ। ਇਸ ਸਮਾਗਮ ਦੇ ਮੁੱਖ ਪ੍ਰਬੰਧਕ ਸੈਮ ਪਟਰੌਦਾ ਓਵਰਸੀਜ਼ ਕਾਂਗਰਸ ਦੇ ਪ੍ਰਧਾਨ, ਮਹਿੰਦਰ ਸਿੰਘ ਗਿਲਚੀਆ ਪ੍ਰਧਾਨ ਅਮਰੀਕਾ ਕਾਂਗਰਸ ਅਤੇ ਗੁਰਮੀਤ ਸਿੰਘ ਗਿੱਲ ਪ੍ਰਧਾਨ ਓਵਰਸੀਜ਼ ਕਾਂਗਰਸ ਪੰਜਾਬ ਚੈਪਟਰ ਸਨ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਸਮਾਗਮ ਨੂੰ ਕਾਮਯਾਬ ਕੀਤਾ। ਇਸ ਸਮੇਂ ਸ਼੍ਰੀ ਬਾਵਾ ਨੇ ਦੱਸਿਆ ਕਿ ਰਾਹੁਲ ਗਾਂਧੀ ਦੇ ਭਾਸ਼ਣ ‘ਤੇ ਲੋਕਾਂ ਨੇ ਵਾਰ ਵਾਰ ਤਾੜੀਆਂ ਨਾਲ ਆਪਣੀ ਹਮਾਇਤ ਅਤੇ ਸਤਿਕਾਰ ਭੇਂਟ ਕੀਤਾ।

                        ਬਾਵਾ ਨੇ ਕਿਹਾ ਕਿ ਪੰਜਾਬ ‘ਚ ਲਾਅ ਐਂਡ ਆਰਡਰ ਦੀ ਹਾਲਾਤ ਚਿੰਤਾਜਨਕ ਬਣੀ ਹੋਈ ਹੈ। ਪਤਾ ਨਹੀਂ ਕਦੋਂ ਗਲੀ ਦੇ ਮੋੜ ‘ਤੇ, ਸੜਕ ‘ਤੇ, ਪਿੰਡ ਦੇ ਰਾਹ ‘ਤੇ ਜਾਂ ਘਰ ਬੈਠੇ ਹੀ ਤੁਹਾਡੇ ਨਾਲ ਅਣਹੋਣੀ ਹੋ ਜਾਵੇ। ਉਹਨਾਂ ਇਸ ਸਮੇਂ ਪਛੜੀਆਂ ਸ਼੍ਰੇਣੀਆਂ ਦੀ 35% ਅਬਾਦੀ ਨੂੰ ਸਹੂਲਤਾਂ ਅਤੇ ਰਾਖਵੇਂਕਰਨ ਸਮੇਂ ਅੱਖੋਂ ਪਰੋਖੇ ਕਰਨ ਦੀ ਪੁਰਜ਼ੋਰ ਸ਼ਬਦਾਂ ‘ਚ ਨਿੰਦਾ ਕੀਤੀ ਹੈ।

Leave a Reply

Your email address will not be published. Required fields are marked *