ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂਪੰਜਾਬੀ ਨਾਰੀ ਸਾਹਿਤ ਚੇਤਨਾ ਸਮਾਰੋਹ ਤੇ ਕਵੀ ਦਰਬਾਰ ਆਯੋਜ

Ludhiana Punjabi

DMT : ਲੁਧਿਆਣਾ : (03 ਸਤੰਬਰ 2023) : – ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪੰਜਾਬੀ ਨਾਰੀ ਸਾਹਿਤ ਚੇਤਨਾ ਸਮਾਰੋਹ ਤੇ
ਕਵੀ ਦਰਬਾਰ ਦਾ ਆਯੋਜਨ ਕਰਵਾਇਆ ਗਿਆ ਜਿਸ ਵਿਚ ਪ੍ਰਸਿੱਧ ਕਵਿੱਤਰੀ ਸ੍ਰੀਮਤੀ ਅਰਤਿੰਦਰ
ਕੌਰ ਸੰਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਉੱਘੀ ਕਵਿੱਤਰੀ
ਮੈਡਮ ਮਨਜੀਤ ਇੰਦਰਾ ਨੇ ਕੀਤੀ। ਪ੍ਰਧਾਨਗੀ ਮੰਡਲ ’ਚ ਉਨ੍ਹਾਂ ਦੇ ਨਾਲ ਪੰਜਾਬੀ ਸਾਹਿਤ
ਅਕਾਡਮੀ, ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਅਕਾਡਮੀ ਦੇ ਜਨਰਲ
ਸਕੱਤਰ ਡਾ. ਗੁਰਇਕਬਾਲ ਸਿੰਘ, ਡਾ. ਅਰਵਿੰਦਰ ਕੌਰ ਕਾਕੜਾ, ਤ੍ਰੈਲੋਚਨ ਲੋਚੀ ਅਤੇ
ਸਮਾਗਮ ਦੀ ਸੰਯੋਜਕ ਡਾ. ਗੁਰਚਰਨ ਕੌਰ ਕੋਚਰ ਸ਼ਾਮਲ ਸਨ। ਅਕਾਡਮੀ ਦੇ ਜਨਰਲ ਸਕੱਤਰ ਡਾ.
ਗੁਰਇਕਬਾਲ ਸਿੰਘ ਨੇ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਹੋਏ ਦਸਿਆ ਪੰਜਾਬੀ ਸਾਹਿਤ
ਅਕਾਡਮੀ, ਲੁਧਿਆਣਾ ਵਲੋਂ ਇਸ ਸਾਲ 14 ਸਾਹਿਤਕ ਸਮਾਗਮ ਆਯੋਜਤ ਕੀਤੇ ਗਏ ਹਨ। ਇਹ ਸਮਾਗਮ
ਵੀ ਇਸੇ ਲੜੀ ਦਾ ਹਿੱਸਾ ਹੈ।
ਆਧੁਨਿਕ ਪੰਜਾਬੀ ਨਾਰੀ ਸਾਹਿਤ ਦੀ ਦਸ਼ਾ ਤੇ ਦਿਸ਼ਾ ’ਤੇ ਪੇਪਰ ਪੜ੍ਹਦਿਆਂ ਡਾ. ਅਰਵਿੰਦਰ
ਕੌਰ ਕਾਕੜਾ ਨੇ ਕਿਹਾ ਨਾਰੀ ਸਾਹਿਤ ਦੀ ਦਸ਼ਾ ਤੇ ਦਿਸ਼ਾ ਸਮੇਂ ਦੇ ਨਾਲ ਨਾਲ ਬਦਲਦੀ ਰਹੀ
ਹੈ। ਉਨ੍ਹਾਂ ਕਿਹਾ ਚੇਤੰਨ ਪੱਧਰ ਤੇ ਇਸਤਰੀ ਦੀ ਗਾਥਾ ਦਾ ਬਿਆਨ ਅੰਮਿ੍ਰਤਾ ਪ੍ਰੀਤਮ ਨੇ
ਸ਼ੁਰੂ ਕੀਤਾ ਤੇ ਪ੍ਰਭਜੋਤ ਕੌਰ ਇਸ ਨੂੰ ਵਧਾਉਦੀ ਹੈ-ਬਿੰਬ ਮੱਧਵਰਤੀ ਔਰਤ ਦਾ ਰਿਹਾ ਹੈ।
ਡਾ. ਕਾਕੜਾ ਨੇ ਬੜੇ ਵਿਸਥਾਰ ਨਾਲ ਇਸ ਵਿਸ਼ੇ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੀ
ਨਾਰੀ ਔਰਤ ਤੇ ਮਰਦ ਨੂੰ ਇਕ ਦੂਜੇ ਪੂਰਕ ਮਨਦੀ ਹੋਈ ਰੂੜੀਵਾਦੀ ਸੋਚ ਤਹਿਤ ਬਣੀਆਂ
ਪਰੰਪਰਾਵਾਂ ਨੂੰ ਨਕਾਰਦੀ ਹੈ।
ਸਮਾਗਮ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ
ਸਿੰਘ ਗਿੱਲ ਨੇ ਕਿਹਾ ਅਕਾਡਮੀ ਵਲੋਂ ਇਸ ਤਰ੍ਹਾਂ ਦੇ ਸਮਾਗਮ ਕਰਨ  ਵਧੀਆ ਕਾਰਜ ਹੈ।
ਉਨ੍ਹਾਂ ਕਿਹਾ ਵਿਭਿੰਨ ਆਵਾਜ਼ਾਂ ਧੀਆਂ ਭੈਣਾਂ ਦੀਆਂ ਇਕੱਠੀਆਂ ਇਕ ਮੰਚ ਤੇ ਸੁਣ ਕੇ
ਬਹੁਤ ਚੰਗਾ ਲੱਗਿਆ ਹੈ। ਪੰਜਾਬੀ ਨਾਰੀ ਸਾਹਿਤ ਚੇਤਨਾ ਸਮਾਰੋਹ ਤੇ ਕਵੀ ਦਰਬਾਰ ਮੌਕੇ
ਮੁੱਖ ਮਹਿਮਾਨ ਵਜੋਂ ਪਹੁੰਚੇ ਸ੍ਰੀਮਤੀ ਅਰਤਿੰਦਰ ਕੌਰ ਸੰਧੂ ਨੇ ਕਿਹਾ ਕਵਿੱਤਰੀਆਂ ਨੂੰ
ਰਚਨਾਵਾਂ ਵਿਚ ਆਪਣੇ ਬਾਰੇ ਹੀ ਨਹੀਂ ਆਲੇ ਦੁਆਲੇ ਦੀ ਵੀ ਗੱਲ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਸਾਨੂੰ ਆਪਣੀ ਧੀ ਤੇ ਪੁੱਤਰ ਨੂੰ ਇਕੋ ਜਿਹੇ ਸੰਸਕਾਰ ਦੇਣੇ ਚਾਹੀਦੇ ਹਨ।
ਉਨ੍ਹਾਂ ਆਪਣੀ ਕਵਿਤਾ ਨਾਲ ਹਾਜ਼ਰੀ ਲਵਾਈ। ਪ੍ਰਧਾਨਗੀ ਭਾਸ਼ਣ ਦਿੰਦਿਆਂ ਮੈਡਮ ਮਨਜੀਤ
ਇੰਦਰਾ ਨੇ ਕਿਹਾ ਮੈਨੂੰ ਇਸ ਸਮਾਗਮ ਵਿਚ ਸ਼ਾਮਲ ਹੋਣ ਦੀ ਇਸ ਗੱਲੋਂ ਵੀ ਖੁਸ਼ੀ ਸੀ ਇਹ
ਸੁਣਨ ਦਾ ਮੌਕਾ ਮਿਲੇਗਾ ਕਿ ਨਵੀਆਂ ਕਵਿੱਤਰੀਆਂ ਸਾਡੇ ਤੋਂ ਅੱਗੇ ਦੀ ਕਿਹੜੀ ਗੱਲ
ਕਰਨਗੀਆਂ। ਪਹਿਲੀਆਂ ਪੀੜ੍ਹੀਆਂ ਤੋਂ ਜੇ ਗੱਲ ’ਚ ਅਗਲਾ ਕਦਮ ਹੈ ਤਾਂ ਉਹ ਆਪਣੇ ਆਪ ਹੀ
ਕਵਿਤਾ ਦੀ ਸਮਰੱਥਾ ਹੁੰਦੀ ਹੈ। ਔਰਤ ਦੀ ਆਜ਼ਾਦੀ ਸਾਡੇ ਆਪਣੇ ਘਰ ਤੋਂ ਆਉਦੀ ਹੈ।
ਉਨ੍ਹਾਂ ਕਿਹਾ ਔਰਤ ਹੀ ਔਰਤ ਦੀ ਬਹੁਤ ਵੱਡੀ ਦੁਸ਼ਮਣ ਹੈ। ਇਸ ਮੌਕੇ ਮਨਜੀਤ ਇੰਦਰਾ ਨੇ
ਆਪਣੀ ਬਹੁਤ ਹੀ ਪ੍ਰਸਿੱਧ ਰਚਨਾ ਤਰੰਨੁਮ ’ਚ ਸੁਣਾ ਕੇ ਸਮਾਗਮ ਨੂੰ ਸਿਖ਼ਰ ’ਤੇ ਪਹੁੰਚਾ
ਦਿੱਤਾ।
ਇਸ ਮੌਕੇ ਜਸਵਿੰਦਰ ਫਗਵਾੜਾ, ਮੀਨਾ ਮਹਿਰੋਕ, ਸੋਨੀਆ ਭਾਰਤੀ, ਵਿਜੇਤਾ ਭਾਰਦਵਾਜ, ਅੰਜੂ
ਅਮਨਦੀਪ ਗਰੋਵਰ, ਦਵਿੰਦਰ ਖੁਸ਼ ਧਾਲੀਵਾਲ, ਮਨਦੀਪ ਭੰਵਰਾ, ਇਰਾਦੀਪ, ਨੀਲੂ ਬੱਗਾ
ਲੁਧਿਆਣਵੀ, ਕੁਲਵਿੰਦਰ ਕਿਰਨ, ਸਿਮਰਨ ਧੁੱਗਾ, ਰਮਨਦੀਪ ਹਰਸਰਜਾਈ, ਜਸਪ੍ਰੀਤ ਫਲਕ,
ਜਸਪ੍ਰੀਤ ਅਮਲਤਾਸ, ਜਸਮੀਤ ਕੌਰ ਤੇ ਸੁਰਿੰਦਰ ਜੈਪਾਲ ਨੇ ਆਪਣੀਆਂ ਕਵਿਤਾਵਾਂ ਸਰੋਤਿਆਂ
ਨਾਲ ਸਾਂਝੀਆਂ ਕੀਤੀਆਂ। ਇਸ ਸਮਾਗਮ ਸੰਯੋਜਗ ਡਾ. ਗੁਰਚਰਨ ਕੌਰ ਕੋਚਰ ਅਤੇ ਸਹਿ ਸੰਯੋਜਕ
ਪਰਮਜੀਤ ਕੌਰ ਮਹਿਕ ਨੇ ਸਾਂਝੇ ਤੌਰ ’ਤੇ ਮੰਚ ਸੰਚਾਲਨ ਕੀਤਾ।
ਅਖ਼ੀਰ ’ਚ ਅਕਾਡਮੀ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਰਵਿੰਦਰ ਸਿੰਘ ਭੱਠਲ, ਹਰਦੀਪ ਢਿੱਲੋਂ,
ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਡਾ. ਰਾਕੇਸ਼ ਤਿਲਕ ਰਾਜ, ਡਾ. ਗੁਲਜ਼ਾਰ ਸਿੰਘ
ਪੰਧੇਰ, ਭਗਵਾਨ ਢਿੱਲੋਂ, ਸੁਰਿੰਦਰ ਕੈਲੇ, ੇ ਅਮਰਜੀਤ ਸ਼ੇਰਪੁਰੀ, ਤਰਲੋਚਨ ਝਾਂਡੇ, ਦੀਪ
ਜਗਦੀਪ, ਹਰਿੰਦਰ ਪਟਿਆਲਾ, ਸੰਧੇ ਸੁਖਬੀਰ, ਸੋਮਨਾਥ ਹਰਨਾਮਪੁਰਾ, ਹਰਵਿੰਦਰ ਸਿੰਘ
ਥਰੀਕੇ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਸ਼ਾਮਲ ਸਨ।

Leave a Reply

Your email address will not be published. Required fields are marked *