315 ਵਾਂ ਇਤਿਹਾਸਿਕ ਮਿਲਾਪ ਦਿਹਾੜਾ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਰਾਸ਼ਟਰੀ ਪੱਧਰ ਦਾ ਸਮਾਗਮ ਕਰਕੇ ਮਨਾਇਆ ਗਿਆ

Ludhiana Punjabi
  • ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦੇ ਮੁਖੀ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਅਤੇ ਲੰਗਰ ਸਾਹਿਬ ਗੁਰਦੁਆਰਾ ਦੇ ਮੁਖੀ ਬਾਬਾ ਨਰਿੰਦਰ ਸਿੰਘ ਅਤੇ ਬਾਬਾ ਬਲਵਿੰਦਰ ਸਿੰਘ ਸਨਮਾਨਿਤ ਕੀਤੇ ਗਏ
  • ਪ੍ਰਬੰਧਕੀ ਬੋਰਡ ਦੇ ਸੁਪਰਡੈਂਟ ਥਾਨ ਸਿੰਘ, ਰਵਿੰਦਰ ਸਿੰਘ ਬੁਗਈ, ਬਸੰਤ ਸਿੰਘ ਰਾਗੀ, ਤੇਗਾ ਸਿੰਘ, ਪੰਡਰੀ ਨਾਥ ਬੋਕਾਰੇ, ਅਮਨਦੀਪ ਸਿੰਘ ਅਤੇ ਬੀਰਇੰਦਰ ਸਿੰਘ ਦਾ ਕੀਤਾ ਵਿਸ਼ੇਸ਼ ਸਨਮਾਨ
  • ਦਿੱਲੀ, ਅੰਮ੍ਰਿਤਸਰ ਅਤੇ ਚੰਡੀਗੜ੍ਹ ਤੋਂ ਸ਼੍ਰੀ ਹਜ਼ੂਰ ਸਾਹਿਬ ਲਈ ਹਵਾਈ ਸੇਵਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਜਿਸ ਰਸਤੇ ਚੱਪੜਚਿੜੀ ਪਹੁੰਚੇ ਉਸ ਦਾ ਨਾਮ “ਬਾਬਾ ਬੰਦਾ ਸਿੰਘ ਬਹਾਦਰ” ਮਾਰਗ ਰੱਖਿਆ ਜਾਵੇ- ਬਾਵਾ

DMT : ਲੁਧਿਆਣਾ : (03 ਸਤੰਬਰ 2023) : – ਅੱਜ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਅਤੇ ਮਾਧੋ ਦਾਸ ਬੈਰਾਗੀ (ਬਾਬਾ ਬੰਦਾ ਸਿੰਘ ਬਹਾਦਰ) ਵਿਚਕਾਰ 3 ਸਤੰਬਰ 1708 ਨੂੰ ਹੋਏ ਇਤਿਹਾਸਿਕ ਮਿਲਾਪ ਦਾ 315 ਵਾਂ ਦਿਹਾੜਾ ਗੁਰਦੁਆਰਾ ਬੰਦਾ ਘਾਟ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਰਾਸ਼ਟਰੀ ਪੱਧਰ ਦਾ ਸਮਾਗਮ ਕਰਕੇ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਮੁੱਖ ਸਰਪ੍ਰਸਤ ਮਲਕੀਤ ਸਿੰਘ ਦਾਖਾ, ਉੱਘੇ ਇਤਿਹਾਸਕਾਰ ਡਾ. ਸਵਰਾਜ ਸਿੰਘ, ਫਾਊਂਡੇਸ਼ਨ ਦੇ ਮਹਾਂ ਰਾਸ਼ਟਰ ਦੇ ਪ੍ਰਧਾਨ ਅਮਨਦੀਪ ਸਿੰਘ ਅਤੇ ਵਾਈਸ ਪ੍ਰਧਾਨ ਬੀਰਇੰਦਰ ਸਿੰਘ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ।
ਸਵੇਰੇ 8 ਵਜੇ ਸੱਚਖੰਡ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਬਾਅਦ ਵਿਚ ਦੀਵਾਨ ਬੰਦਾ ਘਾਟ ਗੁਰਦੁਆਰਾ ਸਾਹਿਬ ਵਿਖੇ ਸਜਾਏ ਗਏ। ਇਸ ਸਮੇਂ ਪ੍ਰਬੰਧਕੀ ਬੋਰਡ ਦੇ ਸੁਪਰਡੈਂਟ ਥਾਨ ਸਿੰਘ, ਬਸੰਤ ਸਿੰਘ ਰਾਗੀ, ਰਵਿੰਦਰ ਬੁਗਈ, ਪੰਡਰੀ ਨਾਥ ਬੋਕਾਰੇ ਭਗਤ ਨਾਮਦੇਵ ਯਾਤਰਾ ਦੇ ਆਯੋਜਕ, ਤੇਗਾ ਸਿੰਘ, ਗਿਆਨੀ ਬਲਦੇਵ ਸਿੰਘ, ਅਮਨਦੀਪ ਸਿੰਘ, ਬੀਰਇੰਦਰ ਸਿੰਘ, ਮੇਵਾ ਸਿੰਘ ਗਿੱਲ, ਸੁਸ਼ੀਲ ਕੁਮਾਰ ਸ਼ੀਲਾ, ਰਵਿੰਦਰ ਸਿੰਘ ਮੋਦੀ ਅਤੇ ਹੰਸਾਲੀ ਵਾਲੇ ਸੰਤ ਬਾਬਾ ਪਰਮਜੀਤ ਸਿੰਘ ਜੀ ਦਾ ਸਨਮਾਨ ਸ਼੍ਰੀ ਭੱਟਮਾਜਰਾ ਜੀ ਨੇ ਪ੍ਰਾਪਤ ਕੀਤਾ।
ਇਸ ਸਮੇਂ ਬੋਲਦੇ ਡਾ. ਸਵਰਾਜ ਸਿੰਘ ਨੇ ਕਿਹਾ ਕਿ ਜੋ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਬਾਬਾ ਬੰਦਾ ਬਹਾਦਰ ਵਿਚਕਾਰ ਇਤਿਹਾਸਿਕ ਮਿਲਾਪ 3 ਸਤੰਬਰ 1708 ਨੂੰ ਇਸ ਪਵਿੱਤਰ ਇਤਿਹਾਸਿਕ ਧਰਤੀ ‘ਤੇ ਹੋਇਆ ਉਸ ਤੋਂ ਬਾਅਦ ਸਿੱਖ ਇਤਿਹਾਸ ਵਿਚ ਸਮਾਜਿਕ ਤੌਰ ‘ਤੇ ਜੋ ਪਰਿਵਰਤਨ ਆਇਆ ਉਸ ਨੇ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ। ਅੱਜ ਦੇ ਕਿਸਾਨਾਂ ਨੂੰ ਮੁਜ਼ਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਇਆ। ਮੁਗ਼ਲਾਂ ਦੇ 700 ਸਾਲ ਦੇ ਰਾਜ ਦਾ ਖ਼ਾਤਮਾ ਕੀਤਾ। ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ‘ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ। ਇਹ ਜੋ ਸਮਾਜਿਕ ਪਰਿਵਰਤਨ ਅਤੇ ਸਿੱਖੀ ਦੇ ਸਤਿਕਾਰ ਅਤੇ ਬਹਾਦਰੀ ਨੂੰ ਵਿਸ਼ੇਸ਼ ਸਨਮਾਨ ਪ੍ਰਾਪਤ ਹੋਇਆ ਜੋ ਸਾਡੇ ਸਭ ਲਈ ਗੌਰਵਮਈ ਹੈ। ਇਸ ਸਮੇਂ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦੇ ਮੁਖੀ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਅਤੇ ਲੰਗਰ ਸਾਹਿਬ ਗੁਰਦੁਆਰਾ ਦੇ ਮੁਖੀ ਬਾਬਾ ਨਰਿੰਦਰ ਸਿੰਘ ਅਤੇ ਬਾਬਾ ਬਲਵਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਸਮੇਂ ਬਾਵਾ ਅਤੇ ਦਾਖਾ ਨੇ ਦਿੱਲੀ, ਅੰਮ੍ਰਿਤਸਰ ਅਤੇ ਚੰਡੀਗੜ੍ਹ ਤੋਂ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਹਵਾਈ ਸੇਵਾ ਸ਼ੁਰੂ ਕਰਨ ਦੀ ਮੰਗ ਕੀਤੀ ਅਤੇ ਉਹਨਾਂ ਮੰਗ ਕੀਤੀ ਕਿ ਮਿਲਾਪ ਤੋਂ ਬਾਅਦ ਜਿਸ ਰਸਤੇ ਬਾਬਾ ਬੰਦਾ ਸਿੰਘ ਬਹਾਦਰ ਸ਼੍ਰੀ ਖੰਡਾ (ਹਰਿਆਣਾ), ਸੋਨੀਪਤ, ਪਾਣੀਪਤ, ਸਮਾਣਾ, ਸੰਢੌਰਾ ਹੁੰਦੇ ਹੋਏ ਚੱਪੜਚਿੜੀ ਸਰਹਿੰਦ ਪਹੁੰਚੇ ਉਸ ਰਸਤੇ ਦਾ ਨਾਮ ਰਸਤੇ ਦੀ ਨਿਸ਼ਾਨਦੇਹੀ ਕਰਕੇ “ਬਾਬਾ ਬੰਦਾ ਸਿੰਘ ਬਹਾਦਰ ਮਾਰਗ” ਰੱਖਿਆ ਜਾਵੇ।
ਇਸ ਸਮੇਂ ਯਾਤਰਾ ਦੇ ਕਨਵੀਨਰ ਤਰਲੋਚਨ ਸਿੰਘ ਬਿਲਾਸਪੁਰ, ਵਾਈਸ ਪ੍ਰਧਾਨ ਫਾਊਂਡੇਸ਼ਨ ਮਨਜੀਤ ਸਿੰਘ ਹੰਬੜਾਂ, ਗੁਰਪ੍ਰੀਤ ਕੌਰ ਬਾਦਲ ਪ੍ਰਧਾਨ ਮਹਿਲਾ ਵਿੰਗ ਫਾਊਂਡੇਸ਼ਨ ਪੰਜਾਬ, ਕੰਚਨ ਬਾਵਾ ਪ੍ਰਧਾਨ ਬੈਰਾਗੀ ਮਹਾਂ ਮੰਡਲ ਪੰਜਾਬ (ਮਹਿਲਾ ਵਿੰਗ), ਨਿਰਮਲ ਸਿੰਘ ਲਾਪਰਾਂ, ਬੇਅੰਤ ਸਿੰਘ, ਰਣਜੀਤ ਸਿੰਘ ਸਾਹਨੇਵਾਲ, ਰਜਿੰਦਰ ਸਿੰਘ ਬਣੀਏਵਾਲ, ਸਵਰਨ ਸਿੰਘ ਸੰਧੂ, ਗੁਰਚਰਨ ਸਿੰਘ ਧਾਲੀਵਾਲ, ਰਣਯੋਧ ਸਿੰਘ ਸਰਪੰਚ ਹੰਬੜਾਂ, ਬਲਵੀਰ ਸਿੰਘ ਕਲੇਰ, ਜਸਵੰਤ ਸਿੰਘ ਸੰਧੂ, ਮਨੋਹਰ ਸਿੰਘ ਗਿੱਲ, ਬੀਬੀ ਗੁਰਮੀਤ ਕੌਰ, ਦਵਿੰਦਰ ਸਿੰਘ ਲਾਪਰਾਂ, ਮੋਨੂੰ ਮੁੰਡੀਆ, ਅਮਨਦੀਪ ਬਾਵਾ, ਅਰਜਨ ਬਾਵਾ, ਗੀਤਾ ਬਾਵਾ, ਪੂਜਾ ਬਾਵਾ, ਕੁਰਫਲ ਮਹੰਤ ਬਰਨਾਲਾ, ਸੰਜੇ ਠਾਕੁਰ, ਸੁਸ਼ੀਲ ਕੁਮਾਰ ਰਾਜੂ, ਸੁਰਿੰਦਰ ਕੌਰ ਬਾਵਾ, ਰਾਵਲ ਸਿੰਘ, ਜੋਗਾ ਸਿੰਘ, ਹਰਵਿੰਦਰ ਸਿੰਘ, ਕੈਪਟਨ ਬਲਵੀਰ ਸਿੰਘ ਫ਼ਿਰੋਜਪੁਰ, ਕਰਨੈਲ ਸਿੰਘ, ਹਰਜਿੰਦਰ ਕੌਰ, ਜਗਰੂਪ ‌ਸਿੰਘ, ਹਰਮਨਦੀਪ ਸਿੰਘ, ਛਿੰਦਰ ਕੌਰ, ਰੁਪਿੰਦਰ ਕੌਰ, ਅਵਨੀਤ ਕੌਰ, ਪਰਮਜੀਤ ਸਿੰਘ, ਸੁਰਜੀਤ ਕੌਰ, ਅਨੀਤਾ, ਅਮਨਜੋਤ ਸਿੰਘ, ਬਲਵੰਤ ਸਿੰਘ, ਜਸਪਾਲ ਸਿੰਘ, ਰੇਸ਼ਮ ਸਿੰਘ ਸੱਗੂ ਪ੍ਰਬੰਧਕੀ ਸਕੱਤਰ, ਕਮਲਜੀਤ ਸਿੰਘ ਘੜਿਆਲ, ਕੀਰਤ ਦਿਉਗਨ, ਗੁਰਦੀਪ ਪਨੇਸਰ, ਅਮਰਦੀਪ ਸਿੰਘ ਗਿੱਲ, ਮੇਵਾ ਸਿੰਘ, ਮਨਜੀਤ ਸਿੰਘ ਠੇਕੇਦਾਰ, ਜਗਰੂਪ ਸਿੰਘ, ਦਲਜੀਤ ਕੌਰ, ਜਤਿੰਦਰ ਸਿੰਘ, ਗਗਨਦੀਪ ਕੌਰ, ਜਸਵੰਤ ਸਿੰਘ ਰੁੜਕੀ, ਰਾਮ ਸਿੰਘ ਆਦਿ ਹਾਜ਼ਰ ਸਨ। ਅਖੀਰ ਵਿਚ ਅਮਨਦੀਪ ਸਿੰਘ ਨੇ ਸਾਰੀਆਂ ਪੰਜਾਬ ਤੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *