ਪੰਜਾਬ ਕਾਂਗਰਸ ਤਰੱਕੀ ਦੀਆਂ ਲੀਹਾਂ ਤੇ, ਲੋਕਾਂ ਨੂੰ ਠੱਗਣ ਵਾਲੇ ਗ੍ਰੋਹ’ਚ ਇੱਕ ਕਾਂਗਰਸ ਦਾ ਬਲਾਕ ਪ੍ਰਧਾਨ ਵੀ ਸ਼ਾਮਲ- ਗੋਸ਼ਾ

Ludhiana Punjabi
  • ਰਾਜਾ ਵੜਿੰਗ ਦੀ ਅਗਵਾਈ ਵਿੱਚ ਅਲੱਗ ਤਰ੍ਹਾਂ ਤਰੱਕੀ ਕਰ ਰਹੀ ਕਾਂਗ੍ਰਸ

DMT : ਲੁਧਿਆਣਾ : (24 ਜੁਲਾਈ 2023) : – ਖੁਦ ਨੂੰ ਮਾਈਕ੍ਰੋਸਾਫਟ ਤੇ ਐਪਲ ਪਲੇਟਫਾਰਮ ਦੇ ਅਧਿਕਾਰੀ ਦੱਸ ਕੇ ਵਿਦੇਸ਼ੀਆਂ ਨੂੰ ਮੋਟਾ ਚੂਨਾ ਲਗਾਉਣ ਵਾਲੇ ਇਕ ਜਾਅਲੀ ਕਾਲ ਸੈਂਟਰ ਦੇ ਪਿਛਲੇ ਦਿਨ੍ਹੀ ਹੋਏ ਪਰਦਾਫਾਸ਼ ਵਿੱਚ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਗਏ ੨੯ ਮੁਲਜਮਾਂ ਵਿੱਚੋਂ ਇੱਕ ਸਾਹਿਲ ਨਾਮ ਦਾ ਨੌਜਵਾਨ ਲੜਕਾ ਹਲਕਾ ਆਤਮ ਨਗਰ-੧ ਦਾ ਬਲਾਕ ਕਾਂਗਰਸ ਕਮੇਟੀ ਪ੍ਰਧਾਨ ਵੀ ਹੈ ਇਹ ਜਾਣਕਾਰੀ ਭਾਜਪਾ ਦੇ ਬੁਲਾਰੇ ਗੁਰਦੀਪ ਸਿੰਘ ਗੋਸ਼ਾ ਨੇ ਸਾਂਝੀ ਕੀਤੀ। ਉਹਨਾਂ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਦੇ ਕਾਰਜਕਾਲ ਨੂੰ ਕੌਣ ਨਹੀਂ ਜਾਣਦਾ ਪਰ ਹੁਣ ਮੌਜੂਦਾ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾੜਾ ਵੜਿੰਗ ਦੀ ਅਗਵਾਈ ਵਿੱਚ ਕਾਂਗਰਸ ਪਹਿਲਾ ਨਾਲੋਂ ਵੀ ਦੋ ਕਦਮ ਹੋਰ ਵੀ ਅੱਗੇ ਵੱਧ ਚੁੱਕੀ ਹੈ। ਪੰਜਾਬ ਦੀ ਨੌਜਵਾਨ ਪੀੜੀ ਜਿੱਥੇ ਪਹਿਲਾ ਨਸ਼ਿਆਂ ਦੇ ਦਲ ਦਲ ਵਿੱਚ ਧੱਸ ਚੁੱਕੀ ਸੀ ਹੁਣ ਲੁੱਟ-ਖੋਹ, ਡਕੈਤੀ ਤੇ ਕਤਲ ਦੀਆਂ ਵਾਰਦਾਤਾਂ ਵੱਲ ਨੂੰ ਕਦਮ ਵਧਾਉਣ ਦੇ ਨਾਲ ਨਾਲ ਲੋਕਾਂ ਨੂੰ ਠਗਣ ਵਾਲੇ ਨਵੇਂ ਨਵੇਂ ਢੰਗ ਤਰੀਕੇ ਅਪਣਾ ਰਹੀ ਹੈ। ਗੋਸ਼ਾ ਨੇ ਤੰਜ਼ ਕਸਦੇ ਹੋਏ ਕਿਹਾ ਕਿ ਰਾਜਾ ਵੜਿੰਗ ਦੀ ਅਗਵਾਈ ਵਿੱਚ ਜਿੱਥੇ ਪੰਜਾਬ ਦੇ ਨੌਜਵਾਨਾਂ ਵਿਚ ਤਰੱਕੀ ਵੇਖਣ ਨੂੰ ਮਿਲ ਰਹੀ ਹੈ ਉੱਥੇ ‘ਆਪ’ ਦੇ ਰਾਜ ਵਿੱਚ ਰੰਗਲੇ ਪੰਜਾਬ ਦੀ ਜਗ੍ਹਾਂ ਗੰਧਲੇ ਪੰਜਾਬ ਦੀ ਝਲਕ ਵੀ ਵੇਖਣ ਨੂੰ ਮਿਲ ਰਹੀ ਹੈ। ਗੋਸ਼ਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਕਾਂਗਰਸ ਅਤੇ ਆਪ ਦੋਨੋਂ ਇੱਕੋ ਹੱਟੀ ਦੇ ਚੱਟੇ-ਬੱਟੇ ਹਨ ਜੋ ਆਉਣ ਵਾਲੇ ਦਿਨ੍ਹਾਂ ਵਿੱਚ ਇੱਕ ਪਲੇਟ ਫਾਰਮ ਤੇ ਇਕੱਠੇ ਦਿਖਾਈ ਦੇਣਗੇ।

Leave a Reply

Your email address will not be published. Required fields are marked *