ਪੰਜਾਬ ਗੋਰਮਿੰਟ ਡਰਾਈਵਰ ਅਤੇ ਟੈਕਨੀਕਲ ਇੰਪਲਾਈਜ਼ ਯੂਨੀਅਨ (ਰਜਿ:), ਪੰਜਾਬ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਹੋਈ ਚੋਣ

Ludhiana Punjabi

DMT : ਲੁਧਿਆਣਾ : (04 ਜੁਲਾਈ 2023) : – ਪੰਜਾਬ ਗੋਰਮਿੰਟ ਡਰਾਈਵਰ ਅਤੇ ਟੈਕਨੀਕਲ ਇੰਪਲਾਈਜ਼ ਯੂਨੀਅਨ (ਰਜਿ:), ਪੰਜਾਬ ਦੀ ਮੀਟਿੰਗ ਆਯੋਜਿਤ ਕੀਤੀ ਗਈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪ੍ਰੇਮਜੀਤ ਸਿੰਘ ਬੁੱਟਰ, ਜਨਰਲ ਸਕੱਤਰ ਪੰਜਾਬ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸਟੇਟ ਕਮੇਟੀ/ਪ੍ਰਧਾਨ, ਜਨਰਲ ਸਕੱਤਰ ਪੰਜਾਬ, ਅਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਮੈਂਬਰ ਸ਼ਾਮਲ ਹੋਏ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਜਨਰਲ ਬਾਡੀ ਦੀ ਮੀਟਿੰਗ ਵਿੱਚ ਚੁਣੇ ਗਏ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ ਵਲੋਂ ਸਟੇਟ ਕਮੇਟੀ ਨਵੀਂ ਗਠਿਤ ਕੀਤੀ ਗਈ ਜਿਸ ਵਿੱਚ ਪੰਜਾਬ ਗੋਰਮਿੰਟ ਡਰਾਈਵਰ ਅਤੇ ਟੈਕਨੀਕਲ ਇੰਪਲਾਈਜ਼ ਯੂਨੀਅਨ, ਪੰਜਾਬ ਦੇ ਅਹੁੱਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਜਿਨ੍ਹਾਂ ਵਿੱਚ ਲਖਵਿੰਦਰ ਸਿੰਘ ਗਿੱਲ ਨੂੰ ਬਤੌਰ ਚੇਅਰਮੈਨ, ਜੀਤ ਸਿੰਘ ਹੁਸ਼ਿਆਰਪੁਰ, ਸਰਪ੍ਰਸਤ, ਪਰਮਜੀਤ ਸਿੰਘ ਬਰਨਾਲਾ, ਮੁੱਖ ਸਲਾਹਕਾਰ, ਬਲਵਿੰਦਰ ਸਿੰਘ ਬਾਜਵਾ ਪਟਿਆਲਾ ਨੂੰ ਸੂਬਾ ਪ੍ਰਧਾਨ, ਅਮਰੀਕ ਸਿੰਘ ਸੰਗਰੂਰ, ਸੀਨੀਅਰ ਮੀਤ ਪ੍ਰਧਾਨ, ਜਗਵਿੰਦਰ ਸਿੰਘ ਫਰੀਦਕੋਟ, ਮੀਤ ਪ੍ਰਧਾਨ, ਪ੍ਰੇਮਜੀਤ ਸਿੰਘ ਬੁੱਟਰ, ਸੂਬਾ ਜਨਰਲ ਸਕੱਤਰ, ਪਰਮਜੀਤ ਸਿੰਘ ਮੁਕਤਸਰ, ਸੰਯੁਕਤ ਸਕੱਤਰ, ਗੁਰਸੇਵਕ ਸਿੰਘ ਬਠਿੰਡਾ, ਸਕੱਤਰ, ਲਖਵਿੰਦਰ ਸਿੰਘ ਲੱਖਾ, ਲੁਧਿਆਣਾ, ਖ਼ਜਾਨਚੀ, ਦਵਿੰਦਰ ਸਿੰਘ ਗੁਰਦਾਸਪੁਰ, ਸਹਾਇਕ ਖਜ਼ਾਨਚੀ, ਸੁਮਿਤ ਸ਼ਰਮਾ ਹੁਸ਼ਿਆਰਪੁਰ, ਅਡੀਟਰ, ਦਿਲਬਾਗ ਸਿੰਘ ਢਿੱਲੋਂ ਅਮ੍ਰਿਤਸਰ, ਪ੍ਰਚਾਰ ਸਕੱਤਰ, ਪ੍ਰਭਜੋਤ ਸਿੰਘ ਲੁਧਿਆਣਾ, ਪ੍ਰੈਸ ਸਕੱਤਰ, ਲਖਵਿੰਦਰ ਸਿੰਘ ਸੰਧੂ, ਫਰੀਦਕੋਟ, ਸਲਾਹਕਾਰ, ਮੋਹਨ ਲਾਲ ਬਰਨਾਲਾ, ਹਰਦੀਪ ਸਿੰਘ ਲੁਧਿਆਣਾ, ਰਘੁਬੀਰ ਸਿੰਘ ਲੁਧਿਆਣਾ, (ਪੀ.ਏ.ਯੂ.), ਜਗਰੂਪ ਸਿੰਘ ਹੁਸ਼ਿਆਰਪੁਰ, ਜੋਗਿੰਦਰ ਸਿੰਘ ਮੋਗਾ, ਗੁਰਬਿੰਦਰ ਸਿੰਘ, ਲੁਧਿਆਣਾ ਨੂੰ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਗਿਆ।
ਚੁਣੇ ਗਏ ਆਗੂਆਂ ਵਲੋਂ ਗੁਰੂਘਰ ਵਿਖੇ ਨਤਮਸਤਕ ਹੋ ਕੇੇ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ। ਉਪਰੰਤ ਚੁਣੇ ਹੋਏ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ ਅਤੇ ਸੂਬਾ ਜਨਰਲ ਸਕੱਤਰ ਪ੍ਰੇਮਜੀਤ ਸਿੰਘ ਬੁੱਟਰ ਵਲੋਂ ਹਾਜ਼ਰ ਮੈਂਬਰਾਂ ਨੂੰ ਡਰਾਈਵਰਾਂ ਦੀਆਂ ਭੱਖਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਤੋਂ ਹੱਲ ਕਰਵਾਉਣ ਲਈ ਆਪਣੀ ਵਚਨਬੱਧਤਾ ਦੁਹਰਾਈ ਅਤੇ ਫੈਸਲਾ ਕੀਤਾ ਗਿਆ ਕਿ ਪੰਜਾਬ ਵਿੱਚ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਦੇ ਕੱਚੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਲਈ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਅਤੇ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਅਤੇ ਮੁਲਾਜ਼ਮਾਂ ਦੇ ਬਕਾਇਆ ਡੀ.ਏ. ਦੀਆਂ ਕਿਸ਼ਤਾਂ ਨੂੰ ਜਾਰੀ ਕਰਨ ਦੀ ਵੀ ਅਪੀਲ ਕੀਤੀ ਗਈ।

ਮੁੱਖ ਮੰਤਰੀ ਪੰਜਾਬ ਜੀ ਤੋਂ ਸਮੁੱਚੇ ਸੂਬੇ ਦੇ ਡਰਾਈਵਰਾਂ ਦੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ ਸਮੇਂ ਦੀ ਮੰਗ ਕੀਤੀ ਗਈ ਤਾਂ ਜੋ ਵੱਖ-ਵੱਖ ਡਰਾਈਵਰਾਂ ਦੀਆਂ ਮੰਗਾ ਦਾ ਨਿਪਟਾਰਾ ਕੀਤਾ ਜਾ ਸਕੇ। ਹਾਜਰੀਨ ਸਾਥੀਆਂ ਦਾ ਜਨਰਲ ਸਕੱਤਰ ਵਲੋਂ ਤਹਿਦਿਲੋਂ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *