ਪੰਜਾਬ ਗੌਰਮਿੰਟ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਜਿਲ੍ਹਾ ਲੁਧਿਆਣਾ ਦੀ ਮੀਟਿੰਗ ਗੁਰਚਰਨ ਸਿੰਘ ਹਮਰਾਹੀ ਜਿਲ੍ਹਾਂ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ

Ludhiana Punjabi

DMT : ਲੁਧਿਆਣਾ : (17 ਸਤੰਬਰ 2023)(ਗਰੋਵਰ) : – ਪੰਜਾਬ ਗੌਰਮਿੰਟ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਜਿਲ੍ਹਾ ਲੁਧਿਆਣਾ ਦੀ ਮੀਟਿੰਗ ਗੁਰਚਰਨ ਸਿੰਘ ਹਮਰਾਹੀ ਜਿਲ੍ਹਾਂ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਵਿਚ ਸੂਬਾ ਪ੍ਰਧਾਨ ਸ੍ਰੀ ਬਲਦੇਵ ਕ੍ਰਿਸ਼ਨ ਮੋਦਗਿਲ ਦੀ ਉਚੇਚੇ ਤੌਰ ਤੇ ਹਾਜ਼ਰ ਹੋਏ। ਜਥੇਬੰਦੀ ਦੇ ਸਕੱਤਰ ਸ੍ਰੀ ਤਰਲੋਕ ਚੰਦ ਗੁਪਤਾ ਨੇ ਦੱਸਿਆਂ ਕਿ ਪੰਜਾਬ ਦੇ ਪ੍ਰਧਾਨ ਨੇ ਜੋ ਪ੍ਰਸਤਾਵ ਐਸਮਾਂ ਐਕਟ ਵਿਰੁੱਧ ਜੋ ਕਿ ਪੰਜਾਬ ਸਰਕਾਰ ਨੇ ਲਗਾਇਆ ਹੈ ਉਹ ਮੁਲਾਜਮ ਅਤੇ ਮਜਦੂਰ ਜਥੇਬੰਦੀਆਂ ਦੇ ਸੰਘਰਸ਼ਾਂ ਨੂੰ ਰੋਕਣ ਲਈ ਅਤੇ ਆਪਣੀਆਂ ਨਿਕਾਮੀਆਂ ਨੂੰ ਰੋਕਣ ਲਈ ਲਾਇਆ ਹੈ ਉਸ ਨੂੰ ਪਾਸ ਕਰਕੇ ਕਿਹਾ ਕਿ ਸਰਕਾਰ ਇਸ ਐਕਟ ਨੂੰ ਤਰੁੰਤ ਵਾਪਸ ਲਵੇ । ਜਿਲ੍ਹਾ ਪ੍ਰਧਾਨ ਨੇ ਦੱਸਿਆਂ ਕਿ ਪੰਜਾਬ ਸਰਕਾਰ ਨੇ ਡੀ.ਏ ਦੀਆਂ 2 ਕਿਸ਼ਤਾ ਅਜੇ ਤੱਕ ਨਹੀਂ ਦਿੱਤੀਆਂ, ਉਹ ਛੇਤੀ ਤੋਂ ਛੇਤੀ ਜਾਰੀ ਕਰੋ। 2016 ਤੋਂ ਪੇ ਕਮਿਸ਼ਨਰ ਦੇ 66 ਮਹੀਨਿਆਂ ਦਾ ਬਕਾਇਆਦ ਦਾ ਬਕਾਆਿ ਛੇਤੀ ਤੋਂ ਛੇਤੀ ਦੇਵੇ । 25 ਸਾਲ ਦੀ ਪੂਰੀ ਸਰਵਿਸ ਤੇ ਪੈਨਸ਼ਨਰਾਂ ਨੂੰ ਪੂਰਾ ਲਾਭ ਦਿੱਤਾ ਜਾਵੇ । ਸਰਕਾਰ ਕੋਰਟ ਦੇ ਹਰੇਕ ਫੈਸਲੇ ਨੂੰ ਜਨਰਲਾਇਸਰ ਕਰੇ । ਪੈਨਸ਼ਨਰਾਂ ਨੂੰ ਮੁਲਾਜਮਾਂ ਦੀ ਤਰਾਂ 2.14 ਦੇ ਗੁਣਕ ਦੀ ਬਜਾਏ 2.59 ਦਾ ਗੁਣਾਕ ਦਿੱਤਾ ਜਾਵੇ। ਇਸ ਮੀਟਿੰਗ ਵਿਚ ਰੁਪਿੰਦਰ ਸਿੰਘ, ਸੁਰਜੀਤ ਸਿੰਘ, ਬਲਦੇਵ ਵਰਮਾ, ਰਜਿੰਦਰ ਕੁਮਾਰ, ਅਵਤਾਰ ਸਿੰਘ, ਪਿਆਰ ਕੌਰ, ਰਜਿੰਦਰ ਕੌਰ, ਆਸਾ ਪਾਠਕ, ਬੂਟਾ ਸਿੰਘ, ਸ੍ਰੀ ਰਾਜਿੰਦਰ ਮੋਦਗਿਲ, ਕਰਨੈਲ ਸਿੰਘ, ਕੌਰ ਸਿੰਘ ਖਜਾਨਚੀ ਪੰਜਾਬ, ਨਾਜਰ ਸਿੰਘ, ਸੁਸ਼ੀਲ ਕੁਮਾਰੀ, ਅਤੇ ਸਿਮਲਾ ਮੋਤੀਆ ਆਦਿ ਹਾਜਰ ਹੋਏ।

Leave a Reply

Your email address will not be published. Required fields are marked *