ਪੰਜਾਬ ਦੇ ਸਰਕਾਰੀ ਖ਼ਜ਼ਾਨੇ ਨਾਲ ਚਲਦੇ ਜਹਾਜ਼ਾਂ ਨੂੰ ਕੇਜਰੀਵਾਲ ਵੱਲੋ ਵਾਰਤਨਾ ਪੰਜਾਬੀਆਂ ਨਾਲ ਧੱਕਾ – ਬੈਂਸ

Ludhiana Punjabi
  • ਪੰਜਾਬ ਦੇ ਕਰਜ਼ੇ ਦੀ ਪੰਡ ਦਿਨੋ ਦਿਨ ਹੋ ਰਹੀ ਹੈ ਵੱਡੀ

DMT : ਲੁਧਿਆਣਾ : (20 ਜੂਨ 2023) : – ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਬਣੇ  ਤਾਂ ਆਪ’ ਨੇ ਇੰਟਰਨੈੱਟ ਮੀਡੀਆ ‘ਤੇ ਇਹ ਪ੍ਰਚਾਰ ਕੀਤਾ ਕਿ ਬਾਕੀ ਨੇਤਾਵਾਂ ਵਾਂਗ ਭਗਵੰਤ ਮਾਨ ਹਵਾ ‘ਚ ਨਹੀਂ, ਜ਼ਮੀਨ ‘ਤੇ ਲੋਕਾਂ ਦੇ ਨਾਲ ਰਹਿੰਦੇ ਹਨ।ਪਰ ਅਸਲੀਅਤ ਇਸ ਤੋਂ ਬਿਲਕੁਲ ਉਲਟ ਹੈ। ਅੱਜ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨਾਲ ਮਿਲ ਕੇ ਪਾਰਟੀ ਪ੍ਰਚਾਰ ਲਈ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਕਰਕੇ ਪੰਜਾਬ ਦੇ ਪੈਸੇ ਦੀ ਦੁਰਵਰਤੋਂ ਕਰ ਰਿਹਾ ਹੈ।ਇਹ ਸ਼ਬਦ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ   ਨੇ  ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਕਹੇ। ਬੈਂਸ ਨੇ ਕਿਹਾ ਕਿ ਜਨਤਾ ਦਾ ਪੈਸਾ ਸਿਆਸਤ ਲਈ ਖਰਚਿਆ ਜਾ ਰਿਹਾ ਹੈ ਪਰ ਫਿਰ ਵੀ ਇਹ ਆਗੂ ਆਪਣੇ ਆਪ ਨੂੰ ਕ੍ਰਾਂਤੀਕਾਰੀ ਦੱਸ ਰਹੇ ਹਨ।ਬੈਂਸ ਨੇ ਕਿਹਾ ਕਿ ਭਗਵੰਤ ਮਾਨ ਕੇਜਰੀਵਾਲ ਦੇ ਹੱਥਾਂ ਵਿੱਚ ਖੇਡ ਰਿਹਾ ਹੈ।ਅੱਜ ਦੂਜੇ ਸੂਬਿਆਂ  ਦੇ ਲੋਕਾਂ  ਵਲੋ ਪੰਜਾਬ ਦਾ  ਮਜ਼ਾਕ  ਉਡਾਇਆ ਜਾ ਰਿਹਾ ਹੈ।ਪੰਜਾਬ ਦੇ ਹੈਲੀਕਾਪਟਰ ਨੂੰ ਸਿਰਫ ਪੰਜਾਬ ਦਾ ਮੁੱਖਮੰਤਰੀ ਅਤੇ ਕੈਬਿਨੇਟ ਮੰਤਰੀ ਹੀ ਵਰਤੋ ਵਿੱਚ ਲਿਆ ਸਕਦਾ ਹੈ।ਪਰ ਭਗਵੰਤ ਮਾਨ ਪਹਿਲਾ ਹੈਲੀਕਾਪਟਰ ਤੇ ਦਿੱਲ੍ਹੀ ਜਾ ਕੇ ਕੇਜਰੀਵਾਲ ਨੂੰ ਲੈਂਦਾ ਹੈ ਅਤੇ ਫੇਰ  ਉਸਨੂੰ ਨਾਲ  ਲੈਕੇ ਦੂਜਿਆ ਸੂਬਿਆ ਵਿੱਚ  ਘੁੰਮਣ ਜਾਂਦਾ ਹੈ।ਅੱਜ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਉੱਜੜ ਰਹੀ ਹੈ ਅਤੇ  ਭਗਵੰਤ ਮਾਨ ਅਤੇ ਕੇਜਰੀਵਾਲ ਦੂਜੇ ਸੂਬਿਆ ਦੀ ਸੈਰ ਕਰਨ ਵਿੱਚ ਮਸਤ ਹਨ।ਅੱਜ ਪੰਜਾਬ ਦੇ ਸਰਕਾਰੀ ਖਜਾਨੇ ਨਾਲ ਚਲਦੇ ਜਹਾਜਾਂ ਨੂੰ ਕੇਜਰੀਵਾਲ ਵਲੋ ਵਰਤਨਾ ਪੰਜਾਬੀਆਂ ਨਾਲ ਧੱਕਾ ਸਾਬਿਤ ਹੋ ਰਿਹਾ ਹੈ।ਇਸ ਮੌਕੇ ਮੀਡੀਆ ਇੰਚਾਰਜ ਪ੍ਰਦੀਪ ਸਿੰਘ ਬੰਟੀ, ਹਲਕਾ ਇੰਚਾਰਜ ਗੁਰਜੋਧ ਸਿੰਘ ਗਿੱਲ ਸ ਗੁਰਮੀਤ ਸਿੰਘ ਗਰੇਵਾਲ, ਡਾਲਮ ਸਿੰਗਲਾ, ਹਰਪਾਲ ਸਿੰਘ, ਜਗਤਾਰ ਸਿੰਘ, ਅਮਰੀਕ ਸਿੰਘ, ਬਿੱਕਰ ਸਿੰਘ, ਸੁੱਖਜੀਤ ਸਿੰਘ ਸੀਤਾ, ਕੁਲਦੀਪ ਸਿੰਘ ਦੀਪੀ, ਅਮਰਜੀਤ ਸਿੰਘ, ਬਿੱਟੂ ਸੁਖਵਿਦੰਰ ਸਿੰਘ ਡਾ ਪ੍ਰਰੀਤ ਸ ਮੇਜਰ ਸਿੰਘ, ਰਜਿੰਦਰ ਸਿੰਘ, ਸਰਵਨ ਸਿੰਘ,  ਜੇ ਬੀ ਸਿੰਘ ,ਦਲਜੀਤ ਸਿੰਘ ਗੁਰਮਿੰਦਰ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *