ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਫ਼ਿਲਮ ਨਿਰਮਾਣ ਪਹਿਲੂਆਂ ਬਾਰੇ ਵਰਕਸ਼ਾਪ ਸਮਾਪਤ

Ludhiana Punjabi

DMT : ਲੁਧਿਆਣਾ : (20 ਜੂਨ 2023) : – ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਫ਼ਿਲਮ ਨਿਰਮਾਣ ਪਹਿਲੂਆਂ ਬਾਰੇ 12 ਜੂਨ ਤੋਂ
20 ਜੂਨ, 2023 ਤੱਕ ਵਰਕਸ਼ਾਪ ਅੱਜ ਉਹ ਸਮਾਪਤ ਹੋ ਗਈ। ਪੰਜਾਬੀ ਸਾਹਿਤ ਅਕਾਡਮੀ ਵਲੋਂ
ਆਯੋਜਿਤ ਵਰਕਸ਼ਾਪਾਂ ਦੀ ਲੜੀ ਵਿਚ ਇਹ ਪੰਜਵੀਂ ਵਰਕਸ਼ਾਪ ਸੀ। ਇਸ ਤੋਂ ਪਹਿਲਾਂ ਬਾਲ ਨਾਟ
ਵਰਕਸ਼ਾਪ, ਗ਼ਜ਼ਲ ਵਰਕਸ਼ਾਪ, ਗੀਤ ਵਰਕਸ਼ਾਪ ਅਤੇ ਮਿੰਨੀ ਕਹਾਣੀ ਵਰਕਸ਼ਾਪ ਦਾ ਆਯੋਜਿਨ ਕੀਤਾ
ਗਿਆ ਸੀ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ
ਨੇ ਦਸਿਆ ਕਿ ਆਉਣ ਵਾਲੇ ਸਮੇਂ ਵਿਚ ਕਵਿਤਾ ਅਤੇ ਕਹਾਣੀ ਵਰਕਸ਼ਾਪ ਦਾ ਆਯੋਜਿਨ ਵੀ ਛੇਤੀ
ਹੀ ਕੀਤਾ ਜਾ ਰਿਹਾ ਹੈ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਹੋਰਾਂ
ਦੱਸਿਆ ਕਿ ਇਸ ਵਰਕਸ਼ਾਪ ਦਾ ਉਦੇਸ਼ ਫ਼ਿਲਮ ਨਿਰਮਾਣ ਵਿਚ ਫ਼ਿਲਮ ਨਿਰਦੇਸ਼ਨ ਦੀ ਕਲਾ ਅਤੇ
ਕਰਾਫ਼ਟ ਨੂੰ ਸਮਝਣਾ, ਵਿਚਾਰਾਂ ਨੂੰ ਸਕਰੀਨ (ਫ਼ਿਲਮ) ਵਿਚ ਤਬਦੀਲ ਕਰਨਾ, ਸਿਨੇਮਾ ਦੀ
ਭਾਸ਼ਾ, ਫ਼ਿਲਮ ਵਿਚ ਸਪੇਸ-ਟਾਈਮ ਦੀ ਮਹੱਤਤਾ, ਸ਼ੂਟਿੰਗ ਦੌਰਾਨ ਕੈਮਰਾ ਐਂਗਲ, ਸ਼ਾਟਸ
ਕੰਟੀਨਿਊਟੀ ਤੇ ਫ਼ਿਲਮ ਸੰਪਾਦਨ, ਰੌਸ਼ਨੀ ਤੇ ਆਵਾਜ਼ ਦੀ ਮਹੱਤਤਾ, ਖ਼ਬਰਾਂ ਦੀ ਪੇਸ਼ਕਾਰੀ,
ਰਿਪੋਰਟਿੰਗ ਕਰਨਾ, ਪ੍ਰੋਗਰਾਮ ਲਈ ਸੰਚਾਲਕ ਦੀ ਭੂਮਿਕਾ ਤੇ ਪੱਟ ਕਥਾ ਲੇਖਨ ਬਾਰੇ
ਜਾਣਕਾਰੀ ਮੁਹੱਈਆ ਕਰਵਾਈ ਗਈ। ਇਸੇ ਤਰ੍ਹਾਂ ਸਿਖਿਆਰਥੀਆਂ ਨੂੰ ਐਕਸ਼ਨ ਸ਼ਾਟਸ ਦੀ
ਇਕਸੁਰਤਾ ਕਾਇਮ ਰੱਖਣ, ਸਕਰਿਪਟ ਲਿਖਣ, ਪ੍ਰਸਤੁਤੀ ਤੇ ਫ਼ਿਲਮਾਂਕਣ ਕਰਨਾ ਵੀ ਸਿਖਾਇਆ
ਗਿਆ। ਉਨ੍ਹਾਂ ਕਿਹਾ ਕਿ ਸ੍ਰੀ ਮਦਨ ਪਰਾਸ਼ਰ (ਸਾਬਕਾ ਪੋ੍ਰਡਿਊਸਰ ਦੂਰਦਰਸ਼ਨ) ਇਸ ਵਰਕਸ਼ਾਪ
ਦੇ ਸੰਚਾਲਕ ਸਨ ਜਿਨ੍ਹਾਂ ਨੇ ਬਾਖ਼ੂਬੀ ਸਿਖਿਆਰਥੀਆਂ ਨੂੰ ਸਿਧਾਂਤ ਅਤੇ ਵਿਵਹਾਰ ਦੀ
ਜਾਣਕਾਰੀ ਦੇ ਨਾਲ ਨਾਲ ਫ਼ਿਲਮ ਦੀ ਤਕਨੀਕੀ ਜਾਣਕਾਰੀ ਵੀ ਦਿੱਤੀ।
ਅੱਜ ਦੇ ਵਿਦਾਇਗੀ ਸਮਾਰੋਹ ਵਿਚ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਅਤੇ
ਸਕੱਤਰ ਡਾ. ਗੁਰਚਰਨ ਕੌਰ ਕੋਚਰ ਨੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ।
ਸਿਖਿਆਰਥੀ ਮਸਤ ਸਿੰਘ ਖੋਜਾਰਥੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਆਪਣੇ ਅਨੁਭਵ
ਸਾਂਝੇ ਕਰਦੇ ਹੋਏ ਦੱਸਿਆ ਕਿ ਇਸ ਵਰਕਸ਼ਾਪ ਵਿਚ ਸਿਖਣ ਨੂੰ ਬਹੁਤ ਕੁਝ ਮਿਲਿਆ। ਫ਼ਿਲਮ ਕੀ
ਕਹਿੰਦੀ ਹੈ, ਕੈਮਰਾ ਕਿਵੇਂ ਵਰਤਣਾ ਹੈ ਕਿਸ ਐਂਗਲ ਤੋਂ ਵਰਤਣਾ ਉਹਨਾਂ ਪਹਿਲੂਆਂ ਬਾਰੇ
ਜਾਣਕਾਰੀ ਹਾਸਲ ਕੀਤੀ। ਖੋਜਾਰਥੀ ਪਰਮਜੀਤ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ
ਕਿਹਾ ਫ਼ਿਲਮ ਸੰਪਾਦਨ ਬਾਰੇ ਪਹਿਲੂਆਂ ਦੀਆਂ ਬਰੀਕੀਆਂ ਬਾਰੇ ਜਾਣਕਾਰੀ ਹਾਸਲ ਕਰਕੇ ਆਪਣੇ
ਅਨੁਭਵ ਨੂੰ ਵਿਸ਼ਾਲ ਕੀਤਾ। ਲਖਵਿੰਦਰ ਸਿੰਘ ਨੇ ਕਿਹਾ ਕਿ ਫ਼ਿਲਮ ਦੇ ਅਹਿਮ ਪੱਖਾਂ ਬਾਰੇ
ਜਾਣਕਾਰੀ ਦੇ ਅੰਤਰਗਤ ਫ਼ਿਲਮ ਦੇ ਪਿਛੋਕੜ ਵਿਚ ਕਿਰਿਆਸ਼ੀਲ ਤੱਤ, ਦਿ੍ਰਸ਼ਟੀ ਪੇਸ਼ਕਾਰੀ ਅਤੇ
ਕੰਟੀਨਿਊਟੀ ਬਾਰੇ ਬਹੁਤ ਕੁਝ ਪਤਾ ਲੱਗਾ। ਜਲੰਧਰ ਤੋਂ ਆਈ ਸਿਖਿਆਰਥਣ ਅਲੀਸ਼ਾ ਨੇ ਕਿਹਾ
ਕਿ ਸਾਨੂੰ ਫ਼ਿਲਮ ਦੇ ਪਿਛੋਕੜ ’ਚ ਕਿਰਿਆਸ਼ੀਲ ਤੱਤਾਂ ਬਾਰੇ ਭਰਪੂਰ ਜਾਣਕਾਰੀ ਹਾਸਿਲ ਹੋਈ
ਹੈ। ਸੁਮਿਤ ਨੇ ਕਿਹਾ ਕਿ ਅਸੀਂ ਸਕਰੀਨ ਤੇ ਬਹੁਤ ਕੁਝ ਵੇਖੀਦਾ ਹੈ ਪਰ ਸਕਰੀਨ ਦੇ
ਪਿੱਛੇ ਕਿਹੜੀਆਂ ਜੁਗਤਾਂ ਹਨ ਉਹ ਜਾਣੀਆਂ। ਦਿਨੇਸ਼ ਕੁਮਾਰ ਨੇ ਇਸ ਵਰਕਸ਼ਾਪ ਨੂੰ ਕਹਮਯਾਬ
ਦੱਸਿਆ। ਵਰਕਸ਼ਾਪ ਦੇ ਸੰਚਾਲਕ ਮਦਨ ਪਰਾਸ਼ਰ ਨੇ ਕਿਹਾ ਕਿ ਫ਼ਿਲਮ ਵਿਚ ਜਿਹੜੀਆਂ ਵਸਤਾਂ
ਕਾਰਜਸ਼ੀਲ ਹਨ, ਉਨ੍ਹਾਂ ਦਾ ਫ਼ਿਲਮ ਵਿਚ ਕੀ ਰੋਲ ਹੈ ਉਨ੍ਹਾਂ ਬਾਰੇ ਤਕਨੀਕੀ ਜਾਣਕਾਰੀ
ਸਿਖਿਆਰਥੀਆਂ ਨੂੰ ਦਿੱਤੀ। ਸਿਖਿਆਰਥੀਆਂ ਵਿਚ ਸਿਖਣ ਦੀ ਇੱਛਾ ਬੜੀ ਤੀਬਰ ਸੀ। ਉਨ੍ਹਾਂ
ਨੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦਾ ਇਸ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ
ਜਿਨ੍ਹਾਂ ਨੇ ਇਹ ਸ਼ਲਾਘਾਯੋਗ ਉਪਰਾਲਾ ਕੀਤਾ।

Leave a Reply

Your email address will not be published. Required fields are marked *