ਪੰਜਾਬ ਸਰਕਾਰ, ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਸ. ਜਸਵਿੰਦਰ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਲੁਧਿਆਣਾ

Ludhiana Punjabi

DMT : ਲੁਧਿਆਣਾ : (19 ਜੂਨ 2023) : – ਪੰਜਾਬ ਸਰਕਾਰ, ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਸ. ਜਸਵਿੰਦਰ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਲੁਧਿਆਣਾ ਦੀ ਬਦਲੀ ਬਤੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਲੁਧਿਆਣਾ ਅਤੇ ਸ੍ਰੀ ਮਨੋਜ ਕੁਮਾਰ, ਪ੍ਰਿੰਸੀਪਲ, ਸਸਸਸ ਮਾਨੂੰਪੁਰ, ਲੁਧਿਆਣਾ ਦੀ ਬਦਲੀ ਬਤੌਰ ਉਪ ਜ਼ਿਲਾ ਸਿੱਖਿਆ ਅਫ਼ਸਰ (ਐ.ਸਿੱ) ਲੁਧਿਆਣਾ ਕੀਤੀ ਗਈ ਹੈ। ਅੱਜ ਮਿਤੀ 19-06-2023 ਨੂੰ ਦੋਵੇਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਾਹਿਬਾਨ ਦੁਆਰਾ ਆਪਣੇ-ਆਪਣੇ ਦਫ਼ਤਰ ਵਿਖੇ ਜੁਆਇੰਨ ਕਰ ਲਿਆ ਗਿਆ ਹੈ। ਇਸ ਦੌਰਾਨ ਸ. ਹਰਜੀਤ ਸਿੰਘ, ਜ਼ਿਲਾ ਸਿੱਖਿਆ ਅਫ਼ਸਰ (ਸੈ.ਸਿੱ) ਲੁਧਿਆਣਾ ਅਤੇ ਸ. ਬਲਦੇਵ ਸਿੰਘ, ਜ਼ਿਲਾ ਸਿੱਖਿਆ ਅਫ਼ਸਰ (ਐ.ਸਿੱ) ਲੁਧਿਆਣਾ ਵੱਲੋਂ ਦੋਵੇਂ ਅਧਿਕਾਰੀ ਸਾਹਿਬਾਨ ਨੂੰ ਨਵੀਂ ਨਿਯੁਕਤੀ ਤੇ ਵਧਾਈ ਦਿੱਤੀ ਗਈ ਅਤੇ ਡਿਊਟੀ ਜੁਆਇੰਨ ਕਰਵਾਈ। ਇਸ ਸਮੇਂ ਸ. ਜਸਵਿੰਦਰ ਸਿੰਘ,  ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਲੁਧਿਆਣਾ ਜੀ ਨੇ ਦੱਸਿਆ ਕਿ ਉਨਾਂ ਦੁਆਰਾ ਵਿਭਾਗ ਦੁਆਰਾ ਸੌਂਪੀ ਗਈ ਹਰ ਇੱਕ ਡਿਊਟੀ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਨਿਭਾਈ ਗਈ ਹੈ। ਉਨਾਂ ਦੇ ਐਲੀਮੈਂਟਰੀ ਦੇ ਕਾਰਜਕਾਲ ਦੌਰਾਨ ਜ਼ਿਲ੍ਹਾ ਲੁਧਿਆਣਾ ਵਿੱਚ ਦਾਖ਼ਲਾ ਮੁਹਿੰਮ ਦੌਰਾਨ ਰਿਕਾਰਡ  ਦਾਖ਼ਲਾ ਹੋਇਆ ਹੈ ਅਤੇ ਉਨਾਂ ਦੁਆਰਾ ਅਧਿਆਪਕਾਂ ਦੀ ਹਰ ਸਮੱਸਿਆ ਨੂੰ ਹੱਲ ਕਰਨ ਲਈ ਪੂਰੇ ਯਤਨ ਕੀਤੇ ਹਨ। ਹੁਣ ਸੈਕੰਡਰੀ ਵਿੱਚ ਵੀ ਸਿੱਖਿਆ ਦੇ ਪੱਧਰ ਨੂੰ ਉੱਪਰ ਚੁੱਕਣ ਲਈ ਸਾਰੇ ਯਤਨ ਕੀਤੇ ਜਾਣਗੇ। ਉਨਾਂ ਅਧਿਆਪਕ ਸਾਹਿਬਾਨ ਨੂੰ ਬੇਨਤੀ ਕੀਤੀ ਕਿ ਆਪਣਾ ਸਿੱਖਿਆ ਦੇਣ ਦਾ ਕੰਮ ਇਮਾਨਦਾਰੀ ਨਾਲ ਕੀਤਾ ਜਾਵੇ ਅਤੇ ਕਿਸੇ ਵੀ ਸਮੱਸਿਆ ਸਮੇਂ ਉਨਾਂ ਨਾਲ ਗੱਲਬਾਤ ਕੀਤੀ ਜਾਵੇ, ਉਹ ਹਮੇਸ਼ਾ ਅਧਿਆਪਕਾਂ ਦੇ ਸਹਿਯੋਗੀ ਬਣਕੇ ਕੰਮ ਕਰਦੇ ਰਹਿਣਗੇ ਅਤੇ ਯਤਨ ਕਰਨਗੇ ਕਿ  ਅਧਿਆਪਕਾਂ ਦੇ ਸਾਰੇ ਕੰਮ ਪਹਿਲ ਦੇ ਅਧਾਰ ਤੇ ਪੂਰੇ ਕੀਤੇ ਜਾਣ ਤਾਂ ਜੋ ਅਧਿਆਪਕ ਆਪਣਾ ਸਾਰਾ ਧਿਆਨ ਪੜ੍ਹਾਉਣ ਤੇ ਲਗਾ ਸਕਣ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਸ੍ਰੀ ਮਨੋਜ ਕੁਮਾਰ ਨੇ ਕਿਹਾ ਕਿ ਅਧਿਆਪਕ ਸਾਹਿਬਾਨ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ ਅਤੇ ਬੇਨਤੀ ਕੀਤੀ ਕਿ ਅਧਿਆਪਕਾਂ ਤੇ ਕੋਈ ਵਾਧੂ ਬੋਝ ਨਹੀਂ ਪਾਇਆ ਜਾਵੇਗਾ ਤਾਂ ਕਿ ਉਹ ਸਿੱਖਿਆ ਦੇਣ ਦਾ ਕੰਮ ਪੂਰੀ ਲਗਨ ਨਾਲ ਕਰ ਸਕਣ। ਦੋਵੇਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਾਹਿਬਾਨ ਨੂੰ ਜੁਆਇੰਨ ਕਰਵਾਉਣ ਸਮੇਂ ਸ੍ਰੀ ਜਤਿੰਦਰ ਸ਼ਰਮਾ (ਰਿਟਾ. ਪ੍ਰਿੰਸੀਪਲ), ਸ੍ਰੀ ਸੰਜੇ ਗੁਪਤਾ ( ਪ੍ਰਿੰ. ਮਲਟੀਪਰਪਜ਼ ਸਕੂਲ), ਸ੍ਰੀ ਰਵੀ ਤ੍ਰਿਵੇਦੀ, ਸ. ਦਰਸ਼ਬੀਰ ਸਿੰਘ ਵਿਰਕ, ਸ. ਹਰਪਾਲ ਸਿੰਘ, ਸ. ਪ੍ਰੇਮਜੀਤ ਸਿੰਘ, ਸ. ਅੱਛਰ ਸਿੰਘ, ਸ. ਲਾਲ ਸਿੰਘ (ਪ੍ਰਿੰ. ਨੂਰਪੁਰ ਬੇਟ), ਸ. ਪ੍ਰਦੀਪ ਸਿੰਘ ਪੰਨੂ), ਸ. ਜੀਵਨ ਸਿੰਘ, ਸ. ਅਜੀਤਪਾਲ ਸਿੰਘ, ਸ. ਗੁਰਜੰਟ ਸਿੰਘ (ਪ੍ਰਿੰਸੀਪਲ), ਸ੍ਰੀ ਵਿਸ਼ਾਲ ਵਸ਼ਿਸ਼ਠ (ਪ੍ਰਿੰਸੀਪਲ), ਸ੍ਰੀ ਰਾਕੇਸ਼ ਕੁਮਾਰ (ਪ੍ਰਿੰਸੀਪਲ), ਸ. ਅਮਨਦੀਪ ਸਿੰਘ (ਪ੍ਰਿੰਸੀਪਲ), ਸ. ਹਰਮੀਤ ਸਿੰਘ ਭਾਟੀਆ (ਪ੍ਰਿੰਸੀਪਲ), ਸ. ਨਾਜਰ ਸਿੰਘ ਅਤੇ ਜ਼ਿਲ੍ਹਾ ਦਫ਼ਤਰ ਦਾ ਸਮੂਹ ਸਟਾਫ ਹਾਜ਼ਰ ਸੀ।

Leave a Reply

Your email address will not be published. Required fields are marked *