“ਫ਼ਖ਼ਰ -ਏ-ਕੌਮ” ਜੱਸਾ ਸਿੰਘ ਰਾਮਗੜ੍ਹੀਆ ਦਾ 300 ਸਾਲਾ ਜਨਮ ਉਤਸਵ ਮਨਾਇਆ

Ludhiana Punjabi

DMT : ਲੁਧਿਆਣਾ : (06 ਮਈ 2023) : – ਅੱਜ ਬਾਬਾ ਵਿਸ਼ਵਕਰਮਾ ਅੰਤਰਰਾਸ਼ਟਰੀ ਫਾਊਂਡੇਸ਼ਨ ਵਲੋਂ ਫਾਊਂਡੇਸ਼ਨ ਜਰਨਲ ਸਕੱਤਰ ਰੇਸ਼ਮ ਸੱਗੂ ਦੀ ਅਗਵਾਈ ਹੇਠ 18ਵੀਂ ਸਦੀ ਦੇ ਮਹਾਨ ਜਰਨੈਲ, “ਫ਼ਖ਼ਰ -ਏ-ਕੌਮ”, ਦਿੱਲੀ ਦੇ ਲਾਲ ਕਿਲ੍ਹੇ ਦੇ ਜੇਤੂ ਜਰਨੈਲ ਅਤੇ ਰਾਮਗੜ੍ਹੀਆ ਮਿਸਲ ਦੇ ਬਾਨੀ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦਾ 300 ਸਾਲਾ ਜਨਮ ਦਿਵਸ ਉਹਨਾਂ ਨੂੰ ਸ਼ਰਧਾ ਸਤਿਕਾਰ ਸਹਿਤ ਫੁੱਲ ਭੇਂਟ ਕਰਦਿਆਂ ਮਨਾਇਆ ਗਿਆ। ਇਸ ਸਮੇਂ  ਬੋਲਦੇ ਸ. ਸੱਗੂ ਨੇ ਕਿਹਾ ਕਿ ਸ. ਜੱਸਾ ਸਿੰਘ ਰਾਗੜ੍ਹੀਆ ਨੇ ਪੰਥਪ੍ਰਸਤੀ, ਤਿਆਗ, ਕੁਰਬਾਨੀ ਅਤੇ ਸੂਝਬੂਝ ਸਦਕਾ 3000 ਸਿੰਘਾਂ ਨਾਲ ਪੰਜਾਬ ‘ਚ ਜਾਲਮ ਹਾਕਮਾਂ ਨਾਲ ਟੱਕਰ ਲਈ ਅਤੇ ਆਪਣੀ ਬਾਕਮਾਲ ਯੁੱਧਨੀਤੀ ਨਾਲ ਕਈ ਯੁੱਧ ਫਤਿਹ ਕੀਤੇ। ਆਪ ਜੀ ਨੇ ਸ਼੍ਰੀ ਅੰਮ੍ਰਿਤਸਰ ਨੇੜੇ ਰਾਮਰੌਣੀ ਕਿਲ੍ਹਾ ਉਸਾਰਿਆ। 1767 ਈ. ‘ਚ ਅਹਿਮਦ ਸ਼ਾਹ ਦੇ ਅੱਠਵੇਂ ਹਮਲੇ ਸਮੇਂ ਆਪ ਜੀ ਨੇ ਖਾਲਸਾ ਪੰਥ ਨਾਲ ਰਲਕੇ ਉਸ ਨੂੰ ਕਰਾਰੀ ਹਾਰ ਦਿੱਤੀ। ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਆਪ ਜੀ ਪਹਾੜੀ ਇਲਾਕਿਆਂ ਵੱਲ ਜੂਝਣ ਅਤੇ ਉਹਨਾਂ ‘ਤੇ ਜਿੱਤਾਂ ਪ੍ਰਾਪਤ ਕਰਨ ਵਾਲੇ ਜਰਨੈਲ ਸਨ। ਸੋ ਸਾਨੂੰ ਉਹਨਾਂ ਦੇ ਜੀਵਨ ਸਬੰਧੀ ਸਾਰੇ ਦਿਹਾੜੇ ਰਲਕੇ ਮਨਾਉਣੇ ਚਾਹੀਦੇ ਹਨ। ਉਹਨਾਂ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਦਿਨ ਸਕੂਲ ਕਾਲਜ ਵਿੱਚ ਛੁੱਟੀ ਕਰਨ ਦੀ ਵਜਾਏ ਕੌਮ ਦੇ ਜਰਨੈਲ ਦਾ ਇਤਿਹਾਸ ਪੜਾਉਣਾ ਚਾਹੀਦਾ ਹੈ ਤਾਂ ਕਿ ਬੱਚੇ ਸਿੱਖ ਕੌਮ ਦੇ ਸ਼ਹਾਦਤਾਂ ਭਰੇ ਇਤਿਹਾਸ ਤੋਂ ਜਾਣੂ ਹੋ ਸਕਣ।

        ਉਹਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਨਾਮ ਤੇ ਲਾਇਬ੍ਰੇਰੀ ਬਣਾਈਂ ਜਾਵੇਗੀ। ਇਸ ਸਮੇਂ  ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਲੋਟੇ,  ਮੀਤ ਪ੍ਰਧਾਨ ਮਨਜੀਤ ਸਿੰਘ ਠੇਕੇਦਾਰ, ਬਲਵਿੰਦਰ ਸਿੰਘ ਗੋਰਾ, ਰਜਿੰਦਰ ਸਿੰਘ ਖੁਰਲ, ਬਲਜਿੰਦਰ ਸਿੰਘ ਹੂੰਝਣ, ਮਨਿੰਦਰ ਸਿੰਘ ਉੱਭੀ, ਨਰਿੰਦਰ ਮਲਹੋਤਰਾ, ਸੁਖਵਿੰਦਰ ਸਿੰਘ ਜਗਦੇਵ, ਅਵਤਾਰ ਸਿੰਘ ਚਾਨੇ, ਕੁਲਵੰਤ ਸਿੰਘਆਦਿ ਹਾਜਰ ਸਨ।

ਕੈਪਸ਼ਨ: ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਤਸਵੀਰ ‘ਤੇ ਫੁੱਲ ਭੇਂਟ ਕਰਦੇ ਸੱਗੂ ਨਾਲ ਪ੍ਰਧਾਨ ਲੋਟੇ ਆਦਿ।

Leave a Reply

Your email address will not be published. Required fields are marked *