ਰੋਟਰੀ ਕਲੱਬ ਆਫ ਲੁਧਿਆਣਾ ਨੇ ਇਸਤਰੀ ਸ਼ਕਤੀ ਨੂੰ ਸਮਰਪਿਤ ਸਮਾਗਮ ਕਰਵਾਇਆ

Ludhiana Punjabi
  • ਉਸਾਰੂ ਸੋਚ ਰਾਹੀਂ ਇਸਤਰੀ ਜਾਤੀ ਸਮਾਜ ਨੂੰ ਨਵੀਂ ਸੇਂਧ ਪ੍ਰਦਾਨ ਕਰਨ ਦੇ ਸਮੱਰਥ – ਪਦਮ ਸ਼੍ਰੀ ਸ਼੍ਰੀਮਤੀ ਰਜਨੀ ਬੈਂਕਟਰ
  •  ਰੋਟਰੀ ਕਲੱਬ ਆਫ ਲੁਧਿਆਣਾ ਵੱਲੋ ਪਦਮ ਸ਼੍ਰੀ ਸ਼੍ਰੀਮਤੀ ਰਜਨੀ ਬੈਂਕਟਰ ਨੂੰ ਕੀਤਾ ਗਿਆ ਸਨਮਾਨਿਤ 

DMT : ਲੁਧਿਆਣਾ : (06 ਮਈ 2023) : – ਬੀਤੀ ਸ਼ਾਮ ਰੋਟਰੀ ਭਵਨ ਸਰਾਭਾ ਨਗਰ  ਵਿਖੇ ਰੋਟਰੀ ਕਲੱਬ ਆਫ਼ ਲੁਧਿਆਣਾ ਦੇ ਵੱਲੋ ਇਸਤਰੀ ਸ਼ਕਤੀ ਦੇ ਵਿਸ਼ੇ ਸਬੰਧੀ ਆਯੋਜਿਤ ਕੀਤੇ ਗਏ ਸਮਾਗਮ ਅੰਦਰ  ਇੱਕਤਰ ਹੋਏ ਰੋਟਰੀਅਨ ਨੂੰ ਸੰਬੋਧਨ ਕਰਦਿਆਂ ਪਦਮ ਸ਼੍ਰੀ ਸ਼੍ਰੀਮਤੀ ਰਜਨੀ ਬੈਂਕਟਰ(ਫਾਊਡਰ ਐਡ ਚੇਅਰਪ੍ਰਸਨ ਆਫ਼ ਕਰੀਮੀਕਾ ਗਰੁੱਪ ਆਫ਼ ਕੰਪਨੀਜ਼) ਨੇ ਕਿਹਾ ਕਿ ਇਸਤਰੀ ਸ਼ਕਤੀ ਉਹ ਸ਼ਕਤੀ ਹੈ ।ਜੋ ਆਪਣੀ ਮਿਹਨਤ ਤੇ ਉੱਤਮ ਸੋਚ ਦੇ ਸਦਕਾ ਸਮਾਜ ਨੂੰ ਨਵੀਂ ਸੇਧ ਪ੍ਰਦਾਨ ਕਰਨ ਦੀ ਸਮਰੱਥਾ ਰੱਖਦੀ ਹੈ।ਆਪਣੇ ਪ੍ਰਭਾਵਸ਼ਾਲੀ ਸੰਬੋਧਨ ਵਿੱਚ ਸ਼੍ਰੀਮਤੀ ਰਜਨੀ ਬੈਂਕਟਰ ਨੇ ਆਪਣੀ ਨਿੱਜੀ ਜਿੰਦਗੀ ਦੇ ਤਜਰਬਿਆਂ ਦੀ ਸਾਂਝ ਰੋਟਰੀਅਨ ਨਾਲ ਕਰਦਿਆਂ ਕਿਹਾ ਕਿ ਕੁੱਝ ਕਰ ਗੁਜ਼ਰਨ ਦੀ ਸੋਚ ਨੂੰ ਲੈ ਕੇ

ਆਪਣੀ ਮਿਹਨਤ, ਲਗਨ ਅਤੇ ਪ੍ਰੀਵਾਰਕ ਮੈਬਰਾਂ ਦੇ ਨਿੱਘੇ ਸਹਿਯੋਗ ਨਾਲ ਉਨ੍ਹਾਂ ਵੱਲੋ ਆਪਣੇ ਘਰ ਵਿੱਚ ਸ਼ੁਰੂ ਕੀਤਾ ਆਇਸਕ੍ਰੀਮ ਤੇ ਬੇਕਰੀ ਉਤਪਾਦ ਦਾ ਛੋਟਾ ਜਿਹਾ ਕਾਰੋਬਾਰ ਅੱਜ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਪਹਿਚਾਣ ਬਣਾਉਣ ਵਿੱਚ ਸਫਲ ਹੋਇਆ ਹੈ।ਉਨ੍ਹਾਂ ਨੇ ਕਿਹਾ ਕਿ

ਨੇ ਕਿਹਾ ਕਿ ਇਸਤਰੀਆਂ ਕੇਵਲ ਆਪਣੇ ਘਰੇਲੂ ਕਾਰਜਾਂ ਤੱਕ ਸੀਮਤ ਨਾਂਹ ਰਹਿਣ ਬਲਕਿ ਆਪਣੇ ਅੰਦਰ ਛੁਪੇ ਗੁਣਨਾਤਮਕ ਗੁਣਾਂ ਨੂੰ ਉਭਾਰ ਕੇ ਆਪਣੀ ਕਿਰਤ ਦੇ ਸਾਧਨ ਸ਼ੁਰੂ ਕਰਨ ਤਾਂ ਹੀ ਉਹ

 ਆਪਣਾ ਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਦੀਆਂ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਮੁੱਚੇ ਵਿਸ਼ਵ ਭਰ ਵਿੱਚ ਮਨੁੱਖਤਾ ਦੀ ਸੇਵਾ ਕਰਨ ਤੇ ਸਮਾਜ ਸੇਵੀ ਕਾਰਜਾਂ ਨੂੰ ਯੋਜਨਾਬੱਧ ਤਰੀਕੇ ਨਾਲ ਚਲਾਉਣ ਲਈ ਜੋ ਸੇਵਾ ਮੁਹਿੰਮ ਰੋਟਰੀ ਕਲੱਬ ਇੰਟਰਨੈਸ਼ਨਲ ਵੱਲੋ ਚਲਾਈ ਜਾ ਰਹੀ ਹੈ।ਉਹ ਆਪਣੇ ਆਪ ਇੱਕ ਮਿਸਾਲੀ ਕਾਰਜ ਹੈ। ਸਮਾਗਮ ਦੌਰਾਨ ਰੋਟਰੀ  ਕਲੱਬ ਆਫ਼ ਲੁਧਿਆਣਾ ਦੇ ਪ੍ਰਧਾਨ

ਰੋਟਰੀਅਨ ਇੰਜੀ. ਜਗਮੋਹਨ ਸਿੰਘ ਨੇ 

ਪਦਮ ਸ਼੍ਰੀ ਸ਼੍ਰੀਮਤੀ ਰਜਨੀ ਬੈਂਕਟਰ(ਫਾਊਡਰ ਐਡ ਚੇਅਰਪ੍ਰਸਨ ਆਫ਼ ਕਰੀਮੀਕਾ ਗਰੁੱਪ ਆਫ਼ ਕੰਪਨੀਜ਼) ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਸਮੁੱਚੇ ਦੇਸ਼ ਅੰਦਰ ਉਦਯੋਗਿਕ ਰੋਲ ਮਾਡਲ ਇਸਤਰੀ ਦੇ ਰੂਪ ਵੱਜੋ ਆਪਣੀ ਪਹਿਚਾਣ ਬਣਾਉਣ ਵਾਲੀ ਸ਼੍ਰੀਮਤੀ ਰਜਨੀ ਬੈਂਕਟਰ  ਸਮੁੱਚੇ ਇਸਤਰੀ ਵਰਗ ਲਈ ਚਾਨਣ ਦਾ ਮੁਨਾਰਾ ਹੈ।ਇਸ ਦੌਰਾਨ ਉਨ੍ਹਾਂ ਨੇ ਰੋਟਰੀ ਕਲੱਬ ਆਫ ਲੁਧਿਆਣਾ ਵੱਲੋ

ਪਦਮ ਸ਼੍ਰੀ ਸ਼੍ਰੀਮਤੀ ਰਜਨੀ ਬੈਂਕਟਰ(ਫਾਊਡਰ ਐਡ ਚੇਅਰਪ੍ਰਸਨ ਆਫ਼ ਕਰੀਮੀਕਾ ਗਰੁੱਪ ਆਫ਼ ਕੰਪਨੀਜ਼) ਨੂੰ ਯਾਦਗਾਰੀ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ।ਇਸ ਸਮੇਂ ਉਨ੍ਹਾਂ ਦੇ ਨਾਲ  ਪੀ.ਪੀ ਰੋਟਰੀਅਨ ਬ੍ਰਿਗੇਡੀਅਰ ਮਸਤਿੰਦਰ ਸਿੰਘ, ਰੋਟਰੀਅਨ ਐਸ.ਪੀ ਕਾਰਕਰਾ,ਰੋਟਰੀਅਨ ਆਨੰਦ, ਰੋਟਰੀਅਨ ਵਿਨੈ ਅਗਰਵਾਲ,ਇੰਜੀ.ਬਲਵਿੰਦਰ ਸਿੰਘ ਗਰੇਵਾਲ,.ਹਰਸੱਜਨ ਸਿੰਘ,ਰੋਟਰੀਅਨ , ਇੰਜੀ.ਮੇਜਰ ਸਿੰਘ, ਰੋਟਰੀਅਨ ਮੈਡਮ ਨੀਲਮ ਖੋਸਲਾ, ਰੋਟਰੀਅਨਬਲਬੀਰ ਕੌਰ,

ਰੋਟਰੀਅਨ ਮੈਡਮ ਸੁਨੈਨਾ ਜੈਨ

ਸਮੇਤ ਰੋਟਰੀ ਕਲੱਬ ਆਫ਼ ਲੁਧਿਆਣਾ ਦੇ  ਪ੍ਰਮੁੱਖ ਮੈਬਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Leave a Reply

Your email address will not be published. Required fields are marked *