ਬਲਾਕ ਪੱਧਰੀ ਖੇਡਾਂ ਅਮਿਟ ਅਤੇ ਖੁਬਸੂਰਤ ਯਾਦਾਂ ਵਿਖੇਰਦੀਆਂ ਆਪਣੇ ਅਗਲੇ ਪੜ੍ਹਾਅ ਵੱਲ ਵਧੀਆਂ

Ludhiana Punjabi

DMT : ਲੁਧਿਆਣਾ : (10 ਸਤੰਬਰ 2023) : –

ਖੇਡਾਂ ਵਤਨ ਪੰਜਾਬ ਦੀਆਂ ਸੀਜਨ-2 ਅਧੀਨ ਵੱਖ-ਵੱਖ 14 ਬਲਾਕਾਂ ਵਿੱਚ ਹੋ ਰਹੀਆਂ ਬਲਾਕ ਪੱਧਰੀ ਖੇਡਾਂ ਅੱਜ ਆਖਰੀ ਦਿਨ ਅਮਿਟ ਅਤੇ ਖੁਬਸੂਰਤ ਯਾਦਾਂ ਵਿਖੇਰਦੀਆਂ ਹੋਈਆਂ ਆਪਣੇ ਅਗਲੇ ਪੜ੍ਹਾਅ ਵੱਲ ਵੱਧ ਗਈਆਂ।

ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਮਰਾਲਾ, ਮਲੌਦ, ਰਾਏਕੋਟ ਅਤੇ ਲੁਧਿਆਣਾ-1 ਦੀਆਂ ਖੇਡਾਂ ਦੌਰਾਨ ਵੱਖ-ਵੱਖ ਖੇਡ ਮੈਦਾਨਾਂ ਵਿੱਚ ਫੱਸਵੇਂ ਮੁਕਾਬਲੇ ਦੇਖਣ ਨੂੰ ਮਿਲੇ।

ਉਨ੍ਹਾਂ ਖੇਡ ਨਤੀਜਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਐਥਲੈਟਿਕਸ 100 ਮੀਟਰ ਲੜਕੇ ਅੰਡਰ-21 ਸਾਲ ਵਿੱਚ ਰਾਹੁਲ ਅੱਵਲ ਰਿਹਾ ਜਦਕਿ ਆਦਰਸ਼ ਕੁਮਾਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 800 ਮੀਟਰ ‘ਚ ਲਵਕੇਸ਼ ਨੇ ਪਹਿਲਾ ਸਥਾਨ ਉਮਾ ਸ਼ੰਕਰ ਨੇ ਦੂਜਾ ਸਥਾਨ। 200 ਮੀਟਰ ਵਿਸ਼ਵਪ੍ਰਤਾਪ ਸਿੰਘ ਨੇ ਪਹਿਲਾ ਸਥਾਨ ਅਤੇ ਪਵਨ ਨੇ ਦੂਜਾ ਸਥਾਨ। 500 ਮੀਟਰ ਵਿੱਚ ਕ੍ਰਿਸ਼ਨ ਲਾਲ ਨੇ ਪਹਿਲਾ ਅਤੇ ਹਰਮਨ ਸਿੰਘ ਨੇ ਦੂਜਾ ਜਦਕਿ 5000 ਮੀਟਰ ਵਿੱਚ ਕ੍ਰਿਸ਼ਨ ਲਾਲ ਨੇ ਪਹਿਲਾ ਅਤੇ ਹਰਮਨ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਲੰਬੀ ਛਾਲ ਵਿੱਚ ਅੰਕਿਤ ਨੇ ਪਹਿਲਾ, ਉਮਾ ਸ਼ੰਕਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸ਼ਾਟਪੁੱਟ ਵਿੱਚ ਗਗਨਦੀਪ ਸਿੰਘ ਪਹਿਲਾ, ਤਹਿਵੀਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਲੜਕੀਆਂ ਅੰਡਰ 21 ਸਾਲ ਵਿੱਚ ਕਾਜਲ ਪਹਿਲਾਂ ਅਤੇ ਪੂਜਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਵਿੱਚ ਸੋਨਿਕਾ ਨੇ ਵਾਜੀ ਮਾਰੀ।ਖੋ-ਖੋ ਅੰਡਰ-21 ਸਾਲ ਲੜਕਿਆਂ ਵਿੱਚ ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ ਮਿਲਰ ਗੰਜ ਨੇ ਪਹਿਲਾ, ਸੈਕਰਡ ਸੋਲ ਸਕੂਲ ਧਾਂਦਰਾ ਦੂਜਾ ਅਤੇ ਗੁਰੂ ਰਾਮ ਰਾਏ ਬਾੜੇਵਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਫੁੱਟਵਾਲ ਲੜਕੇ ਅੰਡਰ-21 ਵਿੱਚ ਆਈ.ਪੀ.ਐਸ. ਫੁੱਟਬਾਲ ਅਕੈਡਮੀ ਨੇ ਪਹਿਲਾ, ਇਮੋਰਟਲ ਫੁੱਟਬਾਲ ਕਲੱਬ ਨੇ ਦੂਜਾ ਅਤੇ ਦੁੱਗਰੀ ਫੁੱਟਬਾਲ ਕਲੱਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਫੁੱਟਵਾਲ ਲੜਕੇ ਅੰਡਰ-21-30 ਸਾਲ ਵਿੱਚ ਸੁਪਰ ਸਟਰਾਈਕਰ ਫੁੱਟਬਾਲ ਕਲੱਬ ਅਵੱਲ ਰਿਹਾ ਜਦਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਲੱਬ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਬਲਾਕ ਮਲੌਦ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਲੌਦ ਵਿਖੇ ਐਥਲੈਟਿਕਸ ਲੰਮੀ ਛਾਲ ਅੰਡਰ-21 ਸਾਲ ਲੜਕੇ ‘ਚ ਪ੍ਰਭਜੋਤਿ ਸਿੰਘ ਨੇ ਪਹਿਲਾ ਸਥਾਨ, ਜਸਕਰਨ ਸਿੰਘ ਨੇ ਦੂਜਾ ਸਥਾਨ ਅਤੇ ਹਰਮਨਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸ਼ਾਟਪੁੱਟ ਵਿੱਚ ਬੀਰਇੰਦਰ ਸਿੰਘ ਪਹਿਲਾ, ਤਰਨਪ੍ਰੀਤ ਸਿੰਘ ਦੂਜਾ ਅਤੇ ਦਿਲਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਲੜਕੇ ਅੰਡਰ-21 ਸਾਲ ‘ਚ ਪਿਯੂਸ਼ ਪਹਿਲਾ ਸਥਾਨ, ਮਨਵੀਰ ਸਿੰਘ ਦੂਜਾ ਅਤੇ ਅਰਮਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 1500 ਮੀਟਰ ਅੰਡਰ 21 ਸਾਲ ਵਿੱਚ ‘ਚ ਸਿਮਰਨਪ੍ਰੀਤ ਸਿੰਘ ਪਹਿਲਾ, ਪ੍ਰਭਜੋਤ ਸਿੰਘ ਨੇ ਦੂਜਾ ਅਤੇ ਹਰਮਨਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਬਲਾਕ ਸਮਰਾਲਾ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਣਕੀ ‘ਚ ਫੁੱਟਬਾਲ ਅੰਡਰ-14 ਸਾਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਸਰਕਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਪਹਿਲਾ ਅਤੇ ਪਿੰਡ ਚੱਕ ਮਾਫੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਅੰਡਰ-17 ਸਾਲ ਲੜਕਿਆਂ ਦੇ ਮੁਕਾਬਲੇ ਵਿੱਚ ਪਿੰਡ ਮਾਨੂੰਪੁਰ ਪਹਿਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਅੰਡਰ-21 ਸਾਲ ਲੜਕਿਆਂ ‘ਚ ਫੁੱਟਬਾਲ ਕਲੱਬ ਮਾਨੂੰਪੁਰ ਨੇ ਪਹਿਲਾ ਸਥਾਨ ਅਤੇ ਪਿੰਡ ਗਗੜਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਅੰਡਰ 21-30 ਸਾਲ ਲੜਕੇ – ਫੁੱਟਬਾਲ ਕਲੱਬ ਸਮਰਾਲਾ ਨੇ ਬਾਜੀ ਮਾਰੀ। ਫੁੱਟਬਾਲ ਅੰਡਰ 31-40 ਸਾਲ ਲੜਕੇ – ਪਿੰਡ ਚੱਕਮਾਫੀ ਦੀ ਟੀਮ ਅੱਵਲ ਰਹੀ। ਵਾਲੀਬਾਲ ਅੰਡਰ-21 ਸਾਲ ਦੇ ਵਿੱਚ – ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਨੇ ਪਹਿਲਾ ਅਤੇ ਗ੍ਰਾਮ ਪੰਚਾਇਤ ਪਿੰਡ ਰਾਜੇਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਨੈਸ਼ਨਲ ਸਟਾਇਲ ਕਬੱਡੀ ਅੰਡਰ-21 ਲੜਕਿਆਂ ਵਿੱਚ ਪਿੰਡ ਹੈਡੋ ਨੇ ਪਹਿਲਾ ਸਥਾਨ ਅਤੇ ਪਿੰਡ ਸਲੋਦੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸਰਕਲ ਸਟਾਇਲ ਕਬੱਡੀ ਵਿੱਚ ਪਿੰਡ ਮਾਣਕੀ ਨੇ ਪਹਿਲਾਂ ਸਥਾਨ ਅਤੇ ਪਿੰਡ ਮਾਨੂੰਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਜ਼ਿਲ੍ਹਾ ਖੇਡ ਅਫ਼ਸਰ ਵਲੋਂ ਬਲਾਕ ਰਾਏਕੋਟ ਅਧੀਨ ਗੁਰੂ ਗੋਬਿੰਦ ਸਿੰਘ ਸਟੇਡੀਅਮ ਰਾਏਕੋਟ ਵਿਖੇ ਹੋਈਆਂ ਖੇਡਾਂ ਦੇ ਨਤੀਜਿਆਂ ਬਾਰੇ ਦੱਸਿਆ ਕਿ ਐਥਲੈਟਿਕਸ 21 ਸਾਲ 100 ਮੀਟਰ ਲੜਕੀਆਂ – ਰਮਨਜੋਤ ਕੌਰ ਨੇ ਪਹਿਲਾ ਅਤੇ ਕਮਲਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ। 200 ਮੀਟਰ ‘ਚ ਰਮਨਜੋਤ ਕੌਰ ਨੇ ਪਹਿਲਾ, ਰਤਨਵੀਰ ਕੌਰ ਨੇ ਦੂਜਾ ਜਦਕਿ ਅਰਸ਼ਦੀਪ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। 400 ਮੀਟਰ ਵਿੱਚ ਕਮਲਪ੍ਰੀਤ ਕੌਰ ਨੇ ਪਹਿਲਾ ਅਤੇ ਮਹਿਕਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 800 ਮੀਟਰ ਵਿੱਚ ਰਤਨਵੀਰ ਕੌਰ ਨੇ ਪਹਿਲਾ, ਪ੍ਰਭਜੋਤ ਕੌਰ ਨੇ ਦੂਜਾ ਅਤੇ ਅੰਜੂ ਰਾਣੀ ਨੇ ਤੀਜਾ ਸਥਾਨ ਹਾਸਲ ਕੀਤਾ।

ਲੰਬੀ ਛਾਲ ਸਿਮਰਨਜੋਤ ਕੌਰ ਨੇ ਪਹਿਲਾ, ਸ਼ਿਵਾਨੀ ਨੇ ਦੂਜਾ ਅਤੇ ਅਨੁਰਾਧਾ ਨੇ ਤੀਜਾ ਸਥਾਨ ਹਾਸਲ ਕੀਤਾ। ਐਥਲੈਟਿਕਸ 21 -30 ਸਾਲ 100 ਮੀਟਰ ਲੜਕੇ – ਸੁਖਦੀਪ ਸਿੰਘ ਪਹਿਲਾ ਜਦਕਿ ਨਵਦੀਪ ਸਿੰਘ ਨੇ ਦੂਜਾ ਸਥਾਨ ਸਥਾਨ ਹਾਸਲ ਕੀਤਾ।  200 ਮੀਟਰ ਗੁਰਕਮਲ ਸਿੰਘ ਨੇ ਪਹਿਲਾ, ਸੁਖਦੀਪ ਸਿੰਘ ਦੂਜਾ ਅਤੇ ਅਰਸ਼ਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। 400 ਮੀਟਰ ਵਿੱਚ ਗੁਰਕਮਲ ਸਿੰਘ ਨੇ ਪਹਿਲਾ ਅਤੇ ਗੁਰਜੰਟ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 1500 ਮੀਟਰ ਵਿੱਚ ਗੁਰਜੰਟ ਸਿੰਘ ਨੇ ਪਹਿਲਾ, ਦਿਲਵਰਪ੍ਰੀਤ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ।

ਲੰਬੀ ਛਾਲ ਸਿਮਰਨਜੋਤ ਕੌਰ ਨੇ ਪਹਿਲਾ ਸਥਾਨ, ਸਿਵਾਨੀ ਨੇ ਦੂਜਾ ਅਤੇ ਅਨੁਰਾਧਾ ਨੇ ਤੀਜਾ ਸਥਾਨ ਹਾਸਲ ਕੀਤਾ। ਫੁੱਟਬਾਲ ਅੰਡਰ-14 ਸਾਲ ਲੜਕੇ ‘ਚ ਪਿੰਡ ਜ਼ੋਹਲਾ ਪਹਿਲਾ, ਸਰਕਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਰਾਏ ਦੂਜਾ ਜਦਕਿ ਸੈਕਰਡ ਹਾਰਟ ਕਾਨਵੈਂਟ ਸਕੂਲ ਰਾਏਕੋਟ ਨੇ ਤੀਜਾ ਸਥਾਨ ਹਾਸਲ ਕੀਤਾ। ਫੁੱਟਬਾਲ ਅੰਡਰ-17 ਸਾਲ ਲੜਕੇ ‘ਚ ਸਰਕਾਰੀ ਹਾਈ ਸਕੂਲ ਨੂਰਪੁਰਾ ਨੇ ਪਹਿਲਾ, ਸੈਕਰਡ ਹਾਰਟ ਕਾਨਵੈਂਟ ਸਕੂਲ ਨੇ ਦੂਜਾ ਅਤੇ ਸ. ਸੰਤੋਖ ਸਿੰਘ ਸਕੂਲ ਰਾਏਕੋਟ ਤੀਜਾ ਸਥਾਨ ਹਾਸਲ ਕੀਤਾ। ਫੁੱਟਬਾਲ ਅੰਡਰ-19 ਸਾਲ ਲੜਕੀਆਂ ‘ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਨੇ ਪਹਿਲਾ ਸਥਾਨ ਹਾਸਲ ਕੀਤਾ। ਕਬੱਡੀ ਨੈਸ਼ਨਲ ਸਟਾਇਲ ਅੰਡਰ-20 ਸਾਲ ਲੜਕੇ ‘ਚ ਬਾਬਾ ਸ੍ਰੀ ਚੰਦ ਪਬਲਿਕ ਸਕੂਲ ਨੂਰਪੁਰਾ ਪਹਿਲਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਬੜਿੰਗਾ ਦੂਜਾ ਸਥਾਨ ਅਤੇ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਨੇ ਤੀਜਾ ਸਥਾਨ ਹਾਸਲ ਕੀਤਾ। ਕਬੱਡੀ ਸਰਕਲ ਸਟਾਇਲ ਅੰਡਰ-21 ਤੋ 30 ਸਾਲ ਲੜਕੇ ‘ਚ ਪਿੰਡ ਅੱਛਰਵਾਲ ਨੇ ਪਹਿਲਾ ਸਥਾਨ ਹਾਸਲ ਕੀਤਾ। ਕਬੱਡੀ ਸਰਕਲ ਸਟਾਇਲ ਅੰਡਰ-20 ਸਾਲ ਲੜਕੀਆਂ ‘ਚ ਬਾਬਾ ਈਸ਼ਰ ਸਿੰਘ ਬਾਬਾ ਕੁੰਦਨ ਸਿੰਘ ਝੋਰੜਾ ਨੇ ਪਹਿਲਾ ਸਥਾਨ ਹਾਸਲ ਕੀਤਾ।

Leave a Reply

Your email address will not be published. Required fields are marked *