ਬਾਜਵਾ ਬਣੇ ਪੰਜਾਬ ਗੌਰਮਿੰਟ ਡਰਾਈਵਰ ਅਤੇ ਟੈਕਨੀਕਲ ਇੰਪਲਾਈਜ ਯੂਨੀਅਨ ਦੇ ਸੂਬਾ ਪ੍ਰਧਾਨ

Ludhiana Punjabi

DMT : ਲੁਧਿਆਣਾ : (06 ਜੂਨ 2023) : – ਪੰਜਾਬ ਗੌਰਮਿੰਟ ਡਰਾਈਵਰ ਅਤੇ ਟੈਕਨੀਕਲ ਇੰਪਲਾਈਜ ਯੂਨੀਅਨ ਪੰਜਾਬ ਦੀ ਇਕ ਅਤਿ ਜ਼ਰੂਰੀ ਮੀਟਿੰਗ ਮਲੇਰਕੋਟਲਾ ਕਲੱਬ, ਮਲੇਰਕੋਟਲਾ ਵਿਖੇ ਕੁਲਵੰਤ ਸਿੰਘ ਚੈਅਰਮੈਨ ਅਤੇ ਨਿਰਮਲ ਸਿੰਘ ਗਰੇਵਾਲ ਸ੍ਰਰਪਰਸਤ ਵਲੋਂ ਰੱਖੀ ਗਈ। ਇਹ ਮੀਟਿੰਗ ਸੂਬਾ ਪ੍ਰਧਾਨ ਸ਼੍ਰੀ ਜਰਨੈਲ ਸਿੰਘ ਨਥਾਣਾ ਜੀ ਦੇ ਮਿਤੀ 30-6-2023 ਨੂੰ ਸੇਵਾ ਮੁਕਤ ਹੋਨ ਕਾਰਣ ਉਨ੍ਹਾਂ ਦੀ ਜਗ੍ਹਾ ਤੇ ਨਵਾਂ ਪ੍ਧਾਨ ਦੀ ਚੋਣ ਕਰਨ ਲਈ ਰੱਖੀ ਗਈ ਸੀ।

ਇਸ ਮੀਟਿੰਗ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਪ੍ਧਾਨ/ਜਰਨਲ ਸੱਕਤਰ ਅਤੇ ਆਏ ਮੈਂਬਰ ਸਾਮਲ ਹੋਏ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ  ਸ਼੍ਰੀ ਲਖਵਿੰਦਰ ਸਿੰਘ ਗਿੱਲ ਅਤੇ ਸੂਬਾ ਜਨਰਲ ਸਕੱਤਰ ਸ਼੍ਰੀ ਪੇ੍ਮਜੀਤ ਸਿੰਘ ਬੁੱਟਰ ਨੇ ਦੱਸਿਆ ਕਿ ਮੀਟਿੰਗ ਵਿੱਚ ਹਾਜ਼ਰ ਮੈਬਰਾਂ ਵਲੋਂ ਸਰਬਸੰਮਤੀ ਨਾਲ ਸੇਵਾ ਮੁਕਤ ਹੋ ਰਹੇ ਪ੍ਰਧਾਨ ਦੀ ਥਾਂ ਉੱਤੇ ਸ੍ ਬਲਵਿੰਦਰ ਸਿੰਘ ਬਾਜਵਾ ਪਟਿਆਲਾ ਨੂੰ ਸੂਬਾ ਪ੍ਧਾਨ ਚੁਣਿਆ ਗਿਆ ਅਤੇ ਮੌਜੂਦਾ ਇਹ ਸੁਬਾ ਪ੍ਧਾਨ ਸ਼੍ਰੀ ਜਰਨੈਲ ਸਿੰਘ ਦੀ 30-6-2023 ਨੂੰ ਸੇਵਾ ਮੁਕਤ ਹੋਣ ਤੋਂ ਬਾਅਦ ਪੰਜਾਬ ਗੋਰਮਿੰਟ ਡਰਾਈਵਰ ਅਤੇ ਟੈਕਨੀਕਲ ਇੰਪਲਾਈਜ ਯੂਨੀਅਨ ਪੰਜਾਬ ਦਾ ਕੰਮ ਅਹੁੱਦਾ ਅਤੇ ਕੰਮ ਕਾਰ ਸੰਭਾਲਣਗੇ।

Leave a Reply

Your email address will not be published. Required fields are marked *