ਬਾਦਲ ਸਿੰਘ ਸਿੱਧੂ ਪ੍ਰਧਾਨ ਧੰਨਾ ਜੱਟ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਨੇ 14 ਮਈ ਨੂੰ ਰਕਬਾ ਭਵਨ ਤੋਂ ਰਵਾਨਾ ਹੋਣ ਵਾਲੇ ਫ਼ਤਿਹ ਮਾਰਚ ‘ਚ ਸੈਂਕੜੇ ਸਾਥੀਆਂ ਸਮੇਤ ਸ਼ਾਮਲ ਹੋਣ ਦਾ ਕੀਤਾ ਐਲਾਨ

Ludhiana Punjabi
  • ਸਮੂਹ ਕਿਸਾਨ ਜਥੇਬੰਦੀਆਂ ਨੂੰ ਫ਼ਤਿਹ ਮਾਰਚ ‘ਚ ਸ਼ਾਮਲ ਹੋਣ ਦੀ ਕੀਤੀ ਅਪੀਲ

DMT : ਲੁਧਿਆਣਾ : (12 ਮਈ 2023) : – ਅੱਜ ਬਾਦਲ ਸਿੰਗ ਸਿੱਧੂ ਪ੍ਰਧਾਨ ਧੰਨਾ ਜੱਟ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਨੇ ਕਿਹਾ ਕਿ ਕਿਸਾਨੀ ਦੇ ਮੁਕਤੀਦਾਤਾ ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ 14 ਮਈ ਨੂੰ ਸਰਹਿੰਦ ‘ਤੇ ਫ਼ਤਿਹ ਦਾ ਝੰਡਾ ਲਹਿਰਾਇਆ ਅਤੇ 12 ਮਈ ਨੂੰ ਚੱਪੜਚਿੜੀ ਦੇ ਮੈਦਾਨ ਵਿਚ ਜਿੱਤ ਪ੍ਰਾਪਤ ਕੀਤੀ। ਉਹਨਾਂ ਕਿਹਾ ਕਿ 14 ਮਈ ਨੂੰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਰਕਬਾ ਭਵਨ ਤੋਂ ਸ਼ੁਰੂ ਕੀਤੇ ਜਾ ਰਹੇ ਫ਼ਤਿਹ ਮਾਰਚ ‘ਚ ਸਮੂਹ ਕਿਸਾਨ ਜਥੇਬੰਦੀਆਂ ਮਾਰਚ ‘ਚ ਸ਼ਾਮਲ ਹੋਣ ਅਤੇ ਲੁਧਿਆਣਾ ਤੋਂ ਚੱਪੜਚਿੜੀ ਸਰਹਿੰਦ ਤੱਕ ਸੜਕਾਂ ‘ਤੇ ਆ ਕੇ ਸਤਿਕਾਰ ਭੇਂਟ ਕਰਨ।

Leave a Reply

Your email address will not be published. Required fields are marked *