ਲੋੜਵੰਦ ਧੀਆਂ ਦੇ ਵਿਆਹ ਕਰਨ ਵਾਲੀਆਂ ਸੰਸਥਾਵਾਂ ਪ੍ਰਸ਼ੰਸਾ ਦੀਆਂ ਪਾਤਰ – ਬੈਂਸ

Ludhiana Punjabi

DMT : ਲੁਧਿਆਣਾ : (12 ਮਈ 2023) : – ਲੋੜਵੰਦ ਧੀਆਂ ਦਾ ਵਿਆਹ ਕਰਵਾਉਣਾ ਸਭ ਤੋ ਵੱਡਾ ਪੁੰਨ ਦਾ ਕੰਮ ਹੈ ਜਿਹੜੇ ਲੋਕ ਜਾਂ  ਜਿਹੜੀਆਂ ਸੰਸਥਾਵਾਂ  ਲੋੜਵੰਦ ਧੀਆਂ ਦਾ ਵਿਆਹ  ਕਰਵਾਉਣਦਿਆ ਹਨ ਉਹ ਸਾਰੇ ਵਧਾਈ ਦੇ ਪਾਤਰ ਹਨ ਇਹ ਸ਼ਬਦ ਲੋਕ ਇਨਸਾਫ਼ ਪਾਰਟੀ ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਡੇਹਲੋਂ ਨੇੜੇ  ਪਿੰਡ ਘਵੱਦੀ  ਦੇ ਗੁਰੂਦੁਆਰਾ ਸਾਹਿਬ ਬਾਬੇ ਸ਼ਹੀਦਾਂ ਦੀ ਪ੍ਰਬੰਧਕ ਕਮੇਟੀ ਵੱਲੋਂ 14ਮਈ ਨੂੰ  ਲੋੜਵੰਦ ਧੀਆਂ ਦੇ ਕਰਵਾਏ ਜਾ ਰਹੇ ਵਿਆਹ ਦਾ ਸੱਦਾ ਪੱਤਰ ਲੈਂਦੇ ਹੋਏ ਕਹੇ। ਉਹਨਾਂ ਕਿਹਾ ਕਿ ਗੁਰਬਾਣੀ ਵਿੱਚ ਵੀ ਲਿਖਿਆ ਹੈ ਕਿ  ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲਕ  ਦਾ ਮਤਲਬ ਅੱਜ ਦੇ ਮਹਿੰਗਾਈ ਦੇ ਯੁੱਗ ਵਿਚ ਕਿਸੇ  ਗਰੀਬ ਵਾਸਤੇ ਖੜਨਾ ਅਤੇ ਉਹਨਾਂ ਦੀਆਂ ਧੀਆਂ ਦੇ ਵਿਆਹ ਕਰਨ ਦਾ ਉਪਰਾਲਾ ਕਰਨਾ ਇੱਕ ਸ਼ਲਾਘਾ ਯੋਗ ਕਦਮ ਹੈ।ਬੈਂਸ ਨੇ ਕਿਹਾ ਕਿ ਸਾਰਿਆ ਸੰਸਥਾਵਾਂ  ਨੂੰ ਇਹਨਾਂ ਵਲੋ ਕੀਤੇ ਜਾ ਰਹੇ ਉਪਰਾਲੇ ਤੋਂ ਪ੍ਰੇਰਨਾ ਲੈਂਦੇ ਹੋਏ ਸਮਾਜ ਦੀ ਭਲਾਈ ਲਈ ਅੱਗੇ ਆਉਣਾ ਚਾਹੀਦਾ ਹੈ।ਅੱਜ ਇਕ ਗਰੀਬ ਆਪਣੀ ਧੀ ਦੇ ਵਿਆਹ ਵਾਸਤੇ ਕਰਜਾ ਚੁੱਕਦਾ ਹੈ ਅਤੇ ਭਵਿੱਖ ਵਿਚ ਇਸਦੇ ਮਾੜੇ ਨਤੀਜੇ ਦੇਖਣ ਨੂੰ ਮਿਲਦੇ ਹਨ।ਬੈਂਸ ਨੇ ਕਿਹਾ ਕਿ ਅੱਜ ਸਰਕਾਰ ਵਲੋ ਚਲਾਈ ਜਾ ਰਹੀ ਸ਼ਗਨ ਸਕੀਮ ਦਾ ਵੀ ਮਾੜਾ ਹਾਲ ਹੈ।ਗਰੀਬ ਨੂੰ ਇਸ ਸਕੀਮ ਦਾ ਕੋਈ ਲਾਭ ਨਹੀਂ ਹੁੰਦਾ।ਕਿਉੰਕਿ ਕਈ ਕਈ ਮਹੀਨੇ ਸ਼ਗਨ ਸਕੀਮ ਨਹੀਂ ਆਉਂਦੀ ਅਤੇ ਇਨ੍ਹੇ ਥੋੜੇ ਪੈਸਿਆਂ ਨਾਲ ਗਰੀਬ ਦਾ ਕੁਛ ਨਹੀਂ ਬਣਦਾ।ਸਰਕਾਰ ਨੂੰ ਵੀ ਗਰੀਬ ਵਰਗ ਦੀਆ ਧੀਆਂ ਵਾਸਤੇ  ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਤੇ ਪ੍ਰਧਾਨ ਜਗਦੇਵ ਸਿੰਘ ਗਿੱਲ, ਸਵਰਣ ਸਿੰਘ, ਨਰਿੰਦਰ ਪਾਲ ਸਿੰਘ, ਅਵਤਾਰ ਸਿੰਘ ਫੌਜੀ, ਜਗਤਾਰ ਸਿੰਘ ਮੌਜੂਦ ਸਨ 

Leave a Reply

Your email address will not be published. Required fields are marked *