ਬਾਵਾ ਦੀ ਬੇਟੀ ਪੂਜਾ ਬਾਵਾ ਅਤੇ ਸੰਦੀਪ ਸਿੰਘ ਦੀ ਸ਼ਾਦੀ ਗੁਰਦੁਆਰਾ ਸਾਹਿਬ ਸਰਾਭਾ ਨਗਰ ਵਿਖੇ ਪੂਰਨ ਗੁਰਮਰ‌ਿਯਾਦਾ ਅਨੁਸਾਰ ਹੋਈ

Ludhiana Punjabi
  • ਆਸ਼ੀਰਵਾਦ ਦੇਣ ਲਈ ਮਨੀਸ਼ ਤਿਵਾੜੀ, ਰਵਨੀਤ ਬਿੱਟੂ, ਗੁਰਜੀਤ ਔਜਲਾ, ਅਮਰ ਸਿੰਘ (ਸਾਰੇ ਲੋਕ ਸਭਾ ਮੈਂਬਰ), ਸੁਖਪਾਲ ਸਿੰਘ ਖਹਿਰਾ, ਮਨਪ੍ਰੀਤ ਇਆਲ਼ੀ, ਕੁਲਵੰਤ ਸਿੰਘ (ਸਾਰੇ ਵਿਧਾਇਕ), ਗਰੇਵਾਲ, ਸ਼ਰਨਜੀਤ, ਗੁਰਕੀਰਤ, ਦਾਖਾ ਸਾਬਕਾ ਮੰਤਰੀ, ਸੁਰਿੰਦਰ ਡਾਬਰ ਸਾਬਕਾ ਵਿਧਾਇਕ, ਉੱਘੇ ਸਾਹਿਤਕਾਰ ਗੁਰਭਜਨ ਸਿੰਘ ਗਿੱਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ
  • ਰਾਜਾ ਵੜਿੰਗ, ਬਾਜਵਾ, ਸੰਤ ਦਾਦੂਵਾਲ, ਯਾਦਵ ਅਤੇ ਗਿੱਲ ਨੇ ਫ਼ੋਨ ਕਰਕੇ ਦਿੱਤੀਆਂ ਵਧਾਈਆਂ

DMT : ਲੁਧਿਆਣਾ : (03 ਜੁਲਾਈ 2023) : – ਕਾਂਗਰਸ ਦੇ ਸੀਨੀਅਰ ਨੇਤਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਬੇਟੀ ਪੂਜਾ ਬਾਵਾ ਦੀ ਸ਼ਾਦੀ ਸੰਦੀਪ ਸਿੰਘ (ਕੈਨੇਡਾ ਨਿਵਾਸੀ) ਨਾਲ ਪੂਰਨ ਗੁਰਮਰ‌ਿਯਾਦਾ ਅਨੁਸਾਰ ਗੁਰਦੁਆਰਾ ਸਿੰਘ ਸਭਾ ਸਰਾਭਾ ਨਗਰ ਵਿਖੇ ਹੋਈ। ਇਸ ਸਮੇਂ ਸਿਆਸੀ, ਸਮਾਜਿਕ ਅਤੇ ਧਾਰਮਿਕ ਖੇਤਰ ਨਾਲ ਸਬੰਧਿਤ ਸ਼ਖ਼ਸੀਅਤਾਂ ਨੇ ਆਸ਼ੀਰਵਾਦ ਦਿੱਤਾ।

                        ਇਸ ਸਮੇਂ ਮਨੀਸ਼ ਤਿਵਾੜੀ ਐੱਮ. ਪੀ. ਸਾਬਕਾ ਕੇਂਦਰੀ ਮੰਤਰੀ, ਰਵਨੀਤ ਸਿੰਘ ਬਿੱਟੂ ਐੱਮ. ਪੀ., ਗੁਰਜੀਤ ਸਿੰਘ ਔਜਲਾ ਐੱਮ. ਪੀ. ਅਤੇ ਅਮਰ ਸਿੰਘ ਐੱਮ. ਪੀ., ਵਿਧਾਇਕ ਸੁਖਪਾਲ ਸਿੰਘ ਖਹਿਰਾ ਕੁੱਲ ਹਿੰਦ ਕਿਸਾਨ ਸੈੱਲ ਦੇ ਪ੍ਰਧਾਨ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਇਕ ਮਨਪ੍ਰੀਤ ਸਿੰਘ ਇਆਲ਼ੀ, ਸਾਬਕਾ ਮੰਤਰੀ ਮਹੇਸ਼ ਇੰਦਰ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ, ਗੁਰਕੀਰਤ ਕੋਟਲੀ, ਮਲਕੀਤ ਸਿੰਘ ਦਾਖਾ ਅਤੇ ਸਾਬਕਾ ਵਿਧਾਇਕ ਸੁਰਿੰਦਰ ਡਾਬਰ, ਉੱਘੇ ਸਾਹਿਤਕਾਰ ਗੁਰਭਜਨ ਸਿੰਘ ਗਿੱਲ, ਡਾ. ਤਜਿੰਦਰ ਸਿੰਘ, ਵਿਸ਼ਵ ਪ੍ਰਸਿੱਧ ਆਰਟਿਸਟ ਟੀ.ਪੀ.ਐੱਸ. ਸੰਧੂ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਟਿੱਕਾ ਨੇ ਹਾਜ਼ਰੀ ਲਗਵਾਈ ਜਦਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸੀ.ਐੱਲ.ਪੀ. ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਕੁੱਲ ਹਿੰਦ ਕਾਂਗਰਸ ਦੇ ਪਛੜੀਆਂ ਸ਼੍ਰੇਣੀਆਂ ਦੇ ਚੇਅਰਮੈਨ ਸਾਬਕਾ ਮੰਤਰੀ ਕੈਪਟਨ ਅਜੇ ਯਾਦਵ, ਸੰਤ ਬਲਜੀਤ ਸਿੰਘ ਦਾਦੂਵਾਲ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਹਰਿਆਣਾ, ਓਵਰਸੀਜ ਕਾਂਗਰਸ ਪੰਜਾਬ ਚੈਪਟਰ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ, ਟਰੱਸਟੀ ਬਹਾਦਰ ਸਿੰਘ ਸਿੱਧੂ, ਮਨਜੀਤ ਸਿੰਘ ਹਾਂਸ ਯੂ.ਐੱਸ.ਏ., ਹੈਪੀ ਦਿਉਲ ਅਤੇ ਬਿੰਦਰ ਗਰੇਵਾਲ, ਅਸ਼ੋਕ ਬਾਵਾ (ਕੈਨੇਡਾ) ਨੇ ਫ਼ੋਨ ਰਾਹੀਂ ਵਧਾਈਆਂ ਦਿੱਤੀਆਂ।

                        ਇਸ ਸਮੇਂ ਉੱਘੇ ਸਾਹਿਤਕਾਰ ਗੁਰਭਜਨ ਸਿੰਘ ਗਿੱਲ ਨੇ ਵਿਆਹ ਸ਼ਾਦੀਆਂ ‘ਤੇ ਸੀਮਤ ਇਕੱਠ ਅਤੇ ਸੀਮਤ ਖਰਚਾ ਕਰਨ ਦੀ ਪ੍ਰੋੜਤਾ ਕੀਤੀ। ਉਹਨਾਂ ਕਿਹਾ ਕਿ ਅਜਿਹੇ ਸਮਾਗਮ ਸ਼ਾਂਤੀ, ਖੁਸ਼ੀ, ਸਕੂਨ ਅਤੇ ਸਹਿਜ ਭਰਪੂਰ ਹੁੰਦੇ ਹਨ। ਇਸ ਸਮੇਂ ਉੱਘੇ ਉਦਯੋਗਪਤੀ ਅਵਿਨਾਸ਼ ਗੁਪਤਾ, ਪ੍ਰਦੂਸ਼ਣ ਬੋਰਡ ਦੇ ਚੀਫ਼ ਸੰਦੀਪ ਬਹਿਲ, ਰਿਟਾ. ਆਈ.ਜੀ. ਇਕਬਾਲ ਸਿੰਘ ਗਿੱਲ, ਸਤਲੁਜ ਕਲੱਬ ਦੇ ਜਨਰਲ ਸਕੱਤਰ ਡਾ. ਅਜੀਤ ਸਿੰਘ ਚਾਵਲਾ, ਡਾਇੰਗ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਮੱਕੜ, ਅਕਾਲੀ ਨੇਤਾ ਜੀਵਨ ਧਵਨ, ਫਾਊਂਡੇਸ਼ਨ ਪੰਜਾਬ ਦੇ ਪ੍ਰਧਾਨ ਕਰਨੈਲ ਸਿੰਘ ਗਿੱਲ, ਹਰਿਆਣਾ ਫਾਊਂਡੇਸ਼ਨ ਦੇ ਪ੍ਰਧਾਨ ਉਮਰਾਓ ਸਿੰਘ ਛੀਨਾ, ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ, ਸਮਾਜਸੇਵੀ ਜਸਵੰਤ ਸਿੰਘ ਛਾਪਾ, ਬਾਬਾ ਵਿਸ਼ਵਕਰਮਾ ਫਾਊਂਡੇਸ਼ਨ ਦੇ ਸਰਪ੍ਰਸਤ ਸੁਰਜੀਤ ਸਿੰਘ ਲੋਟੇ, ਦਰਸ਼ਨ ਸਿੰਘ ਲੋਟੇ, ਮਾਲਵਾ ਸਭਿਆਚਾਰਕ ਮੰਚ ਦੇ ਪ੍ਰਧਾਨ ਰਾਜੀਵ ਕੁਮਾਰ ਲਵਲੀ, ਵਾਈਸ ਚੇਅਰਮੈਨ ਚਮਨ ਲਾਲ ਬਤਰਾ, ਵਾਈਸ ਪ੍ਰਧਾਨ ਫਾਊਂਡੇਸ਼ਨ ਬਾਦਲ ਸਿੰਘ ਸਿੱਧੂ, ਪਰਮਿੰਦਰ ਸਿੰਘ ਗਰੇਵਾਲ, ਸਾਬਕਾ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ, ਵਿਸ਼ਵਕਰਮਾ ਫਾਊਂਡੇਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਮਠਾੜੂ, ਕਮਲਜੀਤ ਸਿੰਘ ਸੰਘਾ ਰਿਟਾ. ਆਈ.ਏ.ਐੱਸ., ਪੰਕਜ ਸ਼ਰਮਾ ਸਲਾਹਕਾਰ ਪ੍ਰਦੂਸ਼ਣ ਬੋਰਡ ਪੰਜਾਬ,  ਲੁਧਿਆਣਾ ਫ਼ਸਟ ਕਲੱਬ ਦੇ ਮੈਂਬਰ ਮਹਿੰਦਰ ਸਿੰਘ ਈਰੋਜ, ਐੱਸ.ਕੇ. ਗੁਪਤਾ, ਰਿਟਾ. ਜੱਜ ਆਰ.ਐੱਸ. ਖੋਖਰ, ਉੱਘੇ ਸਨਅਤਕਾਰ ਜੋਗਾ ਸਿੰਘ ਮਾਨ, ਬਾਵਾ ਰਵਿੰਦਰ ਨੰਦੀ ਪ੍ਰਧਾਨ ਬੈਰਾਗੀ ਮਹਾਂ ਮੰਡਲ, ਪਵਨ ਦੀਵਾਨ, ਅਸ਼ਵਨੀ ਗਰਗ ਪ੍ਰਧਾਨ ਪੰਡਿਤ ਸ਼ਰਧਾ ਰਾਮ ਫਿਲੌਰੀ ਸੁਸਾਇਟੀ, ਵਿਕੀ ਮਹੰਤ ਬਰਨਾਲਾ, ਡਾ. ਰੋਹਿਤ ਦੱਤਾ, ਗੁਰਿੰਦਰ ਸਿੰਘ ਕੈਰੋਂ (ਸਾਬਕਾ ਜਨਰਲ ਸਕੱਤਰ ਸਤਲੁਜ ਕਲੱਬ), ਹਰਵਿੰਦਰ ਸਿੰਘ ਹੰਸ ਪ੍ਰਧਾਨ ਫਾਊਂਡੇਸ਼ਨ ਚੰਡੀਗੜ੍ਹ, ਰਾਣਾ ਝਾਂਡੇ ਜਨਰਲ ਸਕੱਤਰ ਮੰਚ, ਉਦਯੋਗਪਤੀ ਪਰੀਸ਼ ਸਿੰਗਲ, ਪਵਨ ਗਰਗ ਪ੍ਰਧਾਨ ਅਗਰਵਾਲ ਸਮਾਜ ਪੰਜਾਬ, ਲਵਲੀ ਚੌਧਰੀ ਪ੍ਰਧਾਨ ਗੁੱਜਰ ਸਮਾਜ ਪੰਜਾਬ ਆਦਿ ਨੇ ਹਾਜ਼ਰੀ ਲਗਵਾਈ। ਇਸ ਸਮੇਂ ਅਨੰਦ ਕਾਰਜ ਦੀ ਰਸਮ ਤੋਂ ਬਾਅਦ ਮਲਕੀਤ ਸਿੰਘ ਦਾਖਾ ਨੇ ਗੁਰੂ ਦਾ ਸ਼ੁਕਰਾਨਾ ਕੀਤਾ ਅਤੇ ਆਏ ਰਿਸ਼ਤੇਦਾਰ, ਦੋਸਤਾਂ ਅਤੇ ਸੰਬੰਧੀਆਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *