ਬਿਜਲੀ ਖਪਤਕਾਰਾਂ ਦੇ ਕੰਮ‌ ਪਹਿਲ ਦੇ ਅਧਾਰ ਤੇ ਕੀਤੇ ਜਾਣ, ਖਪਤਕਾਰਾਂ ਨੂੰ ਕੋਈ ਮੁਸ਼ਕਲ ਨਾ ਆਵੇ: ਜਸਬੀਰ ਸਿੰਘ ਢਿੱਲੋਂ

Ludhiana Punjabi

DMT : ਲੁਧਿਆਣਾ : (20 ਅਗਸਤ 2023) : – ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਡਾਇਰੈਕਟਰ ਪ੍ਰਬੰਧਕੀ ਸ੍ਰੀ ਜਸਬੀਰ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਬਿਜਲੀ ਖਪਤਕਾਰਾਂ ਦੇ ਕੰਮ‌ ਪਹਿਲ ਦੇ ਅਧਾਰ ਤੇ ਕੀਤੇ ਜਾਣ, ਬਿਜਲੀ ਖਪਤਕਾਰਾਂ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਨ੍ਹਾਂ ਗੱਲ ਸ੍ਰੀ ਜਸਬੀਰ ਸਿੰਘ ਢਿੱਲੋਂ ਡਾਇਰੈਕਟਰ ਪ੍ਰਬੰਧਕੀ ਨੇ ਇਥੇ ਸੰਚਾਲਨ ਕੇਂਦਰੀ ਜੋਨ ਮੁੱਖ ਇੰਜੀ: ਇੰਦਰਪਾਲ ਸਿੰਘ, ਮੁੱਖ ਇੰਜੀਨੀਅਰ ਪੀ ਐਂਡ ਐਮ ਇੰਜ: ਪੂਨਰਦੀਪ ਸਿੰਘ ਬਰਾੜ, ਮੁੱਖ ਇੰਜੀਨੀਅਰ ਸਟੋਰਜ਼ ਐਂਡ ਵਰਕਸ਼ਾਪ, ਇੰਜੀ: ਅਰਵਿੰਦਰਜੀਤ ਸਿੰਘ ਬੋਪਾਰਾਏ,ਪਾਵਰਕੌਮ ਦੇ ਨਿਗਰਾਨ ਇੰਜੀਨੀਅਰਜ਼ ਅਤੇ ਐਕਸੀਅਨਜ਼ ਅਤੇ ਪਾਵਰਕੌਮ ਦੇ ਲੁਧਿਆਣੇ ਸਥਿਤ ਵੱਖ ਵੱਖ ਦਫਤਰਾਂ ਦੇ ਕਰਮਚਾਰੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਦੌਰਾਨ ਕੀਤੀ।
ਉਨ੍ਹਾਂ ਕਿਹਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਇਕ ਕਮਰਸ਼ੀਅਲ ਅਦਾਰਾ ਹੈ ਅਤੇ ਕਮਰਸ਼ੀਅਲ ਅਦਾਰਾ ਖਪਤਕਾਰਾਂ ਦੇ ਸਿਰ ਤੇ ਹੀ ਨਿਰਭਰ ਹੁੰਦਾ ਹੈ ਇਸ ਲਈ ਜਦੋਂ ਵੀ ਕੋਈ ਖਪਤਕਾਰ ਪਾਵਰਕੌਮ ਦੇ ਕਿਸੇ ਦਫ਼ਤਰ ਵਿੱਚ ਆਵੇ ਤਾਂ ਉਸ ਦਾ ਕੰਮ ਕਾਰ ਬਿਨਾਂ ਕਿਸੇ ਦਿਕਤ ਦੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਮਰਸ਼ੀਅਲ ਅਦਾਰੇ ਦਾ ਮਾਲੀਆ ਖਪਤਕਾਰ ਤੇ ਹੀ ਨਿਰਭਰ ਹੁੰਦਾ ਹੈ।ਇਸ ਲਈ ਪੰਜਾਬ ਦੇ ਬਿਜਲੀ ਖਪਤਕਾਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਲਈ ਬਹੁਤ ਅਹਿਮ ਹਨ। ਇਸ ਮੌਕੇ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀਆਂ, ਅਫਸਰਾਂ ਅਤੇ ਕਰਮਚਾਰੀਆਂ ਨੇ ਡਾਇਰੈਕਟਰ ਪ੍ਰਬੰਧਕੀ ਨੂੰ ਭਰੋਸਾ ਦਵਾਇਆ ਕਿ ਉਨ੍ਹਾਂ ਵੱਲੋਂ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ।

Leave a Reply

Your email address will not be published. Required fields are marked *