ਬਿਜਲੀ ਬਿਲਾਂ ਦੇ ਬਕਾਇਆ ਰਾਸ਼ੀ ਵਿੱਚ ਰਾਹਤ ਦੇਣ ਦੇ ਫੈਸਲੇ ਦਾ ਸੱਗੂ ਤੇ ਮਠਾੜੂ ਨੇ ਕੀਤਾ ਸਵਾਗਤ

Ludhiana Punjabi

DMT : ਲੁਧਿਆਣਾ : (29 ਮਈ 2023) : – ਪਿਛਲੇ ਦਿਨੀਂ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੂੰ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਅਗਵਾਈ ਹੇਠ ਦਿਤੇ ਮੰਗ ਪੱਤਰ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਲੋਕ ਹਿਤਾਂ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਵਲੋਂ ਬਿਲਾਂ ਦੇ ਬਕਾਇਆ ਰਾਸ਼ੀ ਵਿੱਚ ਰਾਹਤ ਦੇਣ ਦੇ ਫੈਸਲੇ ਦਾ ਬਾਬਾ ਵਿਸ਼ਵਕਰਮਾ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਸਕੱਤਰ ਰੇਸ਼ਮ ਸੱਗੂ ਅਤੇ ਪ੍ਰਧਾਨ ਰਣਜੀਤ ਸਿੰਘ ਮਠਾੜੂ ਨੇ ਸਵਾਗਤ ਕੀਤਾ।

                        ਇਸ ਮੌਕੇ ਸੱਗੂ ਅਤੇ ਮਠਾੜੂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਮਿਕਸਲੈਂਡ ਯੂਜ਼ ਮਸਲੇ ਦਾ ਹੱਲ ਕਰਦਿਆਂ ਇਸ ਨੂੰ ਇੰਡਰਸਟੀਅਲ ਏਰੀਆ ਜਲਦ ਤੋਂ ਜਲਦ ਘੋਸ਼ਿਤ ਕੀਤਾ ਜਾਵੇ ਜੋ ਕਿ ਇਸ ਏਰੀਏ ਦੀ ਚਿਰਾਂ ਤੋਂ ਲਟਕਦੀ ਮੰਗ ਹੈ ਤਾਂ ਜੋ ਛੋਟੇ ਕਾਰੋਬਾਰੀ ਬੇਖੌਫ ਹੋ ਕੇ  ਕੰਮ ਕਰ ਸਕਣ ਅਤੇ ਪੰਜਾਬ ਤੋਂ ਖੁਸਦੇ ਉਦਯੋਗ ਨੂੰ ਬਚਾਇਆ ਜਾ ਸਕੇ ਅਤੇ ਇੱਥੋਂ ਦੀ ਨੌਜਵਾਨੀ ਨੂੰ ਵਿਦੇਸ਼ਾਂ ਦੀ ਰਾਹ ਨਾ ਤੱਕਣੀ ਪਵੇ।

                        ਉਹਨਾਂ ਕਿਹਾ ਕਿ ਅਸੀ ਸੂਬਾ ਸਰਕਾਰ ਤੋਂ ਆਸ ਕਰਦੇ ਹਾਂ ਕਿ ਜਲਦ ਤੋਂ ਜਲਦ ਲੁਧਿਆਣਾ ਸ਼ਹਿਰ ਦੀਆਂ ਬਾਕੀ ਰਹਿੰਦੀਆਂ ਮੁੱਖ ਮੰਗਾਂ ਜਿਵੇਂ ਕਿ ਇੰਡਸਟਰੀਅਲ ਏਰੀਏ ਦੀਆਂ ਸੜਕਾਂ ਦੀ ਮੁਰੰਮਤ, ਪਾਣੀ ਦੇ ਬਿੱਲ ਮੁਆਫ ਅਤੇ ਪ੍ਰਾਪਟਰੀ ਟੈਕਸ ‘ਚ ਛੋਟ ਤਾਂ ਜੋ ਸਰਕਾਰ ਨੂੰ ਰੈਵਿਨਿਊ ਇੱਕਠਾ ਹੋ ਸਕੇ ਆਦਿ ਨੂੰ ਵੀ ਧਿਆਨ ‘ਚ ਰੱਖਦਿਆਂ ਪਹਿਲ ਦੇ ਅਧਾਰ ‘ਤੇ ਹੱਲ ਕੀਤੀਆਂ ਜਾਣ ਅਤੇ ਵੱਧ ਤੋਂ ਵੱਧ ਫੰਡ ਮੁਹਈਆ ਕਰਵਾਕੇ ਸ਼ਹਿਰ ਦਾ ਸੁੰਦਰੀਕਰਨ ਅਤੇ ਰੁਜਗਾਰ ਸਾਧਨ ਪੈਦਾ ਕੀਤੇ ਜਾਣ।

Leave a Reply

Your email address will not be published. Required fields are marked *