ਬੀਨੂ ਕੁਮਾਰ ਅਕਾਲੀ ਦਲ ਛੱਡ ਕੇ ਸੈਂਕੜੇ ਸਾਥੀਆਂ ਸਮੇਤ ਲਿਪ ਚ ਹੋਏ  ਸ਼ਾਮਿਲ

Ludhiana Punjabi
  • ਬੈਂਸ ਤੋਂ ਬਿਨਾ ਚੋਣ ਹਾਰਨ ਵਾਲੇ ਕਾਂਗਰਸੀ ,ਅਕਾਲੀ ਤੇ ਬੀਜੇਪੀ ਵਾਲੇ ਹੋਏ ਅਲੋਪ: ਬੀਨੂ ਕੁਮਾਰ 

DMT : ਲੁਧਿਆਣਾ : (23 ਅਕਤੂਬਰ 2023) : – ਸ਼੍ਰੋਮਣੀ ਅਕਾਲੀ ਦਲ ਦੇ  ਸਕੱਤਰ ਬੀਨੂ ਕੁਮਾਰ ਅਕਾਲੀ ਦਲ ਨੂੰ ਵੱਡਾ ਝਟਕਾ ਦਿੰਦੇ ਹੋਏ ਅੱਜ ਆਪਣੇ ਸੈਂਕੜੇ ਸਾਥੀਆਂ ਨਾਲ  ਲੋਕ ਇਨਸਾਫ਼ ਪਾਰਟੀ ਵਿਚ ਸ਼ਾਮਿਲ ਹੋ ਗਏ।ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਗਗਨ ਬਿਦਲਾਣ,ਬੀਨੂ ਕੁਮਾਰ,ਗੁਰਜੋਤ ਸਿੰਘ,ਗੌਰਵ,ਅਮਨ ਬਠਿੰਡਾ,ਬਿੱਟੂ ਜਮਾਲਪੁਰ,ਅਕਾਸ਼ ਕੁਮਾਰ,ਸੂਰਜ ਕੁਮਾਰ,ਕਰਨ ਵਰਮਾ,ਵਿਸ਼ਾਲ ਚਾਵਰੀਆ,ਸੰਦੀਪ ਚਾਵਾਰੀਆ,ਜਤਿੰਦਰ ਸਿੰਘ ਬਿਦਲਾਣ,ਦਵਿੰਦਰ ਸਿੰਘ  ਨੂੰ ਸਿਰੋਪਾ ਪਾ ਕੇ ਪਾਰਟੀ ਵਿੱਚ ਸ਼ਾਮਲ ਕਰਵਾਇਆ।ਪਾਰਟੀ ਵਿਚ ਸ਼ਾਮਿਲ ਹੁੰਦੇ ਹੋਏ ਬੀਨੂ ਕੁਮਾਰ ਨੇ ਕਿਹਾ2022 ਦੇ ਵਿਧਾਨਸਭਾ ਚੋਣਾਂ ਤੋ ਬਾਅਦ ਕਾਂਗਰਸ,ਅਕਾਲੀ ਅਤੇ ਬੀਜੇਪੀ ਦਾ ਕੋਈ ਵੀ ਉਮੀਦਵਾਰ ਆਮ ਜਨਤਾ ਦਾ ਕੰਮ ਕਰਵਾਉਣ ਲਈ ਅੱਗੇ ਨਹੀਂ ਆਇਆ।ਸਿਰਫ ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਹੀ ਲੋਕਾਂ ਪ੍ਰਤੀ ਆਪਣੀ ਡਿਊਟੀ ਪੂਰੀ ਪ੍ਰਤੀਬੱਧਤਾ ਨਾਲ ਇਮਾਨਦਾਰੀ  ਨਾਲ ਨਿਭਾਉਂਦੇ ਨਜ਼ਰ ਆਏ।ਉਹਨਾਂ ਕਿਹਾ ਕਿ ਬੈਂਸ ਸਾਹਿਬ ਲਈ ਹਾਰ ਜਿੱਤ ਕੋਈ ਮਾਇਨੇ ਨਹੀਂ ਰੱਖਦੀ ਉਹਨਾਂ ਲਈ ਲੋਕਾਂ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ ਅਤੇ ਲੋਕਾਂ ਦੇ ਹੱਕਾ ਲਈ ਸਮੇਂ ਦੀ ਹਕੂਮਤ ਨਾਲ ਮੱਥਾ ਲਾਉਣ ਤੋਂ ਵੀ ਉਹ ਕਦੇ ਪਿੱਛੇ ਨਹੀਂ ਹੋਏ ।ਬੀਨੂ ਕੁਮਾਰ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕ ਆਪ ਸਰਕਾਰ ਨੂੰ ਚੁਣ ਕੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ।ਅੱਜ ਪੰਜਾਬ ਵਿੱਚ ਗੈਂਗਸਟਰ,ਰਿਸ਼ਵਤਖੋਰੀ ਦਾ ਬੋਲਬਾਲਾ ਹੈ।ਅਗਰ ਰਿਸ਼ਵਤ ਤੋ ਬਿਨਾਂ ਕੋਈ ਕੰਮ ਕਰਵਾ ਸਕਦਾ ਹੈ ਤਾਂ ਉਹ ਸਿਮਰਜੀਤ ਸਿੰਘ ਬੈਂਸ ਹੀ ਕਰਵਾ ਸਕਦਾ ਹੈ ਕਿਉਂ ਕਿ ਬੈਂਸ ਲਈ ਰਾਜਨੀਤੀ ਕੋਈ ਧੰਦਾ ਨਹੀਂ ਲੋਕਾਂ ਦੀ ਇਮਾਨਦਾਰੀ ਨਾਲ ਸੇਵਾ ਕਰਨ ਦਾ ਜਨੂੰਨ ਹੈ ਜਿਥੇ ਬੈਂਸ ਲੋਕਾਂ ਚ ਲਗਾਤਾਰ ਵਿਚਰ ਰਿਹਾ ਓਥੇ ਹੀ ਕਾਂਗਰਸ, ਅਕਾਲੀ ਅਤੇ ਭਾਜਪਾ ਦੇ  ਆਗੂ ਤਾਂ 2022ਦੀਆ ਚੋਣਾਂ ਤੋਂ ਬਾਅਦ ਆਲੋਪ ਹੀ ਹੋ ਗਏ ਹਨ।ਸਿਮਰਜੀਤ ਸਿੰਘ ਬੈਂਸ ਨੇ ਲੋਕ ਸੇਵਾ ਦੇ ਜਿਹੜੇ  ਕਿਰਤੀਮਾਨ ਸਥਾਪਿਤ ਕੀਤੇ ਉਹ ਉਹਨਾਂ ਤੋਂ  ਹੀ ਪ੍ਰਭਾਵਿਤ ਹੋਕੇ ਹੀ ਆਪਣੇ ਸੈਕੜੇ ਸਾਥੀਆਂ  ਸਮੇਤ ਲੋਕ ਇਨਸਾਫ਼ ਪਾਰਟੀ ਵਿਚ ਸ਼ਾਮਿਲ ਹੋਇਆ ਹੈ।ਬੈਂਸ ਨੇ ਕਿਹਾ ਕਿ ਇਹ ਬੜਾ ਸ਼ੁਭ ਸੰਕੇਤ ਹੈ ਕਿ ਲੋਕਾਂ ਨੇ ਕਾਂਗਰਸ,ਅਕਾਲੀ ਭਾਜਪਾ ਤੋ ਬਾਅਦ ਹੁਣ ਆਮ ਆਦਮੀ ਪਾਰਟੀ ਦਾ  ਸਵਾਦ ਵੀ ਵੇਖ ਲਿਆ ਹੈ ਅਤੇ ਹੁਣ ਉਹਨਾਂ ਨੂੰ ਖੋਟੇ  ਅਤੇ ਖਰੇ ਦਾ ਪਤਾ ਚਲ ਚੁੱਕਾ ਹੈ ਕਿ ਇਮਾਨਦਾਰ ਪਾਰਟੀ ਸਿਰਫ ਲੋਕ ਇਨਸਾਫ਼ ਪਾਰਟੀ ਹੀ ਹੈ।ਜਿਹੜੀ  ਇਮਾਨਦਾਰੀ  ਨਾਲ ਹੀ ਲੋਕਾਂ ਦੇ ਕੰਮ  ਕਰਵਾ ਸਕਦੀ  ਹੈ।ਕਿਉੰ ਕਿ ਲੋਕ ਇਨਸਾਫ਼ ਪਾਰਟੀ ਸੰਘਰਸ਼ਾਂ ਚੋ ਨਿਕਲੀ ਪਾਰਟੀ ਹੈ ਇਸ ਪਾਰਟੀ ਨੇ ਹਮੇਸ਼ਾਂ ਲੋਕਤੰਤਰ ਲਈ ਅਪਣੀ ਆਵਾਜ਼ ਬੁਲੰਦ ਕੀਤੀ ਹੈ ਅਤੇ ਹਮੇਸ਼ਾ ਕਰਦੀ ਰਹੇਗੀ, ਲੋਕ ਇਨਸਾਫ ਪਾਰਟੀ ਹਰ ਆਗੂ,ਵਰਕਰ ਨੂੰ ਉਸਦਾ ਬਣਦਾ ਮਾਣ ਵੀ ਜ਼ਰੂਰ ਦੇਂਦੀ ਹੈ ।

Leave a Reply

Your email address will not be published. Required fields are marked *