ਰਾਹੁਲ ਗਾਂਧੀ ਦੀ “ਭਾਰਤ ਜੋੜੋ ਯਾਤਰਾ” ਪੰਜ ਸੂਬਿਆਂ ਦੀਆਂ ਚੋਣਾਂ ‘ਚ ਰੰਗ ਦਿਖਾਏਗੀ- ਬਾਵਾ

Ludhiana Punjabi
  • ਓ.ਬੀ.ਸੀ. ਦੀ ਮੀਟਿੰਗ ‘ਚ ਕੁਲਵੰਤ ਸਿੰਘ ਬਣੇ ਪੰਜਾਬ ਓ.ਬੀ.ਸੀ. ਦੇ ਵਾਈਸ ਚੇਅਰਮੈਨ
  • ਜਨਗਣਨਾ ਸਮੇਂ ਓ.ਬੀ.ਸੀ. ਦਾ ਵੱਖਰਾ ਕਾਲਮ ਹੋਣ ਨਾਲ ਦੇਸ਼ ਦੇ ਵੱਡੇ ਵਰਗ ਨੂੰ ਸਿਆਸੀ ਨੁਮਾਇੰਦਗੀ ਮਿਲੇਗੀ

DMT : ਲੁਧਿਆਣਾ : (23 ਅਕਤੂਬਰ 2023) : – ਰਾਹੁਲ ਗਾਂਧੀ ਦੀ “ਭਾਰਤ ਜੋੜੋ ਯਾਤਰਾ” ਪੰਜ ਸੂਬਿਆਂ (ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਮਿਜ਼ੋਰਮ, ਤੇਲੰਗਾਨਾ) ‘ਚ ਆ ਰਹੀਆਂ ਚੋਣਾਂ ‘ਚ ਰੰਗ ਦਿਖਾਏਗੀ। ਇਹ ਸ਼ਬਦ ਪੰਜਾਬ ਓ.ਬੀ.ਸੀ. ਦੀ ਮੀਟਿੰਗ ‘ਚ ਲੁਧਿਆਣਾ ਵਿਖੇ ਓ.ਬੀ.ਸੀ. ਵਿਭਾਗ ਦੇ ਏ.ਆਈ.ਸੀ.ਸੀ. ਦੇ ਨੈਸ਼ਨਲ ਕੋਆਰਡੀਨੇਟਰ ਅਤੇ ਇੰਚਾਰਜ ਹਿਮਾਚਲ ਕ੍ਰਿਸ਼ਨ ਕੁਮਾਰ ਬਾਵਾ ਨੇ ਕਹੇ।
ਬਾਵਾ ਨੇ ਕਿਹਾ ਕਿ ਓ.ਬੀ.ਸੀ. ਲਈ ਜਨਗਣਨਾ ਸਮੇਂ ਵੱਖਰਾ ਕਾਲਮ ਹੋਣ ਲਈ ਭਾਰਤ ਦੇ ਯੁਵਾ ਨੇਤਾ ਰਾਹੁਲ ਗਾਂਧੀ ਵੱਲੋਂ ਉਠਾਈ ਅਵਾਜ਼ ਸ਼ਲਾਘਾਯੋਗ ਹੈ ਅਤੇ ਦੂਰਅੰਦੇਸ਼ ਸੋਚ ਦੀ ਪ੍ਰਤੀਕ ਹੈ। ਉਹਨਾਂ ਕਿਹਾ ਕਿ ਓ.ਬੀ.ਸੀ. ਦੇ ਨੈਸ਼ਨਲ ਚੇਅਰਮੈਨ ਕੈਪਟਨ ਅਜੇ ਸਿੰਘ ਯਾਦਵ ਨੇ ਓ.ਬੀ.ਸੀ. ਦੀ ਅਵਾਜ਼ ਪੂਰੇ ਦੇਸ਼ ਅੰਦਰ ਬੁਲੰਦ ਕਰਨ ਲਈ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਹ ਵੀ ਪੰਜ ਸੂਬਿਆਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਅਹਿਮ ਰੋਲ ਅਦਾ ਕਰੇਗੀ।
ਬਾਵਾ ਨੇ ਕਿਹਾ ਕਿ ਉਹ ਨਵੰਬਰ ਵਿਚ ਹਿਮਾਚਲ ਜਾ ਰਹੇ ਹਨ ਅਤੇ ਉੱਥੇ ਓ.ਬੀ.ਸੀ. ਵਿਭਾਗ ਦੀਆਂ ਮੀਟਿੰਗਾਂ ਕਰਨਗੇ। ਉਹਨਾਂ ਕਿਹਾ ਕਿ 35% ਵੋਟ ਅਤੇ 71 ਜਾਤੀਆਂ ਓ.ਬੀ.ਸੀ. ਨਾਲ ਪੰਜਾਬ ‘ਚ ਸਬੰਧਿਤ ਹਨ ਪਰ ਅਬਾਦੀ ਦੇ ਅਧਾਰ ‘ਤੇ ਸਿਆਸੀ ਪ੍ਰਤੀਨਿਧਤਾ ਨਹੀਂ ਮਿਲਦੀ। ਉਹਨਾਂ ਕਿਹਾ ਕਿ ਕਾਂਗਰਸ ਹਾਈਕਮਾਂਡ ਵੱਲੋਂ ਜੋ ਓ.ਬੀ.ਸੀ. ਲਈ ਜਨਗਣਨਾ ਸਮੇਂ ਵੱਖਰਾ ਕਾਲਮ ਬਣਾਉਣ ਲਈ ਅਵਾਜ਼ ਉਠਾਈ ਹੈ। ਇਹ ਦੇਸ਼ ਦੀ ਸਿਆਸਤ ਵਿਚ ਕ੍ਰਾਂਤੀਕਾਰੀ ਤਬਦੀਲੀ ਲਿਆਏਗੀ। ਉਹਨਾਂ ਇਸ ਸਮੇਂ ਓ.ਬੀ.ਸੀ. ਪੰਜਾਬ ਦੇ ਚੇਅਰਮੈਨ ਰਾਜ ਬਖ਼ਸ਼ ਕੰਬੋਜ ਵੱਲੋਂ ਕੁਲਵੰਤ ਸਿੰਘ ਉੱਘੇ ਸਮਾਜਸੇਵੀ ਨੂੰ ਵਾਈਸ ਚੇਅਰਮੈਨ ਬਣਾਉਣ ਦੀ ਵਧਾਈ  ਦਿੱਤੀ।

Leave a Reply

Your email address will not be published. Required fields are marked *