ਬੱਕਰੀ ਪਾਲਣ ਕਿੱਤੇ ਵਿਚ ਹਨ ਵੱਡੀਆਂ ਸੰਭਾਵਨਾਵਾਂ – ਵੈਟਨਰੀ ਮਾਹਿਰ

Ludhiana Punjabi

DMT : ਲੁਧਿਆਣਾ : (25 ਅਪ੍ਰੈਲ 2023) : – ਵੈਟਨਰੀ ਅਤੇ ਪਸ਼ੂ ਪਾਲਣ ਪਸਾਰ ਸਿੱਖਿਆ ਵਿਭਾਗ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ, ਲੁਧਿਆਣਾ ਨੇ ਬੱਕਰੀ ਪਾਲਣ ਨੂੰ ਵਪਾਰਕ ਪੱਧਰ ’ਤੇ ਵਿਕਸਤ ਕਰਨ ਲਈ ਬੱਕਰੀ ਪਾਲਣ ਬਾਰੇ ਇਕ ਹਫਤੇ ਦਾ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ। ਸਿਖਲਾਈ ਦੇ ਸੰਯੋਜਕ, ਡਾ. ਰਾਜੇਸ ਕਸਰੀਜਾ ਅਤੇ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਵਿੱਚ ਪੰਜਾਬ ਅਤੇ ਨਾਲ ਲਗਦੇ ਸੂਬਿਆਂ ਦੇ 47 ਸਿਖਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ਵਿਚ ਪੰਜ ਔਰਤਾਂ ਵੀ ਸ਼ਾਮਿਲ ਸਨ। ਸਿੱਖਿਆਰਥੀਆਂ ਨੂੰ ਵੱਖ-ਵੱਖ ਵਿਸਿਆਂ ਜਿਵੇਂ ਨਸਲਾਂ, ਪ੍ਰਜਣਨ ਪ੍ਰਬੰਧਨ, ਸੈੱਡ ਡਿਜਾਈਨ, ਮੌਸਮੀ ਪ੍ਰਬੰਧਨ, ਟੀਕਾਕਰਨ, ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ, ਮੀਟ, ਦੁੱਧ ਦੀ ਗੁਣਵੱਤਾ ਵਧਾਉਣ ਅਤੇ ਬੱਕਰੀ ਪਾਲਣ ਦੀ ਆਰਥਿਕਤਾ ਬਾਰੇ ਗਿਆਨ ਪ੍ਰਦਾਨ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਸਿਧਾਂਤਕ ਗਿਆਨ ਤੋਂ ਇਲਾਵਾ ਬੱਕਰੀਆਂ ਨੂੰ ਸੰਭਾਲਣ ਬਾਰੇ ਵਿਹਾਰਕ ਸਿਖਲਾਈ, ਤਾਪਮਾਨ ਨੂੰ ਮਾਪਣ, ਤੰਦਰੁਸਤ ਜਾਨਵਰਾਂ ਦੀ ਪਛਾਣ, ਦੰਦ ਦੇਖ ਕੇ ਉਮਰ ਨਿਰਧਾਰਣ ਅਤੇ ਖੁਰਲੀ ਪ੍ਰਬੰਧਨ ਬਾਰੇ ਜਾਣਕਾਰੀ ਵੀ ਸਿੱਖਿਆਰਥੀਆਂ ਨੂੰ ਪ੍ਰਦਾਨ ਕੀਤੀ ਗਈ।

ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਏਕੀਕਿ੍ਤ ਖੇਤੀਬਾੜੀ ਢਾਂਚੇ ਨੂੰ ਵਿਖਾਉਣ ਸੰਬੰਧੀ ਦੌਰਾ ਵੀ ਕਰਵਾਇਆ ਗਿਆ, ਜਿਥੇ ਉਨ੍ਹਾਂ ਨੂੰ ਖੇਤੀਬਾੜੀ, ਬਾਗਬਾਨੀ, ਬੱਕਰੀ ਪਾਲਣ, ਮੱਛੀ ਪਾਲਣ ਅਤੇ ਡੇਅਰੀ ਕਿੱਤੇ ਨੂੰ ਸੰਯੁਕਤ ਰੂਪ ਵਿਚ ਕਰਨ ਸੰਬੰਧੀ ਤਿਆਰ ਕੀਤਾ ਮਾਡਲ ਵਿਖਾਇਆ ਗਿਆ।ਉਨ੍ਹਾਂ ਨੂੰ ਦੁੱਧ ਤੋਂ ਗੁਣਵੱਤਾ ਭਰਪੂਰ ਉਤਪਾਦ ਤਿਆਰ ਕਰਨ ਸੰਬੰਧੀ ਵੀ ਜਾਣਕਾਰੀ ਦਿੱਤੀ ਗਈ।

ਸਮਾਪਨ ਸਮਾਗਮ ਵਿਚ ਵੈਟਨਰੀ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ ਰਾਕੇਸ ਕੁਮਾਰ ਸਰਮਾ ਨੇ ਕਿਹਾ ਕਿ  ਕਿਸਾਨਾਂ ਨੂੰ ਬੱਕਰੀ ਪਾਲਣ ਦਾ ਕਿੱਤਾ ਵਿਗਿਆਨਕ ਲੀਹਾਂ ’ਤੇ ਕਰਨਾ ਚਾਹੀਦਾ ਹੈ ਇਸ ਨਾਲ ਵਧੇਰੇ ਮੁਨਾਫ਼ਾ ਮਿਲੇਗਾ। ਗੁਣਵੱਤਾ ਭਰਪੂਰ ਉਤਪਾਦ ਤਿਆਰ ਕਰਕੇ ਇਸ ਕਿੱਤੇ ਦੀਆਂ ਸੰਭਾਵਨਾਵਾਂ ਨੂੰ ਹੋਰ ਵਧਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤੀ ਗਈ ਦੂਰ-ਸਲਾਹਕਾਰ ਸੇਵਾ ਦਾ ਪੂਰਨ ਫਾਇਦਾ ਲੈਣ ਜੋ ਕਿ ਹਰੇਕ ਕੰਮਕਾਜੀ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਟੈਲੀਫੋਨ ਨੰਬਰ – 62832-58834 ਅਤੇ 62832-97919 ’ਤੇ ਉਪਲਬਧ ਹੈ।

Leave a Reply

Your email address will not be published. Required fields are marked *