ਭਗਵਾਨ ਰਾਮ ਜੀ ਦੇ ਉਪਦੇਸ਼ ਹੀ ਮਨੁੱਖੀ ਜੀਵਨ ਨੂੰ ਸੌਖਾ ਕਰਨ ਦਾ ਜ਼ਰੀਆ* – *ਬੈਂਸ

Ludhiana Punjabi
  • ਹਫਤਾ ਭਰ ਚੱਲਣ ਵਾਲੀ ਸ਼੍ਰੀ ਰਾਮ ਕਥਾ ਦਾ ਨਾਰੀਅਲ ਤੋੜ ਕੇ ਬੈਂਸ ਨੇ ਕੀਤਾ ਸ਼ੁੱਭ-ਆਰੰਭ

DMT : ਲੁਧਿਆਣਾ : (15 ਅਕਤੂਬਰ 2023) : –

ਧਾਰਮਿਕ ਸੇਵਾ ਸਮਿਤੀ (ਰਜਿ.) ਵਲੋ ਸ਼੍ਰੀ ਰਾਮ ਪਾਰਕ ਮਾਡਲ ਟਾਊਨ ਐਕਸਟੈਨਸ਼ਨ ਬਲਾਕ ਡੀ ਵਿਖੇ15  ਤੋਂ ਲੈਕੇ 21 ਅਕਤੂਬਰ ਤੱਕ ਸ਼੍ਰੀ ਰਾਮ ਕਥਾ ਕਾਰਵਾਈ ਜਾ ਰਹੀ ਹੈ।ਜਿਸ ਵਿੱਚ ਆਚਾਰਯ ਰਵਿ ਨੰਦਨ ਸ਼ਾਸਤਰੀ ਦੁਆਰਾ ਸ਼੍ਰੀ ਰਾਮ ਕਥਾ ਕੀਤੀ ਜਾ ਰਹੀ ਹੈ।ਸ਼੍ਰੀ ਰਾਮ ਕਥਾ ਦਾ ਸੁਭ ਆਰੰਭ ਅੱਜ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ  ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋ ਨਾਰੀਅਲ ਤੋੜ ਕੇ ਕੀਤਾ ਗਿਆ।ਇਸ  ਮੌਕੇ ਬੈਂਸ ਨੇ ਕਿਹਾ ਕਿ  ਸ਼੍ਰੀ ਰਾਮ ਦੀ ਕਥਾ ਸਾਨੂੰ ਜੀਵਨ ਜਿਉਣਾ ਸਿਖਾਉਂਦੀ ਹੈ।ਮਰਿਯਾਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਨੇ ਆਪਣੇ ਮਾਤਾ ਪਿਤਾ ਦੀ ਆਗਿਆ ਦਾ ਪਾਲਣ ਕਰਦੇ ਹੋਏ ਰਾਜਪਾਟ ਦਾ ਤਿਆਗ ਕਰਦੇ ਹੋਏ 14ਸਾਲ ਦਾ ਬਨਵਾਸ  ਕਟਿਆ।ਭਗਵਾਨ ਸ਼੍ਰੀ ਰਾਮ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਜੋੜਨ ਦਾ ਕੰਮ ਕੀਤਾ ।ਭਗਵਾਨ ਰਾਮ ਨੇ ਹਮੇਸ਼ਾ ਹੀ ਬੇਇਨਸਾਫ਼ੀ ਦੇ ਵਿਰੁੱਧ  ਲੜਨ ਦਾ ਸੰਦੇਸ਼ ਦਿੱਤਾ।ਚਾਹੇ ਇਸ ਲਈ ਕੋਈ ਵੀ ਕੁਰਬਾਨੀ ਕਿਉੰ ਨਾ ਕਰਨੀ ਪਵੇ।

ਬੈਂਸ ਨੇ ਕਿਹਾ  ਕਿ ਲੋਕਾਂ ਨੂੰ ਭਗਵਾਨ ਰਾਮ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਉਨ੍ਹਾਂ ਦੀਆਂ ਦਿੱਤੀਆ ਸਿੱਖਿਆਵਾਂ ‘ਤੇ ਆਧਾਰਿਤ ਸਮਾਜ ਦੀ ਸਥਾਪਨਾ ਵੱਲ ਧਿਆਨ ਦੇਣਾ ਚਾਹੀਦਾ ਹੈ।ਅੱਜ ਭਗਵਾਨ ਰਾਮ ਵਲੋ ਦਿੱਤਾ ਉਪਦੇਸ਼ ਹੀ ਮਨੁੱਖੀ ਜੀਵਨ ਨੂੰ  ਸੌਖਾ ਕਰਨ ਦਾ ਜ਼ਰੀਆ ਹੈ।ਇਸ ਮੌਕੇ ਧਾਰਮਿਕ ਸੇਵਾ ਸਮਿਤੀ ਦੇ ਰਾਜ ਕੁਮਾਰ ਗਰਗ,

ਸੁਰਿੰਦਰ ਨਈਅਰ ਬਿੱਟੂ,ਵਿਕਰਾਂਤ ਸ਼ਰਮਾ,

 ਅਮਰਨਾਥ ਸ਼ਰਮਾ,ਵਿਕਾਸ ਦੁਆ, ਵਿਜੇ ਬਾਂਸਲ,ਰਾਹੁਲ ਸੁਖੀਜਾ,ਅਸ਼ੋਕ ਗੁਪਤਾ,ਰਾਜੀਵ ਆਹੂਜਾ,ਦੀਪਕ ਸ਼ਰਮਾ

 ਸੀ ਏ ਵਿਕਾਸ ਸ਼ਰਮਾ,ਅਸ਼ਵਨੀ ਪਾਠਕ

 ਰਾਜੇਸ਼ ਰਾਏ,ਤਿਲਕ ਰਾਜ ਗੁਪਤਾ, ਅਮਰਜੀਤ ਬਿੱਟੂ, ਰਾਕੇਸ਼ ਮਿਨਹਾਸ,ਪਵਨ ਗੁਪਤਾ,ਸੁਨੀਲ ਦੁਆ,ਅਰੁਣ ਗੁਪਤਾ,ਮਦਨ ਲਾਲ ਸ਼ਰਮਾ, ਸੁਭਾਸ਼ ਸਿੰਗਲਾ,ਪਰਵੇਸ਼ ਮਹਾਜਨ,ਸੰਜੀਵ ਗੁਪਤਾ ਲਾਲੀ, ਜਗਦੀਸ਼ ਮਰਵਾਹਾ ਵਲੋ ਬੈਂਸ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਅਤੇ ਸਿਰੋਪਾ ਪਾ  ਕੇ ਸਨਮਾਨਿਤ ਵੀ ਕੀਤਾ ਗਿਆ।

Leave a Reply

Your email address will not be published. Required fields are marked *