ਭਗਵੰਤ ਮਾਨ ਵਲੋ ਟਵੀਟ ਕਰਕੇ ਵਿਰੋਧੀ ਧਿਰਾਂ ਨੂੰ ਬਹਿਸ ਦਾ ਖੁੱਲਾ ਸੱਦਾ ਦੇਣਾ ਪੰਜਾਬ ਦੇ ਅਸਲ ਮੁੱਦਿਆ ਤੋ ਧਿਆਨ ਭਟਕਾਉਣ :ਬੈਂਸ

Ludhiana Punjabi
  • ਪੰਜਾਬ ਵਿੱਚ,ਰਿਸ਼ਵਤ ਖੋਰੀ ਅਤੇ ਭ੍ਰਿਸ਼ਟਾਚਾਰ  ਦਾ ਹਰ ਪਾਸੇ ਬੋਲਬਾਲਾ

DMT : ਲੁਧਿਆਣਾ : (11 ਅਕਤੂਬਰ 2023) : – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਟਵੀਟ ਰਾਹੀਂ ਭਾਜਪਾ ਪ੍ਰਧਾਨ ਸੁਨੀਲ ਜਾਖੜ , ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਦੇ ਰਾਜਾ ਵੜਿੰਗ-ਪ੍ਰਤਾਪ ਸਿੰਘ ਬਾਜਵਾ ਨੂੰ ਬਹਿਸ ਦਾ ਖੁੱਲ੍ਹਾ ਸੱਦਾ ਦੇਣ ਨਾਲ ਇਹ ਗੱਲ ਸੱਚ ਸਾਬਿਤ ਹੋ ਰਹੀ ਹੈ ਕਿ ਸਿਰਫ ਪੰਜਾਬ ਦੀ ਜਨਤਾ ਦਾ ਅਸਲ ਮੁੱਦਿਆ ਤੋ ਧਿਆਨ ਭਟਕਾਉਣ ਵਾਸਤੇ ਇਹ ਸਭ ਕੀਤਾ ਜਾ ਰਿਹਾ ਹੈ।ਤਾਂ ਜੋਂ ਲੋਕ ਅਸਲ ਮੁੱਦਿਆ ਨੂੰ ਭੁੱਲ ਜਾਣ ਅਤੇ ਉਨ੍ਹਾਂ ਦਾ ਧਿਆਨ ਇਹਨਾਂ ਦੀ ਜੁਬਾਨੀ ਜੰਗ ਉਤੇ ਲਗ ਜਾਵੇ। ਇਹ ਸ਼ਬਦ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋ ਕੋਟ ਮੰਗਲ ਸਿੰਘ ਵਿਖੇ  ਪੱਤਰਕਾਰਾਂ ਨੂੰ ਸੰਬੋਧਨ ਕਰਦਿਆ ਕਹੇ।ਬੈਂਸ ਨੇ ਕਿਹਾ ਕਿ ਅੱਜ ਸਰਕਾਰ ਅਤੇ ਵਿਰੋਧੀ ਧਿਰਾਂ  ਦੀ ਜੁਬਾਨੀ ਜੰਗ ਵਿੱਚ ਪੰਜਾਬ ਦੇ ਅਸਲ ਮੁੱਦੇ  ਦਬੇ ਗਏ ਹਨ।ਅੱਜ ਪੰਜਾਬ ਵਿੱਚ ਨਸ਼ਾ ਗਲੀ ਗਲੀ  ਵਿੱਚ ਵਿਕ ਰਿਹਾ ਹੈ।ਜਿਸ ਨੇ ਪੰਜਾਬ ਦੀ ਜਵਾਨੀ ਰੋਲ ਦਿੱਤੀ ਹੈ।ਸਰਕਾਰੀ ਅਦਾਰਿਆਂ ਵਿੱਚ ਰਿਸ਼ਵਤਖੋਰੀ ਕਈ ਗੁਣਾ ਵੱਧ ਚੁੱਕੀ ਹੈ। ਭ੍ਰਿਸ਼ਟਾਚਾਰ  ਦਾ ਹਰ ਪਾਸੇ ਬੋਲਬਾਲਾ ਹੈ।ਅੱਜ ਰੇਤੇ ਦੀ ਬਲੈਕ ਹੋਣ ਨਾਲ ਗਰੀਬ ਆਦਮੀ ਘਰ ਬਣਾਉਣ ਤੋਂ ਵੀ ਵਾਂਝਾ ਹੋ ਗਿਆ ਹੈ।ਬੈਂਸ ਨੇ ਕਿਹਾ ਐਸ ਵਾਈ ਐਲ ਦਾ ਮੁੱਦਾ ਜੋਂ ਕਿ ਇਕ ਖਾਸ ਮੁੱਦਾ ਸੀ ਅਤੇ ਲੋਕਾਂ ਦਾ ਧਿਆਨ ਇਸ ਮੁੱਦੇ  ਵੱਲ ਸੀ।ਪਰ ਭਗਵੰਤ ਮਾਨ ਨੇ ਟਵੀਟ ਛੱਡ ਕੇ ਲੋਕਾਂ ਦਾ ਧਿਆਨ ਇਸ ਮੁੱਦੇ ਤੋਂ ਭਟਕਾਉਣ  ਦੀ ਕੋਸ਼ਿਸ਼ ਕੀਤੀ ਗਈ ਹੈ।ਬੈਂਸ ਨੇ ਸਾਰੀਆਂ ਪਾਰਟੀਆਂ ਨੂੰ ਜੁਬਾਨੀ ਜੰਗ ਦੀ ਲੜਾਈ ਛੱਡ ਕੇ ਤੱਥਾਂ ਦੇ ਆਧਾਰ ਤੇ  ਬਿਆਨ ਕਰਦੀ ਪੰਜਾਬ ਦੀ  ਸਥਿਤੀ ਨੂੰ  ਪੇਸ਼ ਕਰਨਾ ਚਾਹੀਦਾ ਹੈ।ਸਿਰਫ ਇਕ ਦੂਜੇ ਨਾਲ ਟਵੀਟ ਉਤੇ ਜੁਬਾਨੀ ਜੰਗ ਨਾਲ ਲੋਕਾਂ ਦਾ ਧਿਆਨ ਨਾ ਭਟਕਾਇਆ ਜਾਵੇ।ਕਿਉੰ ਕਿ ਟਵੀਟ ਉਤੇ ਦਿੱਤਾ ਸੱਦਾ ਕਦੇ ਵੀ ਸਿਰੇ ਨਹੀਂ ਚੜ੍ਹਦਾ ਇਸ ਨਾਲ ਸਿਰਫ ਲੋਕਾਂ ਦਾ ਧਿਆਨ ਹੀ ਭਟਕਾਇਆ ਜਾ ਸਕਦਾ ਹੈ।ਇਸ ਮੌਕੇ  ਇਲਾਕਾ ਨਿਵਾਸੀਆਂ ਨੇ ਬੈਂਸ ਦੁਆਰਾ ਉਹਨਾਂ ਦੇ ਕਰਵਾਏ ਕੰਮਾਂ  ਉਤੇ ਉਹਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੇ ਦਫਤਰ ਵਿਚ ਜਿਹੜਾ ਵੀ ਆਇਆ ਉਹਨਾਂ ਨੇ ਨਿਸ਼ਕਾਮ ਭਾਵ ਨਾਲ ਉਸਦਾ ਕੰਮ ਕਰਵਾਇਆ।ਇਸ ਮੌਕੇ ਪੂਰਵ ਕੌਂਸਲਰ ਅਰਜੁਨ ਸਿੰਘ ਚੀਮਾ,ਬਲਦੇਵ ਸਿੰਘ ਪ੍ਰਧਾਨ,ਮੀਡੀਆ ਇੰਚਾਰਜ ਪ੍ਰਦੀਪ ਸਿੰਘ ਬੰਟੀ,ਹਲਕਾ ਪੂਰਬੀ ਇੰਚਾਰਜ ਐਡਵੋਕੇਟ ਗੁਰਜੋਤ ਸਿੰਘ ਗਿੱਲ,ਸਿਕੰਦਰ ਸਿੰਘ ਪੰਨੂ, ਰਾਜੇਸ਼ ਖੋਖਰ,ਗੋਗੀ ਆਦਿ ਮੌਜੂਦ ਸਨ।

Leave a Reply

Your email address will not be published. Required fields are marked *