ਭਾਰਤ ਸਮੂਹ ਧਰਮ¡ਾਂ ਦਾ ਗੁਲਦਸਤਾ ਹੈ,  ਇਸਨੂੰ ਬਿਖਰਣ ਨਹੀਂ ਦੇਵਾਗੇਂ : ਸ਼ਾਹੀ ਇਮਾਮ ਪੰਜਾਬ

Ludhiana Punjabi
  • ਲੁਧਿਆਣਾ ਦੀ ਜਾਮਾ ਮਸਜਿਦ ਸਮੇਤ ਸ਼ਹਿਰ ਭਰ ‘ਚ ਅਦਾ ਕੀਤੀ ਗਈ ਈਦ-ਉਲ-ਫਿਤਰ ਦੀ ਨਮਾਜ

DMT : ਲੁਧਿਆਣਾ : (22 ਅਪ੍ਰੈਲ 2023) : – ਅੱਜ ਇੱਥੇ ਫੀਲਡਗੰਜ ਚੌਂਕ ‘ਚ ਮੌਜੂਦ ਇਤਿਹਾਸਿਕ ਜਾਮਾ ਮਸਜਿਦ ਸਮੇਤ ਸ਼ਹਿਰ ਦੀਆਂ ਸਾਰੀਆਂ ਮਸਜਿਦਾਂ ‘ਚ ਲੱਖਾਂ ਮੁਸਲਮਾਨਾਂ ਨੇ ਈਦ-ਉਲ-ਫਿਤਰ ਦੀ ਨਮਾਜ ਅਦਾ ਕੀਤੀ | ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੀ ਅਗੁਵਾਈ ‘ਚ ਨਮਾਜ ਅਦਾ ਕਰਨ ਤੋਂ ਪਹਿਲਾਂ ਜਾਮਾ ਮਸਜਿਦ ‘ਚ ਭਾਈਚਾਰਕ ਪਰੰਪਰਾ ਦੇ ਅਨੁਸਾਰ ਸਾਰੇ ਧਰਮਾਂ ਨਾਲ ਸੰਬੰਧ ਰੱਖਣ ਵਾਲੇ ਸਮਾਜਿਕ ਅਤੇ ਰਾਜਨੀਤਕ ਲੋਕਾਂ ਨੇ ਆਪਣੇ ਮੁਸਲਮਾਨ ਭਰਾਵਾਂ ਨੂੰ  ਈਦ ਦੀ ਮੁਬਾਰਕਬਾਦ ਦਿੱਤੀ |
ਈਦ ਦੇ ਮੌਕੇ ‘ਤੇ ਹਜਾਰਾਂ ਮੁਸਲਮਾਨਾਂ ਨੰੂ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ  ਨੇ ਕਿਹਾ ਕਿ ਈਦ ਦਾ ਦਿਨ ਨਫਰਤਾਂ ਨੂੰ ਮੁਹੱਬਤ ‘ਚ ਬਦਲਣ ਦਾ ਸੁਨੇਹਾ ਦਿੰਦਾ ਹੈ ¢ ਜੋ ਫਿਰਕਾਪ੍ਰਸਤ ਤਾਕਤਾਂ ਦੇਸ਼ ‘ਚ ਨਫਰਤ ਦੀ ਰਾਜਨੀਤੀ ਕਰਨਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਮੁੰਹ-ਤੋੜ ਜਵਾਬ ਦਿੱਤਾ ਜਾਵੇਗਾ |  ਸ਼ਾਹੀ ਇਮਾਮ ਨੇ ਕਿਹਾ ਕਿ ਅੱਜ ਦੇ ਦਿਨ ਰੋਜਾ ਰੱਖਣ ਵਾਲੀਆਂ ਲਈ ਅੱਲ੍ਹਾਹ ਤਆਲਾ ਵੱਲੋਂ ਈਨਾਮ ਹੈ ¢ ਉਨ੍ਹਾਂ ਕਿਹਾ ਕਿ ਅਸੀ ਦੁਆ ਕਰਦੇ ਹਾਂ ਕਿ ਅੱਜ ਦਾ ਦਿਨ ਦੁਨੀਆ ਭਰ ਦੇ ਲੋਕਾਂ ਲਈ ਆਪਸੀ ਭਾਈਚਾਰੇ ਅਤੇ ਅਮਨ ਦਾ ਸੁਨੇਹਾ ਲੈ ਕੇ ਆਏ ¢ ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਜਨਤਾ ਦੀ ਸ਼ਕਲ ‘ਚ ਰਹਿ ਰਹੇ ਕਰੋੜਾਂ ਹਿੰਦੂ ,  ਮੁਸਲਮਾਨ ,  ਸਿੱਖ ,  ਈਸਾਈ ,  ਦਲਿਤ ਆਦਿ ਇੱਕ ਗੁਲਦਸਤਾ ਹਨ ਅਤੇ ਇਸ ਗੁਲਦਸਤੇ ਨੂੰ ਕਿਸੇ ਕੀਮਤ ‘ਤੇ ਬਿਖਰਣ ਨਹੀਂ ਦਿੱਤਾ ਜਾਵੇਗਾ ¢ ਉਨ੍ਹਾਂ ਕਿਹਾ ਕਿ ਜਾਮਾ ਮਸਜਿਦ ਲੁਧਿਆਣਾ ਤੋਂ ਹਮੇਸ਼ਾ ਆਪਸੀ ਭਾਈ ਚਾਰੇ ਦਾ ਸੁਨੇਹਾ ਦਿੱਤਾ ਗਿਆ ਹੈ,  ਜਿਸਦੀ ਮਿਸਾਲ ਅੱਜ ਈਦ ਦੇ ਪੱਵਿਤਰ ਮੌਕੇ ‘ਤੇ ਇੱਥੇ ਮੌਜੂਦ ਸਾਰੇ ਧਰਮਾਂ ਦੇ ਧਾਰਮਿਕ ਅਤੇ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਦੀ ਮੌਜੂਦਗੀ ਹੈ ¢ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਅੱਜ ਮੈਂ ਈਦ ਦੇ ਇਸ ਮੁਬਾਰਕ ਮੌਕੇ ‘ਤੇ ਜਿੱਥੇ ਪੰਜਾਬ ਦੇ ਸਾਰੇ ਲੋਕਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਉਥੇ ਹੀ ਅੱਲ੍ਹਾਹ ਤੋਂ ਦੁਆ ਕਰਦਾ ਹਾਂ ਕਿ ਅੱਜ ਦਾ ਦਿਨ ਇਸ ਦੇਸ਼ ਅਤੇ ਸਾਡੇ ਸੂਬੇ ਲਈ ਰਹਿਮਤ ਅਤੇ ਬਰਕਤ ਦਾ ਪੈਗਾਮ ਲੈ ਕੇ ਆਏ |  ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਈਦ ਦਾ ਦਿਨ ਗਿਲੇ-ਸ਼ਿਕਵੇ ਦੂਰ ਕਰਕੇ ਇੱਕ ਦੂਜੇ ਨਾਲ ਗਲੇ ਮਿਲਣ ਦਾ ਦਿਨ ਹੈ, ਈਦ ਰੰਜਿਸ਼ਾਂ ਨੂੰ  ਖਤਮ ਕਰਕੇ ਮੁਹੱਬਤ ਦਾ ਸੁਨੇਹਾ ਦਿੰਦੀ ਹੈ | ਸ਼ਾਹੀ ਇਮਾਮ ਨੇ ਪੰਜਾਬ ਦੇ ਮੌਜੂਦਾ ਹਾਲਾਤ ‘ਤੇ ਕਿਹਾ ਕਿ ਸਰਵ ਧਰਮਾਂ ਦੇ ਲੋਕਾਂ ਨੂੰ  ਆਪਸੀ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਹੈ |
ਇਸ ਮੌਕੇ ‘ਤੇ ਮੁਸਲਮਾਨਾਂ ਨੂੰ  ਈਦ ਦੀ ਮੁਬਾਰਕਬਾਦ ਦਿੰਦੇ ਹੋਏ ਲੁਧਿਆਣਾ ਤੋਂ ਵਿਧਾਇਕ ਚੌਧਰੀ  ਮਦਨ ਲਾਲ ਬੱਗਾ, ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਈਦ ਦਾ ਦਿਨ ਸਿਰਫ ਮੁਸਲਮਾਨ ਭਰਾਵਾਂ ਲਈ ਹੀ ਨਹੀਂ ਸਗੋਂ ਸਾਰੇ ਭਾਰਤੀਆਂ ਲਈ ਖੁਸ਼ੀ ਦਾ ਦਿਨ ਹੈ | ਉਨ੍ਹਾਂ ਕਿਹਾ ਕਿ ਅਸੀਂ ਦੁਆ ਕਰਦੇ ਹਾਂ ਕਿ ਇਹ ਖੁਸ਼ੀਆਂ ਭਰੀ ਰੀਤ ਹਮੇਸ਼ਾ ਇੰਜ ਹੀ ਚੱਲਦੀ ਰਹੇ |  ਉਨ੍ਹਾਂ ਕਿਹਾ ਕਿ ਇਸ ਤਪਦੀ ਹੋਈ ਗਰਮੀ ‘ਚ ਪੂਰਾ ਮਹੀਨਾ ਮੁਸਲਮਾਨ ਰੋਜਾ ਰੱਖਦਾ ਹੈ ਅਤੇ ਆਪਣੇ ਖੁਦਾ ਦੀ ਇਬਾਦਤ ਕਰਦਾ ਹੈ, ਜਿਸਦੇ ਬਦਲੇ ‘ਚ ਅੱਲ੍ਹਾ ਤਆਲਾ ਆਪਣੇ ਬੰਦੀਆਂ ਨੂੰ  ਈਦ ਦਾ ਪੱਵਿਤਰ ਤਿਉਹਾਰ ਤੋਹਫੇ ਦੇ ਤੌਰ ‘ਤੇ ਦਿੰਦੇ ਹਨ | ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਹਰ ਮੁਸਲਮਾਨ ਆਪਣੇ ਸਾਰੇ ਗਿਲੇ ਸ਼ਿਕਵੇ ਭੁੱਲ ਕੇ ਇੱਕ ਦੂੱਜੇ ਨੂੰ  ਗਲੇ ਲਗਾਉਂਦਾ ਹੈ | ਉਹਨਾਂ ਕਿਹਾ ਕਿ ਅੱਜ ਦਾ ਦਿਨ ਸਾਡੇ ਸਭ ਦੇ ਲਈ ਵੱਡੀ ਖੁਸ਼ੀ ਦਾ ਦਿਨ ਹੈ | ਉਨ੍ਹਾਂ ਕਿਹਾ ਕਿ ਲੁਧਿਆਣਾ ਸ਼ਹਿਰ ਸਾਰੇ ਧਰਮਾਂ ਦੇ ਲੋਕਾਂ ਦਾ ਇੱਕ ਗੁਲਦਸਤਾ ਹੈ | ਇਸਦੇ ਸਾਰੇ ਫੁਲ ਆਪਣੀ ਖੁਸ਼ਬੂ ਦੇ ਨਾਲ ਮਾਹੌਲ ਨੂੰ  ਖੁਸ਼ਗਵਾਰ ਬਣਾ ਕੇ ਰੱਖਦੇ ਹਨ | ਉਨ੍ਹਾਂ ਕਿਹਾ ਕਿ ਲੁਧਿਆਣਾ ਦੀ ਇਹ ਇਤੀਹਾਸਿਕ ਜਾਮਾ ਮਸਜਿਦ ਜਿੱਥੇ ਮੁਸਲਮਾਨਾਂ ਦਾ ਮੁੱਖ ਧਾਰਮਿਕ ਕੇਂਦਰ ਹੈ ਉਥੇ ਹੀ ਇਹ ਸਾਰੇ ਧਰਮਾਂ ਦੇ ਲੋਕਾਂ ਲਈ ਅਮਨ ਅਤੇ ਮੁਹੱਬਤ ਦੀ ਨਿਸ਼ਾਨੀ ਵੀ ਹੈ |
ਇਸ ਮੌਕੇ ਮੁਸਲਮਾਨ ਭਰਾਵਾਂ ਨੂੰ  ਈਦ ਦੀ ਮੁਬਾਰਕਬਾਦ ਦਿੰਦੇ ਹੋਏ ਸੀਨੀਅਰ ਕਾਂਗਰਸੀ ਨੇਤਾ ਪਰਮਿੰਦਰ ਮਹਿਤਾ ਅਤੇ ਕਾਂਗਰਸੀ ਨੇਤਾ ਯੋਗੇਸ਼ ਹਾਂਡਾ ਨੇ ਕਿਹਾ ਕਿ ਈਦ ਦਾ ਦਿਨ ਹਰ ਇੱਕ ਭਾਰਤੀ ਲਈ ਖੁਸ਼ੀ ਦਾ ਦਿਨ ਹੈ | ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦਾ ਇੱਕ ਅਜਿਹਾ ਦੇਸ਼ ਹੈ ਜਿੱਥੇ ਹਰ ਇੱਕ ਧਰਮ ਦਾ ਤਿਉਹਾਰ ਸਾਰੇ ਲੋਕ ਆਪਸ ‘ਚ ਮਿਲਜੁਲ ਕੇ ਮਨਾਉਂਦੇ ਹਨ | ਉਹਨਾਂ ਕਿਹਾ ਕਿ ਸਾਨੂੰ ਇਸ ਗੱਲ ‘ਤੇ ਮਾਣ ਮਹਿਸੂਸ ਹੁੰਦਾ ਹੈ ਕਿ ਭਾਰਤ ਵਿਸ਼ਵ ਦਾ ਇੱਕਲੌਤਾ ਧਰਮ ਨਿਰਪੱਖ ਦੇਸ਼ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਆਪਸ ‘ਚ ਮਿਲਜੁਲ ਕੇ ਹਰ ਤਿਉਹਾਰ ਨੂੰ  ਬਹੁਤ ਖੁਸ਼ੀ ਨਾਲ ਮਨਾਉਂਦੇ ਹਨ |
ਇਸ ਮੌਕੇ ‘ਤੇ ਜਾਮਾ ਮਸਜਿਦ ਲੁਧਿਆਣਾ ‘ਚ ਆਪਣੇ ਮੁਸਲਮਾਨ ਭਰਾਵਾਂ ਨੂੰ  ਈਦ ਦੀ ਮੁਬਾਰਕਬਾਦ ਦੇਣ ਲਈ ਵਿਧਾਇਕ ਪੁੱਤਰ ਸਵਰਾਜ ਗੋਗੀ, ਸਾਬਕਾ ਕੋਂਸਲਰ ਰਾਕੇਸ਼ ਪਰਾਸ਼ਰ, ਗੁਲਾਮ ਹਸਨ ਕੈਸਰ, ਸੀਨੀਅਰ ਅਕਾਲੀ ਨੇਤਾ ਬਲਜੀਤ ਸਿੰਘ ਬਿੰਦਰਾ, ਅਸ਼ੋਕ ਗੁਪਤਾ, ਸ਼ਿੰਗਾਰਾ ਸਿੰਘ ਦਾਦ, ਜਰਨੈਲ ਸਿੰਘ ਤੂਰ, ਗੁਰਪ੍ਰੀਤ ਸਿੰਘ ਵਿੰਕਲ, ਮੁਹੰਮਦ  ਮੁਸਤਕੀਮ ਅਹਿਰਾਰੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ |

Leave a Reply

Your email address will not be published. Required fields are marked *