ਮਨੀਪੁਰ ਦੀਆਂ ਦਰਦਨਾਕ ਘਟਨਾਵਾਂ ਮੋਦੀ ਸਰਕਾਰ ਦੇ ਮੱਥੇ ‘ਤੇ ਕਲੰਕ- ਬਾਵਾ

Ludhiana Punjabi
  • ਮੋਦੀ ਜੀ, ਹੁਣ ਸੈਰ ਸਪਾਟਾ ਜਾਂ ਕਾਂਗਰਸ ‘ਤੇ ਤੰਜ ਕੱਸਣ ਦਾ ਸਮਾਂ ਨਹੀਂ, ਭਾਰਤ ਦੇ ਲੋਕਾਂ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਦਾ ਸਮਾਂ ਹੈ
  • ਰਾਹੁਲ ਗਾਂਧੀ ਦੀ ਯਾਤਰਾ ਨੇ ਭਾਰਤ ਨੂੰ ਜੋੜਨ ਦਾ ਕੰਮ ਕੀਤਾ, ਪਰ ਅੱਜ ਦੇਸ਼ ਅੰਦਰ ਨਫ਼ਰਤ ਦਾ ਬਜ਼ਾਰ ਗਰਮ ਹੈ ਜੋ ਦੁੱਖ ਅਤੇ ਚਿੰਤਾ ਦਾ ਵਿਸ਼ਾ ਹੈ

DMT : ਲੁਧਿਆਣਾ : (28 ਜੁਲਾਈ 2023) : – ਮਨੀਪੁਰ ਦੀਆਂ ਦਰਦਨਾਕ ਘਟਨਾਵਾਂ ਸੋਸ਼ਲ ਮੀਡੀਆ ‘ਤੇ ਦੇਖ ਕੇ ਹਰ ਭਾਰਤੀ ਦਾ ਦਿਲ ਦਹਿਲ ਗਿਆ ਹੈ। ਤਿੰਨ ਮਹੀਨਿਆਂ ਤੋਂ ਵਾਪਰ ਰਹੀਆਂ ਘਟਨਾਵਾਂ ਦੀ ਖ਼ਬਰ ਮੋਦੀ ਸਰਕਾਰ ਤੱਕ ਨਾ ਪਹੁੰਚਣਾ ਜਾਂ ਸਭ ਕੁਝ ਦੇਖ ਕੇ ਅੱਖਾਂ ਮੀਟਣਾ ਮੋਦੀ ਸਰਕਾਰ ਦੇ ਮੱਥੇ ‘ਤੇ ਕਲੰਕ ਹੈ। ਇਹ ਸ਼ਬਦ ਅੱਜ ਭਰੇ ਮਨ ਨਾਲ ਪ੍ਰੈੱਸ ਨੂੰ ਜਾਰੀ ਇੱਕ ਬਿਆਨ ਰਾਹੀਂ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੁੱਲ ਹਿੰਦ ਕਾਂਗਰਸ ਓ.ਬੀ.ਸੀ. ਵਿਭਾਗ ਦੇ ਕੋਆਰਡੀਨੇਟਰ ਇੰਚਾਰਜ ਪੰਜਾਬ ਨੇ ਕਹੇ।

Leave a Reply

Your email address will not be published. Required fields are marked *