ਮਨੀਪੁਰ ਵਿੱਚ ਫਿਰਕਾਪ੍ਰਸਤ ਤਾਕਤਾਂ ਵੱਲੋਂ ਸਰਕਾਰੀ ਸਹਿ ਤੇ ਔਰਤਾਂ ਤੇ  ਕੀਤੇ ਅਣ-ਮਨੁੱਖੀ ਕਾਰਿਆਂ ਦੀ ਸਖ਼ਤ ਨਿਖੇਧੀ

Ludhiana Punjabi
  • ਭਗਵੰਤ ਮਾਨ ਸਰਕਾਰ ਵੱਲੋਂ ਪੁਰਾਣੀਆਂ ਸਰਕਾਰਾਂ ਦੀ ਤਰਜ਼ ਤੇ ਕਾਰਪੋਰੇਟ ਪੱਖੀ ਫੈਸਲੇ ਲੈਣ ਦੀ ਸਖ਼ਤ ਨਿੰਦਾ
  • ਪ.ਸ.ਸ.ਫ.1680/22-ਬੀ ਦੀ ਮੋਗਾ ਵਿਖੇ ਹੋ ਰਹੀ ਕੌਮੀਂ ਕਾਨਫਰੰਸ ਦੀਆਂ ਤਿਆਰੀਆਂ ਜੋਰਾਂ ਤੇ
  • ਅਗਸਤ ਵਿੱਚ ਜ਼ਿਲਾ ਪੱਧਰੀ ਮੀਟਿੰਗਾਂ–ਅਗਲੀ ਮੀਟਿੰਗ 13 ਅਗਸਤ ਨੂੰ ਮੋਗਾ ਵਿਖੇ ਕਰਨ ਦਾ ਫੈਸਲਾ 

DMT : ਲੁਧਿਆਣਾ : (31 ਜੁਲਾਈ 2023) : – ਅੱਜ  ਸਥਾਨਕ ਸਹੀਦ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਮੁੱਖ ਦਫ਼ਤਰ 1680/22-ਚੰਡੀਗੜੁ ਦੇ ਪ੍ਰਮੁੱਖ ਆਗੂਆਂ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਜਨਰਲ ਸਕੱਤਰ ਸੁਰਿੰਦਰ  ਕੁਮਾਰ ਪੁਆਰੀ ਨੇ ਦੱਸਿਆ ਕਿ ਮੀਟਿੰਗ ਵਿੱਚ 3 ਅਤੇ 4 ਮਈ ਨੂੰ ਮਨੀਪੁਰ ਵਿੱਚ ਬੀ ਜੇ ਪੀ ਦੀ ਸਹਿ ਤੇ ਫਿਰਕਾਪ੍ਰਸਤ ਤਾਕਤਾਂ ਵੱਲੋਂ  ਖੇਡੇ ਨੰਗੇ ਨਾਚ ਕਾਰਨ ਵਾਪਰੀਆਂ ਅਣ-ਮਨੁੱਖੀ,ਅਤੀ ਨਿੰਦਣਯੋਗ ਘਟਨਾਵਾਂ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ । ਆਗੂਆਂ  ਨੇ ਕਿਹਾ ਕਿ ਜਿਸ ਦੇਸ ਵਿੱਚ ਮਿੱਟੀ ਦੀ ਔਰਤ ਨੂੰ ਦੇਵੀ ਬਣਾ ਕੇ ਪੂਜਣ ਦਾ ਢੌਂਗ ਰਚਿਆ ਜਾਂਦਾ ਹੋਵੇ ਅਤੇ ਹਕੀਕੀ ਤੌਰ ਤੇ ਔਰਤਾਂ ਦੀ ਸਰੇਆਮ ਪਤ ਲੁੱਟੀ ਜਾਂਦੀ ਹੋਵੇ ਉਸ ਦੇਸ ਦੇ ਰਾਜੇ ਨੂੰ ਚੂਲੀ ਭਰ ਪਾਣੀ ਵਿੱਚ ਨੱਕ  ਡਬੋ ਕੇ ਮਰ ਜਾਣਾ ਚਾਹੀਦਾ ਹੈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਮੁੱਖ ਆਗੂਆਂ ਚਰਨ ਸਿੰਘ ਸਰਾਭਾ,ਰਣਜੀਤ ਸਿੰਘ ਰਾਣਵਾਂ,ਰਣਬੀਰ ਢਿੱਲੋਂ,

ਦਰਸ਼ਨ ਸਿੰਘ ਲੁਬਾਣਾ,ਸੁਰਿੰਦਰ ਪੁਆਰੀ,ਗੁਰਮੇਲ ਮੈਲਡੇ ,ਗੁਰਜੀਤ ਸਿੰਘ ਘੋੜੇਵਾਹ,ਗੁਰਪ੍ਰੀਤ ਸਿੰਘ ਮੰਗਵਾਲ,ਪ੍ਰੇਮ ਚਾਵਲਾ,ਕਰਤਾਰ ਸਿੰਘ  ਪਾਲ,ਬਲਕਾਰ ਵਲਟੋਹਾ,ਸੁਖਦੇਵ ਸੁਰਤਾਪੁਰੀ,ਅਮਰਜੀਤ ਕੌਰ ਰਣ ਸਿੰਘ ਵਾਲਾ, ਮਨਜੀਤ ਸਿੰਘ ਗਿੱਲ,ਪ੍ਰਭਜੀਤ ਸਿੰਘ ਉੱਪਲ,ਰਣਦੀਪ ਸਿੰਘ ਫਤਿਹਗੜ੍ਹ ਸਾਹਿਬ,ਟਹਿਲ ਸਿੰਘ ਸਰਾਭਾ,ਜਸਕਰਨ ਸਿੰਘ ਗਹਿਰੀ ਬੁੱਟਰ,ਮੇਲਾ ਸਿੰਘ ਪੁੰਨਾਂਵਾਲ,ਜਸਵਿੰਦਰ ਪਾਲ ਉੱਘੀ,ਅਮ੍ਰਿਤਪਾਲ ਤਰਨਤਾਰਨ,ਜਸਵੰਤ ਰਾਏ ਅਮ੍ਰਿਤਸਰ,ਕ੍ਰਿਸ਼ਨ ਪ੍ਰਸਾਦ ਚੰਡੀਗੜ੍ਹ,ਜਗਦੀਸ਼ ਰਾਏ ਰਾਹੋਂ, ਸੰਦੀਪ ਸਿੰਘ ਪਟਿਆਲਾ,ਸੀਤਾ ਰਾਮ ਸਰਮਾਂ,ਰਾਜ ਕੁਮਾਰ ਰੰਗਾ,ਕੁਲਵੰਤ ਸਿੰਘ ਚਾਨੀ,ਸੁਰਿੰਦਰ ਬੈਂਸ,ਪਰਮਿੰਦਰ ਕਾਲੀਆ,ਹੰਸ ਰਾਜ ਦੀਦਾਰੜ੍ਹ ਨੇ ਕਿਹਾ ਕਿ ਪੰਜਾਬ ਦੀ ਹੁਕਮਰਾਨ ਭਗਵੰਤ ਮਾਨ ਸਰਕਾਰ ਵੀ ਪੁਰਾਣੀਆਂ ਸਰਕਾਰਾਂ ਦੀ ਤਰਜ਼ ਤੇ ਕਾਰਪੋਰੇਟ ਘਰਾਣਿਆਂ ਪੱਖੀ ਫੈਸਲੇ ਲੈ ਰਹੀ ਹੈ ,ਜਿੱਥੋਂ ਤੱਕ 12719 ਟੀਚਰਾਂ ਨੂੰ ਪੱਕਾ ਕਰਨ ਦਾ ਸਵਾਲ ਹੈ ਇਹ ਪੱਕਾ ਸਬਦ ਦਾ ਘੋਰ ਅਪਮਾਨ ਹੈ,ਲੰਮੇਂ ਅਰਸੇ ਤੋਂ ਬਾਅਦ ਟੀਚਰਾਂ ਦੀਆਂ ਉਜਰਤਾਂ ਵਿੱਚ  ਵਾਧਾ ਕਰਨਾ ਚੰਗਾ ਕਦਮ ਹੈ,ਪਰ ਵਾਧਾ ਕਰਕੇ ਪੱਕਾ ਕਰਨ ਦਾ ਪ੍ਰਚਾਰ ਕਰਨਾ ਵੱਡਾ ਧੋਖਾ ਹੈ ।ਉਹਨਾਂ ਕਿਹਾ ਕਿ ਜਿਨਾਂ ਮੁਲਾਜ਼ਮਾਂ ਤੇ ਸੀ.ਐਸ.ਆਰ,ਤਨਖਾਹ ਸਕੇਲ,ਮਹਿੰਗਾਈ ਭੱਤਾ,ਮੈਡੀਕਲ ਭੱਤੇ ਸਮੇਤ ਹੋਰ ਭੱਤੇ ਦੀ ਸਹੂਲਤ ਲਾਗੂ ਨਹੀਂ ਉਹਨਾਂ ਨੂੰ ਪੱਕਾ ਕਹਿਣਾ ਅਧਿਆਪਕ ਵਰਗ ਨਾਲ  ਕੋਝਾ ਮਜ਼ਾਕ ਹੈ । ਆਗੂਆਂ ਨੇ  ਕਿਹਾ ਕਿ ਇਸ ਵਰਤਾਰੇ ਵਿੱਚ ਕਾਂਗਰਸ ਅਤੇ ਅਕਾਲੀ, ਭਾਜਪਾ ਸਰਕਾਰਾਂ ਨੂੰ ਵੀ ਬਰੀ ਨਹੀਂ ਕੀਤਾ ਜਾ ਸਕਦਾ । ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਦਿਆਂ ਮੰਗ ਕੀਤੀ ਕਿ ਵੱਖ ਵੱਖ ਵਿਭਾਗਾਂ ਵਿੱਚ ਖਾਲੀ ਪਈਆਂ ਅਸਾਮੀਆਂ ਵਿਰੁੱਧ ਦਰਜਾ-4 ਅਤੇ ਦਰਜਾ-3 ਸਮੇਤ ਹੋਰਾਂ ‘ਦੀ ਰੈਗੂਲਰ ਭਰਤੀ ਤੁਰੰਤ ਸੁਰੂ ਕੀਤੀ ਜਾਵੇ,ਠੇਕਾ ਅਤੇ ਆਊਟ ਸੋਰਸਿੰਗ ਪ੍ਰਣਾਲੀ ਦਾ ਮੁਕੰਮਲ ਖਾਤਮਾ ਕਰਕੇ ਠੇਕਾ ਅਤੇ ਆਊਟ ਸੋਰਸ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ  ਪੂਰੇ ਤਨਖ਼ਾਹ ਸਕੇਲਾਂ ਵਿੱਚ ਪੱਕਾ ਕੀਤਾ ਜਾਵੇ,ਸਕੀਮ ਵਰਕਰਾਂ,ਆਸਾ,ਆਂਗਣਵਾੜੀ ਅਤੇ ਮਿੱਡ-ਡੇ-ਮੀਲ ਵਰਕਰਾਂ ਨੂੰ ਕਿਰਤ ਕਾਨੂੰਨਾਂ ਦੇ ਦਾਇਰੇ ਵਿੱਚ ਲਿਆ ਕੇ ਰੈਗੂਲਰ ਕੀਤਾ ਜਾਵੇ ਅਤੇ 26000/ਰੁਪੈ ਮਹੀਨਾ ਤਨਖਾਹ ਦਿੱਤੀ ਜਾਵੇ,ਵਿਭਾਗਾਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ,ਸਿਹਤ,ਸਿੱਖਿਆ,ਬਿਜਲੀ ਅਤੇ ਟ੍ਰਾਂਸਪੋਰਟ ਦਾ ਸਰਕਾਰੀ ਕਰਨ ਕੀਤਾ ਜਾਵੇ ,ਪੈਨਸ਼ਨਰਾਂ ਅਤੇ ਮੁਲਾਜਮਾਂ ਦੀਆਂ ਪੈਂਡਿੰਗ ਮੰਗਾਂ ਦਾ ਨਿਪਟਾਰਾ ਗੱਲਬਾਤ ਰਾਹੀਂ ਤੁਰੰਤ ਕੀਤਾ ਜਾਵੇ, ਵਿਕਾਸ ਟੈਕਸ ਦੇ ਨਾ ਤੇ 200 ਰੁਪੈ ਮਹੀਨਾ  ਕੱਟਣਾ ਤੁਰੰਤ ਬੰਦ ਕੀਤਾ ਜਾਵੇ,ਪੁਰਾਣੀ ਪੈਨਸ਼ਨ ਸਕੀਮ  ਅਸਲ ਰੂਪ ਵਿੱਚ ਲਾਗੂ ਕਰਕੇ ਜੀ ਪੀ ਐਫ ਕੱਟਣਾ ਸੁਰੂ ਕੀਤਾ ਜਾਵੇ,ਕੇਂਦਰੀ ਸਕੇਲਾਂ ਵਿੱਚ ਤਨਖਾਹ ਦੇਣ ਦਾ ਪੱਤਰ 17/7/20 ਤੁਰੰਤ ਵਾਪਸ ਲਿਆ ਜਾਵੇ।

ਆਗੂਆਂ ਦੱਸਿਆ ਕਿ 21-22 ਅਕਤੂਬਰ 2023 ਨੂੰ ਮੋਗਾ ਵਿਖੇ ਹੋਣ ਵਾਲੀ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਕਨਫੈਡਰੇਸ਼ਨ ਦੀ ਕੌਮੀਂ ਕਾਨਫਰੰਸ ਪੂਰੀ ਸ਼ਾਨੋ। ਸੌਕਤ ਨਾਲ ਕੀਤੀ ਜਾਵੇਗੀ ਕਾਨਫਰੰਸ ਨੂੰ ਸੁਬਾਈ ਆਗੂਆਂ ਤੋਂ ਇਲਾਵਾ ਮੁਲਾਜ਼ਮਾਂ-ਮਜਦੂਰਾਂ ਦੇ ਕੌਮੀਂ ਅਤੇ ਕੌਮਾਂਤਰੀ ਪੱਧਰ ਦੇ ਆਗੂ ਸੰਬੋਧਨ ਕਰਨਗੇ । ਕਾਨਫਰੰਸ ਦੀ ਤਿਆਰੀ ਲਈ ਰਾਜ ਭਰ ਵਿੱਚ ਜ਼ਿਲਾ ਪੱਧਰੀ ਮੀਟਿੰਗਾਂ ਤਹਿ ਕੀਤੀਆਂ ਗਈਆਂ। ਅਗਲੀ ਸੂਬਾਈ ਮੀਟਿੰਗ 13 ਅਗਸਤ ਨੂੰ ਮੋਗਾ ਵਿਖੇ  ਕਰਨ ਦਾ ਫੈਸਲਾ ਕੀਤਾ ਗਿਆ।

Leave a Reply

Your email address will not be published. Required fields are marked *