ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਆਈ.ਟੀ. ਦੇ ਯੁੱਗ ਦੀ ਸ਼ੁਰੂਆਤ ਸੈਮ ਪਟਰੌਦਾ ਦੇ ਸਹਿਯੋਗ ਨਾਲ ਕੀਤੀ- ਬਾਵਾ

Ludhiana Punjabi
  • ਪੰਚਾਇਤਾਂ ਨੂੰ ਵੱਧ ਅਧਿਕਾਰ, ਕਪੂਰਥਲਾ ਰੇਲ ਕੋਚ ਫ਼ੈਕਟਰੀ ਪੰਜਾਬ ਨੂੰ ਵੱਡੀ ਦੇਣ

DMT : ਲੁਧਿਆਣਾ : (20 ਅਗਸਤ 2023) : – ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਜਨਮ ਦਿਨ ‘ਤੇ ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਭਾਰਤ ਅੰਦਰ ਆਈ.ਟੀ. ਦੇ ਯੁੱਗ ਦੀ ਸ਼ੁਰੂਆਤ ਪ੍ਰਸਿੱਧ ਵਿਗਿਆਨੀ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਟਰੌਦਾ ਯੂ.ਐੱਸ.ਏ. ਦੇ ਸਹਿਯੋਗ ਨਾਲ ਰਾਜੀਵ ਗਾਂਧੀ ਨੇ ਕੀਤੀ ਸੀ ਜੋ ਉਹਨਾਂ ਦੇ ਕਰੀਬੀ ਮਿੱਤਰ ਸਨ। ਇਸ ਸਮੇਂ ਸ਼੍ਰੀ ਬਾਵਾ ਨੇ ਅਮਰੀਕਾ ‘ਚ ਕਾਂਗਰਸ ਦੇ ਪੰਜਾਬ ਚੈਪਟਰ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਦੇ ਸੱਦੇ ‘ਤੇ ਨਿਊਜਰਸੀ ਆਏ ਸੈਮ ਪਟਰੌਦਾ ਨਾਲ ਫ਼ੋਟੋ ਵੀ ਪ੍ਰੈੱਸ ਨੂੰ ਜਾਰੀ ਕੀਤੀ।

  ਇਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ ਰਾਜੀਵ ਗਾਂਧੀ ਨੇ ਭਾਰਤੀ ਲੋਕਤੰਤਰ ਨੂੰ ਹੇਠਲੇ ਪੱਧਰ ‘ਤੇ ਮਜ਼ਬੂਤ ਕਰਨ ਲਈ ਦੇਸ਼ ਅੰਦਰ ਪੰਚਾਇਤਾਂ ਨੂੰ ਵੱਧ ਅਧਿਕਾਰ ਦਿੱਤੇ। ਉਹਨਾਂ ਕਿਹਾ ਕਿ ਸਰਪੰਚ ਕੋਲ ਮਜਿਸਟਰੇਟ ਦੀਆਂ ਪਾਵਰਾਂ ਵੀ ਹਨ ਪਰ ਇਸ ਨੂੰ ਸਮਝਣਾ, ਵਰਤਣਾ ਅਤੇ ਲੋਕ ਹਿੱਤਾਂ ਦੀ ਰਾਖੀ ਕਰਨ ‘ਚ ਕਿਤੇ ਕਮੀਆਂ ਦਿਖਾਈ ਦੇ ਰਹੀਆਂ ਹਨ। ਉਹਨਾਂ ਕਿਹਾ ਕਿ ਜਦੋਂ ਪੰਚਾਇਤਾਂ ਦੀ ਚੋਣ ਹੁੰਦੀ ਹੈ, ਉਹ ਸਿਆਸੀ ਪਰਛਾਵੇਂ ਤੋਂ ਰਹਿਤ ਹੋਵੇ ਅਤੇ ਚੋਣਾਂ ਸਮੇਂ ਵੋਟਰ ਕਿਸੇ ਲਾਲਚ ਤੋਂ ਰਹਿਤ ਹੋ ਕੇ ਪਿੰਡ ਦੇ ਅਜਿਹੇ ਵਿਅਕਤੀ ਨੂੰ ਅੱਗੇ ਲਿਆਉਣ ਜੋ ਸੱਚ ‘ਤੇ ਪਹਿਰਾ ਦੇਣ ਦੀ ਹਿੰਮਤ ਰੱਖਦਾ ਹੋਵੇ।

  ਬਾਵਾ ਨੇ ਦੱਸਿਆ ਕਿ ਰੇਲ ਕੋਚ ਫ਼ੈਕਟਰੀ ਕਪੂਰਥਲਾ ਵੀ ਰਾਜੀਵ ਗਾਂਧੀ ਦੀ ਪੰਜਾਬ ਨੂੰ ਵੱਡੀ ਦੇਣ ਹੈ। ਉਹਨਾਂ ਕਿਹਾ ਕਿ ਅੱਜ ਹੱਥਾਂ ‘ਚ ਫੜੇ ਮੋਬਾਇਲ ਫ਼ੋਨ ਕੰਪਿਊਟਰ ਸਭ ਰਾਜੀਵ ਗਾਂਧੀ ਨੇ ਹੀ ਭਾਰਤ ਨੂੰ ਦੁਨੀਆ ਦੇ ਹਾਣ ਦਾ ਬਣਾਉਣ ਲਈ ਲਿਆਂਦੇ ਸਨ।

Leave a Reply

Your email address will not be published. Required fields are marked *