ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੀ 300 ਸਾਲਾਂ ਸ਼ਤਾਬਦੀ ‘ਤੇ ਲੁਧਿਆਣਾ ਪੁੱਜੇ ਫ਼ਤਿਹ ਮਾਰਚ ਦਾ ਵੱਖ ਵੱਖ ਫਾਊਂਡੇਸ਼ਨਾਂ ਵੱਲੋਂ ਭਰਵਾਂ ਸਵਾਗਤ

Ludhiana Punjabi

DMT : ਲੁਧਿਆਣਾ : (27 ਅਪ੍ਰੈਲ 2023) : – ਅੱਜ 18ਵੀਂ ਸਦੀ ਦੇ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲਾਂ ਸ਼ਤਾਬਦੀ ਸਮਾਗਮ ‘ਤੇ ਦਿੱਲੀ ਤੋਂ ਚੱਲੇ ਫ਼ਤਿਹ ਮਾਰਚ ਦਾ ਲੁਧਿਆਣਾ ਗਿੱਲ ਰੋਡ ਵਿਖੇ ਬਾਬਾ ਵਿਸ਼ਵਕਰਮਾ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਸਰਪ੍ਰਸਤ ਸ ਚਰਨਜੀਤ ਸਿੰਘ ਵਿਸ਼ਵਕਰਮਾ, ਰਾਮਗੜ੍ਹੀਆ ਬ੍ਰਦਰਜ਼ ਹੁਡ ਮਹਾਂ ਸਭਾ ਰਜਿ ਦੇ ਪ੍ਰਧਾਨ ਇੰਦਰਜੀਤ ਸਿੰਘ ਸੋਹਲ, ਵਿਸ਼ਵਕਰਮਾ ਫਾਊਂਡੇਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਮਠਾੜੂ, ਓ ਬੀ ਸੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਵਾਈਸ ਚੇਅਰਮੈਨ ਰੇਸ਼ਮ ਸਿੰਘ ਸੱਗੂ ਦੀ ਅਗਵਾਈ ਹੇਠ ਭਰਵਾਂ ਸਵਾਗਤ ਕੀਤਾ ਗਿਆ। ਇਸ ਸਮੇਂ ਉਪਰੋਕਤ ਵੱਖ ਵੱਖ ਸਭਾਵਾਂ ਦੇ ਆਗੂਆਂ ਨੇ ਫ਼ਤਿਹ ਮਾਰਚ ਦਾ ਸਵਾਗਤ ਕਰਦੇ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਵਾਲੀ ਗੱਡੀ ਅੱਗੇ ਨਤਮਸਤਕ ਹੋਏ ਅਤੇ ਪ੍ਰਸ਼ਾਦ ਲਿਆ। ਸੰਗਤਾਂ ਵੱਲੋਂ ਥਾਂ ਥਾਂ ਸਜਾਵਟੀ ਗੇਟ ਬਣਾਏ ਗਏ ਉਥੇ ਚਾਹ, ਫਰੂਟ, ਚਾਟ ਆਦਿ ਦੇ ਲੰਗਰ ਵੀ ਲਗਾਏ ਗਏ।

        ਇਸ ਸਮੇਂ ਹਲਕਾ ਆਤਮ ਵਿਧਾਇਕ ਕੁਲਵੰਤ ਸਿੰਘ ਸਿੱਧੂ, ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ, ਰਜਨੀਸ਼ ਧੀਮਾਨ ਪ੍ਰਧਾਨ ਬੀ ਜੇ ਪੀ, ਚੈਅਰਮੈਨ ਜਸਵੀਰ ਸਿੰਘ, ਸੁਰਿੰਦਰ ਸਿੰਘ ਮੈਕਪੋ ਜੱਸਲ,ਸੋਹਣ ਸਿੰਘ ਗੋਗਾ, ਜਸਵਿੰਦਰ ਸਿੰਘ ਠੁਕਰਾਲ, ਮੀਤ ਪ੍ਰਧਾਨ ਅਮਰੀਕ ਸਿੰਘ ਜੈਮਲ,  ਰਣਧੀਰ ਸਿੰਘ ਦਹੇਲੇ, ਅਮਰੀਕ ਸਿੰਘ ਘੜਿਆਲ ਚਰਨਜੀਤ ਸਿੰਘ ਜੈਮਕੋ, ਪ੍ਰਿਤਪਾਲ ਸਿੰਘ ਖੁਰਲ, ਸੁਰਜੀਤ ਸਿੰਘ ਲੋਟੇ, ਦਰਸ਼ਨ ਸਿੰਘ ਲੋਟੇ,ਕਰਮ ਸਿੰਘ ਮਠਾੜੂ, ਸੁਰਜੀਤ ਸਿੰਘ ਰੈਅਤ,ਰਸਪਾਲ ਸਿੰਘ, ਲਖਵਿੰਦਰ ਸਿੰਘ ਲਾਲੀ , ਭੁਪਿੰਦਰ ਸਿੰਘ ਸੋਹਲ, ਰਣਜੀਤ ਸਿੰਘ ਸੋਹਲ ਕੁਲਵੰਤ ਸਿੰਘ, ਸ਼ਮਸ਼ੇਰ ਸਿੰਘ ਅਮ੍ਰਿਤਪਾਲ ਸਿੰਘ, ਜਗਦੀਪ ਸਿੰਘ ਲੋਟੇ, ਇਕਬਾਲ ਸਿੰਘ ਰੈਅਤ ਬਲਜਿੰਦਰ ਸਿੰਘ ਹੁੰਝਣ, ਬਲਵਿੰਦਰ ਸਿੰਘ ਗੋਰਾ, ਭੁਪਿੰਦਰ ਸਿੰਘ ਸੋਹਲ, ਰਜਿੰਦਰ ਸਿੰਘ ਖੁਰਲ, ਜਸਵੰਤ ਸਿੰਘ ਭੰਬਰਾ ਰਵਿੰਦਰ ਸਿੰਘ ਰੂਬੀ, ਸੁਖਵਿੰਦਰ ਸਿੰਘ ਜਗਦੇਵ ਅਵਤਾਰ ਸਿੰਘ ਟਿਕੂ ਪਰਮਿੰਦਰ ਸਿੰਘ ਲਾਲੀ, ਕੁਲਵੰਤ ਸਿੰਘ, ਸ਼ੇਰ ਸਿੰਘ, ਅਵਤਾਰ ਸਿੰਘ ਮਠਾੜੂ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *