ਵਿਧਾਇਕ ਬੱਗਾ ਵਲੋਂ ਬੇਸਹਾਰਾ ਗਊਧਨ ਨੂੰ ਰੈਸਕਿਊ ਕਰਨ ਵਾਲੀ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

Ludhiana Punjabi
  • ਨਗਰ ਨਿਗਮ ਵਲੋਂ ਟਰੱਸਟ ਨਾਲ ਸਮਝੌਤਾ, 500 ਬੇਸਹਾਰਾ ਗਊਧਨ ਦੀ ਗਊਸ਼ਾਲਾ ‘ਚ ਕੀਤੀ ਜਾਵੇਗੀ ਸਾਂਭ ਸੰਭਾਲ

DMT : ਲੁਧਿਆਣਾ : (11 ਜੁਲਾਈ 2023) : – ਬੇਸਹਾਰਾ ਗਊਧਨ ਦਾ ਪੂਨਰਵਾਸ ਕਰਨ ਦੇ ਮੰਤਵ ਨਾਲ ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ ਵਲੋਂ ਰੈਸਕਿਊ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਬੇਸਹਾਰਾ ਗਊਧਨ ਨੂੰ ਵੈਨ ਰਾਹੀਂ ਲੋਪੋਂ ਵਿਖੇ ਗਊਸ਼ਾਲਾ ‘ਚ ਲਿਜਾਇਆ ਜਾਵੇਗਾ।

ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਕੁਲਪ੍ਰੀਤ ਸਿੰਘ ਤੋਂ ਇਲਾਵਾ ਟਰੱਸਟ ਦੇ ਮੁਖੀ ਵੀ ਮੌਜੂਦ ਸਨ।

ਵਿਧਾਇਕ ਬੱਗਾ ਨੇ ਦੱਸਿਆ ਕਿ ਸ਼ਹਿਰ ਦੀਆਂ ਸੜ੍ਹਕਾਂ ਤੋਂ 500 ਬੇਸਹਾਰਾ ਗਊਧਨ ਨੂੰ ਵਾਹਨਾਂ ਰਾਹੀਂ ਚੁੱਕ ਕੇ ਗਊਸ਼ਾਲਾ ਵਿੱਚ ਰੱਖਣ ਲਈ ਨਗਰ ਨਿਗਮ ਲੁਧਿਆਣਾ ਵਲੋਂ ਪਿੰਡ ਲੋਪੋਂ ਵਿਖੇ ਸੰਤ ਬਾਬਾ ਜਮੀਤ ਸਿੰਘ ਚੈਰੀਟੇਬਲ ਟਰੱਸਟ ਨਾਲ ਸਮਝੌਤਾ ਕੀਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਟਰੱਸਟ ਵੱਲੋਂ ਗਊਸ਼ਾਲਾ ਚਲਾਈ ਜਾ ਰਹੀ ਹੈ ਜਿੱਥੇ ਬੇਸਹਾਰਾ ਗਊਧਨ ਦੀ ਸੇਵਾ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਰਹਿਣ-ਸਹਿਣ, ਖਾਣ-ਪੀਣ ਅਤੇ ਮੈਡੀਕਲ ਦੀ ਵੀ ਸੁਚਾਰੂ ਵਿਵਸਥਾ ਹੋਵੇਗੀ।

ਵਿਧਾਇਕ ਬੱਗਾ ਨੇ ਦੱਸਿਆ ਕਿ ਟਰੱਸਟ ਵਲੋਂ ਹਲਕਾ ਉੱਤਰੀ ਅਧੀਨ ਸਲੇਮ ਟਾਬਰੀ ਅਤੇ ਜਲੰਧਰ ਬਾਈਪਾਸ ਖੇਤਰ ਤੋਂ ਇਸ ਸੁੱਭ ਕਾਰਜ਼ ਦੀ ਸ਼ੁਰੂਆਤ ਕੀਤੀ ਗਈ ਜਿਸਦੇ ਤਹਿਤ ਇੱਕ ਦਰਜਨ ਤੋਂ ਵੱਧ ਬੇਸਹਾਰਾ ਗਊਧਨ ਨੂੰ ਚੁੱਕਿਆ ਗਿਆ. ਉਨ੍ਹਾਂ ਦੱਸਿਆ ਕਿ ਟਰੱਸਟ ਪਸ਼ੂਆਂ ਦੀ ਦੇਖਭਾਲ ਲਈ ਇੱਕ ਨਿਸ਼ਚਿਤ ਰਕਮ ਦੇ ਬਦਲੇ ਵਿੱਚ ਪਸ਼ੂਆਂ ਦੀ ਦੇਖਭਾਲ ਕਰੇਗਾ ਜੋਕਿ ਨਿਗਮ ਵਲੋਂ ਅਦਾ ਕੀਤੀ ਜਾਵੇਗੀ।

Leave a Reply

Your email address will not be published. Required fields are marked *