ਮੋਦੀ ਨੇ ਦਿਖਾ ਦਿੱਤਾ ਨੇ ਇੱਛਾ ਸ਼ਕਤੀ ਹੋਵੇ ਤਾਂ ਕੋਈ ਵੀ ਚੀਜ਼ ਮੁਸ਼ਕਿਲ ਨਹੀਂ – ਗੋਸ਼ਾ

Ludhiana Punjabi
  • ਅਜਾਦੀ ਤੋਂ ਬਾਅਦ ਸ਼੍ਰੀ ਮੋਦੀ ਦੇ ਆਉਣ ਤੇ ਮਹਿਸੂਸ ਹੋਇਆ ਅਜਾਦੀ ਮਿਲ ਗਈ
  • 508 ਰੇਲਵੇ ਸਟੇਸ਼ਨਾਂ ਦਾ ਉਦਘਾਟਨ ਕਰ ਸੁਨਿਹਰੇ ਭਾਰਤ ਦਾ ਅਗਾਜ ਕੀਤਾ

DMT : ਲੁਧਿਆਣਾ : (06 ਅਗਸਤ 2023) : – ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ 508 ਰੇਲਵੇ ਸਟੇਸ਼ਨਾਂ ਦਾ ਉਦਘਾਟਨ ਕਰ ਸੁਨਿਹਰੇ ਭਾਰਤ ਦਾ ਆਗਾਜ਼ ਕੀਤਾ ਇਸ ਅੰਮ੍ਰਿਤਕਾਲ ਮੋਹਤਸਵ ਦੌਰਾਨ ਪ੍ਰਧਾਨ ਮੰਤਰੀ ਨੇ ਸਾਬਿਤ ਕੀਤਾ ਜੇ ਇਸ਼ਾ ਸ਼ਕਤੀ ਹੋਵੇ ਤਾਂ ਗਰੀਬੀ ਅਮੀਰੀ ਕੁੱਝ ਨਹੀਂ ਇਕ ਸਟੇਸ਼ਨ ਤੇ ਚਾਹ ਵੇਚਣ ਵਾਲਾ ਬੰਦਾ ਅੱਜ ਦੇਸ਼ ਭਰ ਵਿੱਚ ਰੇਲਵੇ ਸਟੇਸ਼ਨਾਂ ਨੂੰ ਵਰਲਡ ਲੇਬਲ ਤੇ ਏਅਰ ਪੋਰਟ ਦੀ ਤਰਜ ਵਰਗੇ 25000 ਕਰੋੜ ਬਜਟ ਨਾਲ ਬਣਾਉਣ ਲਈ ਉਦਘਾਟਨ ਕਰਨਾ ਮੋਦੀ ਦੇ ਹਿੱਸੇ ਆਉਣਾ ਪ੍ਰਮਾਤਮਾ ਦਾ ਅਸ਼ੀਰਵਾਦ ਗੁਰਦੀਪ ਸਿੰਘ ਗੋਸ਼ਾ ਪ੍ਰਵਕਤਾ ਭਾਜਪਾ ਪੰਜਾਬ ਨੇ ਪ੍ਰੈਸ ਨਾਲ ਗੱਲ ਬਾਤ ਕਰਦੇ ਕਿਹਾ ਜਿੱਥੇ ਅੱਜ ਦੇਸ਼ ਭਰ ਦੇ ਲੋਕਾਂ ਵਾਸਤੇ ਜਸ਼ਨ ਵਾਲਾ ਮਾਹੌਲ ਹੈ ਓਥੇ ਪੰਜਾਬ ਦੇ 22 ਰੇਲਵੇ ਸਟੇਸ਼ਨਾਂ ਨੂੰ ਵਰਲਡ ਲੇਬਲ ਤੇ 1052 ਕਰੋੜ ਬਜਟ ਨਾਲ ਬਣਾਉਣਾ
ਪੰਜਾਬ ਵਾਸਤੇ ਗਰਵ ਦੀ ਗੱਲ ਜਿਹੜੇ ਵਿਰੋਧੀ ਸਿਰਫ ਵਿਰੋਧ ਦੀ ਰਾਜਨੀਤੀ ਕਰਦੇ ਸੀ ਅੱਜ ਉਹ ਵੀ ਅੱਜ ਸੋਚਦੇ ਹੋਣੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦਾ ਕੋਈ ਮੁਕਾਬਲਾ ਨਹੀਂ, ਦੇਸ਼ ਦੇ ਬਹੁਤ ਮਹਾਨ ਨੇਤਾ ਆਏ ਪਰ ਕਦੀ ਕਿਸੇ ਨੇ ਇਹ ਨਹੀਂ ਸੋਚਿਆ ਕਿ ਗਰੀਬ ਲੋਕ, ਮੱਧਮ ਵਰਗ ਦੀ ਸਵਾਰੀ ਟ੍ਰੇਨ ਹੈ ਜਿੱਥੇ ਦੇਸ਼ ਦੇ ਹਰ ਨਾਗਰਿਕ ਹਰ ਵਾਹਨ ਨਾਲੋ ਰੇਲਵੇ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ ਪਰ ਹਮੇਸ਼ਾ ਹੀ ਭਾਰਤ ਦੀ ਰੇਲ ਨੂੰ ਕਿਸੇ ਨੇ ਜਿਆਦਾ ਤਵੱਜੋ ਨਹੀਂ ਦਿੱਤੀ ਪਰ ਹੁਣ ਦੇਸ਼ ਦਾ ਹਰ ਨਾਗਰਿਕ ਆਪਣੇ ਆਪ ਵਿੱਚ ਗੌਰਵਮਈ ਮਹਿਸੂਸ ਕਰੇਗਾ,ਜਿਸ ਨਾਲ ਵਾਪਰ ਵਿੱਚ ਵੀ ਬੜੌਤਰੀ ਕਰੇਗਾ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਅਗਵਾਈ ਤੋਂ ਬਾਅਦ ਦੇਸ਼ ਬਦਲ ਰਿਹਾ ਕਦੀ ਵੰਧੇ ਭਾਰਤ ਟ੍ਰੇਨ ਤੇ ਹੁਣ ਰੇਲਵੇ ਸਟੇਸ਼ਨਾਂ ਦਾ ਨਵਿੰਕਰਨ ਇਹ ਦ੍ਰਿੜ ਸੰਕਲਪ ਦਾ ਨਤੀਜਾ ਹੈ ਆਉਣ ਵਾਲੇ ਵਕਤ ਵਿਚ ਭਾਰਤ ਦੇਸ਼ ਦੁਨੀਆ ਵਾਸਤੇ ਮਿਸਾਲ ਬਣਨ ਜਾ ਰਿਹਾ ਹੈ ਸ਼੍ਰੀ ਮੋਦੀ ਦੀ ਅਗਵਾਈ ਵਿੱਚ ਜਿਥੇ ਤਿਰੰਗਾ ਦੁਨੀਆ ਵਿੱਚ ਹੀ ਨਹੀਂ ਸਮੁੱਚੇ ਭ੍ਰਹਮੰਡ ਵਿੱਚ ਸ਼ਾਨ ਨਾਲ ਲਹਿਰਾਏਗਾ।

Leave a Reply

Your email address will not be published. Required fields are marked *