ਰਕਬਾ ਭਵਨ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ- 16 ਅਕਤੂਬਰ ਨੂੰ ਹੋਵੇਗੀ ਅਖੰਡ ਪਾਠ ਦੀ ਸਮਾਪਤੀ- ਸਭ ਤਿਆਰੀਆਂ ਮੁਕੰਮਲ- ਬਾਵਾ

Ludhiana Punjabi
  • 16 ਅਕਤੂਬਰ ਨੂੰ 11 ਵਜੇ ਮੁੱਖ ਮਹਿਮਾਨ ਬਾਬਾ ਅਜੈ ਸਿੰਘ ਦੇ ਬੁੱਤ ਤੋਂ ਪਰਦਾ ਉਠਾਉਣਗੇ

DMT : ਲੁਧਿਆਣਾ : (14 ਅਕਤੂਬਰ 2023) : –

ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 353ਵਾਂ ਜਨਮ ਉਤਸਵ ਮਨਾਉਣ ਲਈ ਅਤੇ ਉਹਨਾਂ ਦੇ ਸਪੁੱਤਰ ਬਾਬਾ ਅਜੈ ਸਿੰਘ ਜੀ ਦਾ ਬੁੱਤ ਸਥਾਪਿਤ ਕਰਨ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ। ਇਸ ਮੌਕੇ ਸ਼ਬਦ ਪ੍ਰਕਾਸ਼ ਅਜਾਇਬ ਘਰ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਹੋਏ ਜਿਸ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰਾਂ, ਗੁਰੂਆਂ, ਭਗਤਾਂ, ਭੱਟਾਂ ਦੇ ਫੋਟੋ ਚਿੱਤਰ ਅਤੇ ਗੁਰਬਾਣੀ ਦੇ ਚਿੱਤਰ ਸੁਸ਼ੋਭਿਤ ਹਨ। 16 ਅਕਤੂਬਰ ਨੂੰ 11 ਵਜੇ ਮੁੱਖ ਮਹਿਮਾਨ ਬਾਬਾ ਅਜੈ ਸਿੰਘ ਦੇ ਬੁੱਤ ਤੋਂ ਪਰਦਾ ਉਠਾਉਣਗੇ।

  ਇਸ ਸਮੇਂ ਸ਼੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸਰਪ੍ਰਸਤ ਫਾਊਂਡੇਸ਼ਨ ਮਲਕੀਤ ਸਿੰਘ ਦਾਖਾ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਵਾਈਸ ਪ੍ਰਧਾਨ ਫਾਊਂਡੇਸ਼ਨ ਪੰਜਾਬ ਮਨਜੀਤ ਸਿੰਘ ਹੰਬੜਾਂ, ਜਨਰਲ ਸਕੱਤਰ ਫਾਊਂਡੇਸ਼ਨ ਪਰਮਿੰਦਰ ਗਰੇਵਾਲ, ਨਵਦੀਪ ਨਵੀ, ਜੋਗਾ ਸਿੰਘ ਸਰਪੰਚ ਹੰਬੜਾਂ, ਰਜਿੰਦਰ ਸਿੰਘ ਸਿੱਧੂ ਰਕਬਾ, ਸੁੱਚਾ ਸਿੰਘ ਤੁੱਗਲ, ਭੁਗਾ ਬਾਵਾ ਹਸਨਪੁਰ, ਜਸਵਿੰਦਰ ਸਿੰਘ ਆਹਲੂਵਾਲੀਆ, ਨਿਸ਼ਾਨ ਸਿੰਘ, ਗੋਗੀ ਬਾਵਾ ਹਸਨਪੁਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਸਮੇਂ ਬਾਵਾ ਨੇ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਅਤੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੂੰ ਵੀ ਸੱਦੇ ਭੇਜੇ ਗਏ। ਇਸ ਸਮੇਂ ਭਗਵਾਨ ਦਾਸ ਬਾਵਾ ਅਤੇ ਰਜਿੰਦਰ ਬਾਵਾ ਦੋਵੇਂ ਟਰੱਸਟੀਆਂ ਨੇ ਵੀ ਸ਼ਮੂਲੀਅਤ ਕੀਤੀ।

Leave a Reply

Your email address will not be published. Required fields are marked *