ਰਾਜਸਥਾਨ ਵਿੱਚ ਲੋਕ ਹੁਣ ਭਾਜਪਾ ਦੀ ਸਰਕਾਰ ਚੁਨਣ ਲਈ ਕਾਹਲੇ-ਗੋਸ਼ਾ

Ludhiana Punjabi
  • ਪੰਜਾਬ ਦੇ ਵਿਸਤਾਰਕਾ ਦੀ ਡਿਉਟੀ ਹਨੂੰਮਾਨਗੜ੍ਹ ਅਤੇ ਸ੍ਰੀ ਗੰਗਾਨਗਰ ਵਿਖੇ ਲੱਗੀ

DMT : ਲੁਧਿਆਣਾ/ ਹਨੂੰਮਾਨਗੜ੍ਹ : (29 ਜੂਨ 2023) : – ਕੇਂਦਰ ਦੀ ਮੋਦੀ ਸਰਕਾਰ ਦੀਆਂ ਪਿਛਲੇ 9 ਸਾਲ ਦੀਆਂ ਉਪਲਭਧੀਆਂ ਨੂੰ ਵੇਖ ਅੱਜ਼ ਰਾਜਸਥਾਨ ਦੇ ਲੋਕ ਵੀ ਭਾਜਪਾ ਦੀ ਸਰਕਾਰ ਚੁਨਣ ਲਈ ਕਾਹਲੇ ਹੋ ਚੁੱਕੇ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦੀਪ ਸਿੰਘ ਗੋਸ਼ਾ ਭਾਜਪਾ ਦੇ ਬੁਲਾਰੇ ਅਤੇ ਕੋਆਡੀਨੇਟ ‘ਮੇਰਾ ਬੂਥ ਸੱਭ ਤੋਂ ਮਜਬੂਤ’ ਨੇ ਕੀਤਾ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਨਾ ਸਿਰਫ ਵਿਦੇਸ਼ਾਂ ਵਿੱਚ ਭਾਰਤ ਦਾ ਮਾਣ ਵਧਿਆ ਹੈ, ਸਗੋਂ ਦੇਸ਼ ਦੇ ਅੰਦਰ ਵੀ ਸੰਗਠਿਤ ਵਿਕਾਸ ਹੋਇਆ ਹੈ। ਗੋਸ਼ਾ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅੱਜ ਦਾ ਨੌਜਵਾਨ ਵੀ ਭਾਜਪਾ ਵੱਲ ਨੂੰ ਆਕਰਸ਼ਿਤ ਹੋ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਰਾਜਸਥਾਨ ਵਿੱਚ ਸੱਤਾ ਤੇ ਕਾਬਿਜ ਕਾਂਗਰਸ ਦੀ ਗਹਿਲੋਤ ਸਰਕਾਰ ਦੀ ਭੁਮਿਕਾ ਜੀਰੋ ਬਰਾਬਰ ਰਹੀ ਹੈ ਅਤੇ ਅਸ਼ੋਕ ਗਹਿਲੋਤ ਵੱਲੋਂ ਇੱਕ ਵਾਰ ਫੇਰ ਸਰਕਾਰ ਬਨਾਉਣ ਦੀਆਂ ਗੱਲਾਂ ਹਾਸੋਹੀਣਾ ਲੱਗ ਰਹੀਆਂ ਹਨ। ਗੋਸ਼ਾ ਦਾ ਕਹਿਣਾ ਹੈ ਕਿ ਗਹਿਲੋਤ ਸਰਕਾਰ ਵੱਲੋਂ ਵੋਟਰਾਂ ਨਾਲ ਕੀਤੇ ਜਾ ਰਹੇ ਲੁਭਾਵਣੇ ਅਤੇ ਝੂਠੇ ਵਾਅਦੇ ਅਤੇ ਵੋਟਰਾਂ ਨਾਲ 2018 ਵਿੱਚ ਕੀਤੇ ਵਾਅਦੇ ਨਾ ਪੁਰੇ ਹੋਣ ਕਰਕੇ ਇਸ ਵਾਰ ਰਾਜਸਥਾਨ ਦੇ ਲੋਕ ਧੋਖਾ ਨਹੀ ਖਾਣਗੇ। ਉਹਨਾਂ ਕਿਹਾ ਕਿ ਰਾਜਸਥਾਨ ਦੇ ਲੋਕ ਹੁਣ ਇੱਕ ਇੱਕ ਦਿਨ ਦਾ ਇੰਤਜਾਰ ਕਰ ਰਹੇ ਹਨ ਕਿ ਜਿਸ ਦਿਨ ਵੋਟਾਂ ਪੈਣਗੀਆਂ ਉਸ ਦਿਨ ਮੌਜੂਦਾ ਗਹਿਲੋਤ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਨ ਦਾ ਮਨ ਬਣਾ ਚੁੱਕੇ ਹਨ। ਗੋਸ਼ਾ ਨੇ ਕਿਹਾ ਕਿ ਭਾਜਪਾ ਦਾ ਰਾਜਸਥਾਨ ਵਿੱਚ ਇਤਿਹਾਸਿਕ ਜੇਤੂ ਹੋਣਾ ਉਨਾ ਹੀ ਸੱਚ ਹੈ ਜਿਨਾ ਕੱਲ ਦਾ ਸੁਰਜ ਉਦੇ ਹੋਣਾ (ਚੜ੍ਹਨਾ) ਹੈ। ਇਸ ਮੌਕੇ ਗੁਰਦੀਪ ਸਿੰਘ ਗੋਸ਼ਾ, ਵਿੱਕੀ ਗੁਜਰਾਲ,ਬਾਬੂ ਰਾਮ, ਸੁਨੀਲ ਸ਼ਰਮਾ, ਪਾਲਾ ਸਿੰਘ ਬਲਾਚੌਰ, ਜਗਦੀਸ਼ ਚੰਦਰ, ਗੁਰਮੀਤ ਸਿੰਘ, ਸੁਰਜੀਤ ਸਿੰਘ ਸਾਗਰ, ਮੁਖਤਿਆਰ ਸਿੰਘ, ਵਿਜੈ ਭਾਟੀਆ, ਨੱਥਾ ਸਿੰਘ, ਕੁਲਬੀਰ ਸਿੰਘ ਆਸ਼ੂ, ਸੁਖਦੇਵ ਸਿੰਘ ਹਨੇਰੀਆ, ਅਨੂਪ ਸ਼ਰਮਾ, ਰਾਜੀਵ ਭਗਤ,ਨਿਤਿਨ ਚੱਢਾ,ਆਸੂਤੋਸ਼ ਵਿਨਾਇਕ,ਵਰਿੰਦਰ ਗੁਪਤਾ, ਵੀ ਪੀ ਸ਼ੁਕਲਾ,ਹਰਦੀਪ ਸਿੰਘ,ਪਰਦੀਪ ਨੰਦਾ,ਸੰਜੀਵ ਗਰਗ,ਦਿਨੇਸ਼ ਜੈਨ,ਕਰਨਜੀਤ ਸਿੰਘ,ਅਸ਼ਵਨੀ ਤੁਲੀ,ਜਸਵਿੰਦਰ ਸਿੰਘ,ਵੀਨਾ ਗਰਗ,ਸਰਬਜੀਤ ਕੌਰ,ਬਿੰਦਰਾ ਦੇਵੀ, ਆਸ਼ਾ ਗਰਗ,ਰਜਨੀ ਦੇਵੀ,
ਨੀਰਜ ਵਿਨਾਇਕ ਵਿਸਤਰਾਕਾ ਨੇ ਮੰਡਲ ਦੇ ਸਹਯੋਗੀ ਦੀ ਡਿਊਟੀ ਹਨੂੰਮਾਨਗੜ੍ਹ ਅਤੇ ਸ਼੍ਰੀ ਗੰਗਾ ਨਗਰ ਕਰਨਗੇ। ਇਸ ਮੌਕੇ ਤੇ ਸ਼੍ਰੀ ਗੰਗਾ ਨਗਰ ਦੇ ਪ੍ਰਧਾਨ ਬਲਬੀਰ ਬਿਸ਼ਨੋਈ , ਵਿਸਤਾਰਕ ਪਰਮੋਦ ਕੁਮਾਰ , ਪੂਰਵ ਮੰਤਰੀ ਡਾਕਟਰ ਰਾਮ ਪਰਤਾਪ, ਐਮ ਐਲ ਏ ਧਰਮਿੰਦਰ ਸਿੰਘ ਅਤੇ ਹੋਰ ਰਾਜਸਥਾਨ ਨੇਤਾ ਨੇ ਪੰਜਾਬ ਦੇ ਵਿਸਤਰਕਾ ਦਾ ਨਿੱਘਾ ਸਵਾਗਤ ਕੀਤਾ।

Leave a Reply

Your email address will not be published. Required fields are marked *