ਰਾਮਗੜ੍ਹੀਆ ਗਰਲਜ਼ ਕਾਲਜ ਵਿਖੇ” ਰਾਹਾਂ ਵਿੱਚ ਅੰਗਿਆਰ ਬੜੇ ਸੀ” ਨਾਟਕ ਦਾ ਸਫ਼ਲ ਮੰਚਨ 

Ludhiana Punjabi

DMT : ਲੁਧਿਆਣਾ : (12 ਅਪ੍ਰੈਲ 2023) : – ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵਿਖੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਸਹਿਯੋਗ ਨਾਲ ਪੰਜਾਬੀ ਸਾਹਿਤ ਖੇਤਰ ਦੀ ਪ੍ਰਮੁੱਖ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਦੇ ਜੀਵਨ  ‘ਤੇ ਅਧਾਰਿਤ ਇੱਕ ਪਾਤਰੀ ਨਾਟਕ “ਰਾਹਾਂ ਵਿੱਚ ਅੰਗਿਆਰ ਬੜੇ ਸੀ ”   ਅਕਸ ਰੰਗਮੰਚ ਸਮਰਾਲਾ ਵੱਲੋਂ ਲੇਖਕ ਤੇ ਨਿਰਦੇਸ਼ਕ ਰਾਜਵਿੰਦਰ ਸਮਰਾਲਾ  ਦੇ ਨਿਗਰਾਨ ਹੇਠ ਖੇਡਿਆ ਗਿਆ। ਡਾ. ਲਖਵਿੰਦਰ ਸਿੰਘ ਜੌਹਲ ਪ੍ਰਧਾਨ (ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ) ਸੁਰਿੰਦਰ ਸਿੰਘ ਸੁੱਨੜ ਪ੍ਰਧਾਨ (ਲੋਕਮੰਚ ਪੰਜਾਬ )ਸੁਖਵਿੰਦਰ ਅੰਮ੍ਰਿਤ (ਸ਼੍ਰੋਮਣੀ ਪੰਜਾਬੀ ਕਵਿੱਤਰੀ) ਗ਼ਜ਼ਲਜੀਤ   ਬੈਂਕਾਕ( ਪੰਜਾਬੀ ਸ਼ਾਇਰਾ) ਪ੍ਰੋ. ਗੁਰਭਜਨ ਗਿੱਲ ਅਤੇ ਸ਼੍ਰੀਮਤੀ ਰਜਿੰਦਰ ਕੌਰ  (ਡਾਇਰੈਕਟਰ ਜੀ.ਐੱਸ. ਰੈਡੀਏਟਰਜ਼), ਡਾ.ਨਿਰਮਲ ਜੌੜਾ, ਸਤਿਕਾਰਤ ਮਹਿਮਾਨਾਂ ਦਾ ਕਾਲਜ ਵਿਹੜੇ ਪਹੁੰਚਣ ‘ਤੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਮੈਡਮ ਜਸਪਾਲ ਕੌਰ ਨੇ ਰਸਮੀ ਸਵਾਗਤ ਕਰਦਿਆਂ ਉਨ੍ਹਾਂ ਨੂੰ ਜੀ ਆਇਆ ਕਿਹਾ।  ਡਾ. ਲਖਵਿੰਦਰ ਸਿੰਘ ਜੌਹਲ ਨੇ  ਸਮਾਗਮ ਦੀ ਪ੍ਰਧਾਨਗੀ ਕਰਦਿਆਂ ਇਸ ਨਾਟਕ ਬਾਰੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ   ਨਾਟਕ ਔਰਤ ਦੇ ਸੰਘਰਸ਼ ਦੀ ਕਹਾਣੀ ਹੈ, ਕਿਵੇਂ ਉਹ ਔਕੜਾਂ ਮੁਸੀਬਤਾਂ ਨੂੰ ਪਾਰ ਕਰਦੀ ਹੋਈ ਆਪਣੀ ਮੰਜ਼ਲ ਤੱਕ ਪਹੁੰਚਦੀ ਹੈ ।ਮੈਡਮ ਜਸਪਾਲ ਕੌਰ ਨੇ ਇਸ ਨਾਟਕ ਦੀ ਪੇਸ਼ਕਾਰੀ  ਤੋਂ ਪ੍ਰਭਾਵਿਤ ਹੁੰਦੇ ਪਾਠਕਾਂ ਨਾਲ ਵਿਚਾਰ ਸਾਂਝੇ ਕਰਦੇ  ਕਿਹਾ ਕਿ ਸਾਡੀਆਂ ਵਿਦਿਆਰਥਣਾਂ ਲਈ ਇਹ ਨਾਟਕ ਹਿੰਮਤ ਦਾ ਸੰਦੇਸ਼ ਦਿੰਦਾ ਹੈ ਕਿਵੇਂ ਔਖੇ ਰਾਹਾਂ ਵਿਚੋਂ ਗੁਜ਼ਰਦੀ ਹੋਈ ਔਰਤ ਰਸਤੇ ਦੀਆਂ ਕਠਿਨਾਈਆਂ ਤੋਂ ਡਰਦੀ ਨਹੀਂ ਸਗੋਂ ਹਿੰਮਤ ਅਤੇ ਹੌਂਸਲੇ ਨਾਲ ਆਪਣੇ ਸੁਫਨੇ ਨੂੰ ਪੂਰਾ ਕਰਨ ਲਈ ਅੱਗੇ ਵੱਧਦੀ ਆਪਣੇ  ਮੁਕਾਮ ‘ਤੇ ਪਹੁੰਚਦੀ ਹੈ। ਡਾ. ਨਿਰਮਲ ਜੌੜਾ  ਨੇ ਕਿਹਾ ਕਿ ਨੂਰ ਕਮਲ ਨੇ ਆਪਣੀ ਅਦਾਕਾਰੀ ਦੇ ਨਾਲ ਜਿਸ ਤਰ੍ਹਾਂ ਸੁਖਵਿੰਦਰ ਅੰਮ੍ਰਿਤ ਦੇ ਜੀਵਨ ਬਾਰੇ  ਇਹ ਇੱਕ ਪਾਤਰੀ ਨਾਟਕ ਪੇਸ਼ ਕੀਤਾ ਹੈ ਦਰਸ਼ਕ ਉਸ ਨਾਲ ਕੀਲੇ ਗਏ ਹਨ ਇਹ ਨਾਟਕ ਹਿੰਮਤ ਅਤੇ ਸਾਹਸ ਨਾਲ ਰਾਹਾਂ ਵਿਚਲੀਆਂ ਮੁਸੀਬਤਾਂ ਨੂੰ ਪਾਰ ਕਰਕੇ ਅੱਗੇ ਵਧਨ ਦਾ ਸੰਦੇਸ਼ ਦਿੰਦਾ ਹੈ। ਪ੍ਰੋ. ਗੁਰਭਜਨ ਗਿੱਲ ਨੇ ਇਸ ਨਾਟਕ ਬਾਰੇ ਗੱਲ ਕਰਦਿਆਂ ਕਿਹਾ ਕਿ ਔਰਤ ਵਿੱਚ ਕਿਸੇ ਵੀ ਕੰਮ ਨੂੰ ਨੇਪਰੇ ਚਾੜ੍ਹਨ ਦੀ ਅਥਾਹ ਸ਼ਕਤੀ ਤੇ ਹਿੰਮਤ ਹੈ ਇਸੇ ਹੀ ਹਿੰਮਤ ਦੀ ਬਾਤ ਪਾਉਂਦਾ ਇਹ ਨਾਟਕ ਹੈ। ਕਾਲਜ ਪਹੁੰਚੇ ਸਾਰੇ ਮਹਿਮਾਨਾਂ  ਨੂੰ  ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ. ਰਣਜੋਧ ਸਿੰਘ  ਅਤੇ ਜਨਰਲ ਸਕੱਤਰ ਸ. ਗੁਰਚਰਨ ਸਿੰਘ  ਲੋਟੇ ਜੀ ਨੇ ਇਸ ਸਮਾਗਮ ਲਈ ਆਪਣੀਆਂ ਸ਼ੁਭ ਕਾਮਨਾਵਾਂ ਭੇਜੀਆਂ।

Leave a Reply

Your email address will not be published. Required fields are marked *